11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਰੂਪਨਗਰ ਟਰੈਫ਼ਿਕ ਪੁਲਿਸ ਨੇ ਇੱਕੋ ਦਿਨ ਵਿਚ ਕੱਟੇ 36 ਚਲਾਨ ਗਲਤ ਪਾਰਕਿੰਗ, ਬਿਨਾਂ ਨੰਬਰ ਪਲੇਟਾਂ ਅਤੇ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ’ਤੇ ਕਾਰਵਾਈ

ਰੂਪਨਗਰ, 10 ਅਕਤੂਬਰ (ਸਤਨਾਮ ਸਿੰਘ ਸੱਤੀ)-ਐੱਸ. ਐੱਸ.

Ad Position 21
No active advertisement
ਰੂਪਨਗਰ ਟਰੈਫਿਕ ਪੁਲਿਸ ਚਲਾਨ ਕੱਟਦੀ ਹੋਈ। 11-10-2026
ਰੂਪਨਗਰ, 10 ਅਕਤੂਬਰ (ਸਤਨਾਮ ਸਿੰਘ ਸੱਤੀ)-ਐੱਸ.ਐੱਸ.ਪੀ. ਰੂਪਨਗਰ ਮਨਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡੀ.ਐੱਸ.ਪੀ. ਅਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਟਰੈਫਿਕ ਪੁਲਿਸ ਵਲੋਂ ਸ਼ਹਿਰ ਵਿਚ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਵਿਸ਼ੇਸ਼ ਮੁਹਿੰਮ ਚਲਾਈ ਗਈ। ਇਸ ਦੌਰਾਨ ਟਰੈਫ਼ਿਕ ਪੁਲਿਸ ਦੀ ਟੀਮ ਨੇ ਵੱਖ-ਵੱਖ ਉਲੰਘਣਾਵਾਂ ਦੇ ਕੁੱਲ 36 ਚਲਾਨ ਕੀਤੇ। ਟਰੈਫਿਕ ਪੁਲਿਸ ਦੇ ਏ.ਐੱਸ.ਆਈ. ਰਣਜੀਤ ਸਿੰਘ, ਸਤਵਿੰਦਰ ਸਿੰਘ, ਪਵਨ ਕੁਮਾਰ ਅਤੇ ਹੋਰ ਮੁਲਾਜ਼ਮਾਂ ਦੀ ਟੀਮ ਨੇ ਗ਼ਲਤ ਪਾਰਕਿੰਗ, ਟਰੈਫ਼ਿਕ ਸਿਗਨਲਾਂ ਦੀ ਉਲੰਘਣਾ, ਗ਼ਲਤ ਦਿਸ਼ਾ ਵਿਚ ਵਾਹਨ ਚਲਾਉਣ, ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ, ਮੋਟਰਸਾਈਕਲਾਂ ’ਤੇ ਤਿੰਨ ਸਵਾਰੀਆਂ ਬਿਠਾਉਣ, ਲੇਨ ਨਿਯਮਾਂ ਦੀ ਉਲੰਘਣਾ ਅਤੇ ਕਾਲੀਆਂ ਫ਼ਿਲਮਾਂ ਲੱਗੇ ਸ਼ੀਸ਼ਿਆਂ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ। ਏ.ਐੱਸ.ਆਈ. ਰਣਜੀਤ ਸਿੰਘ ਨੇ ਦੱਸਿਆ ਕਿ ਗਲਤ ਪਾਰਕਿੰਗ ਦੇ 10, ਟਰੈਫਿਕ ਸਿਗਨਲਾਂ ਦੀ ਉਲੰਘਣਾ ਦੇ 4, ਗਲਤ ਦਿਸ਼ਾ ਵਿਚ ਡਰਾਈਵਿੰਗ ਦੇ 6 ਅਤੇ ਬਿਨਾਂ ਨੰਬਰ ਪਲੇਟਾਂ ਵਾਲੇ ਵਾਹਨਾਂ ਦੇ 7 ਚਲਾਨ ਕੀਤੇ ਗਏ। ਇਸ ਤੋਂ ਇਲਾਵਾ ਮੋਟਰਸਾਈਕਲਾਂ ’ਤੇ ਤਿੰਨ ਸਵਾਰੀਆਂ ਬਿਠਾਉਣ ਦੇ 2, ਟਰੱਕਾਂ ਅਤੇ ਟਿੱਪਰਾਂ ਵਲੋਂ ਲੇਨ ਨਿਯਮਾਂ ਦੀ ਉਲੰਘਣਾ ਦੇ 4, ਬਿਨਾਂ ਨੰਬਰ ਪਲੇਟਾਂ ਵਾਲੇ ਟਿੱਪਰਾਂ ਦੇ 2 ਅਤੇ ਕਾਲੀਆਂ ਫ਼ਿਲਮਾਂ ਲੱਗੇ ਸ਼ੀਸ਼ਿਆਂ ਵਾਲੇ ਇੱਕ ਟਿੱਪਰ ਦਾ ਚਲਾਨ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਨਾਲ ਵਾਅਦਾ ਕਰਕੇ ਮੁੱਕਰੀ ਸਰਕਾਰ 60 ਦਿਨਾਂ ਬਾਅਦ ਵੀ ਨਿਯੁਕਤੀ ਪੱਤਰ ਗਾਇਬ ! ਕਪਿਲ ਮਹਿੰਦਲੀ ਦੀ ਦੋ-ਟੁੱਕ—ਕਾ... ਅਗਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਜ਼ਿਲ੍ਹਾ ਰੂਪਨਗਰ ਅਥਲੈਟਿਕਸ ਐਸੋਸੀਏਸ਼ਨ ਵਲੋਂ ਕਰਵਾਈ ਇੱਕ ਰੋਜ਼ਾ ਜ਼ਿਲ੍ਹਾ ਅਥਲੈਟਿਕਸ ਮੀਟ ਸੇਵ...
Ad Position 24