06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-10-2026

ਬਾਹਰੀ ਸ੍ਰੋਤ ਭਰਤੀ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ ਹੋਣ ਤੱਕ ਘੋਲ ਰਹੇਗਾ ਜਾਰੀ - ਮਹਿੰਦਲੀ ਸਰਕਾਰ ਦੇ ਭਰੋਸੇ ਮਗਰੋਂ ਸੰਘਰਸ਼ ਪ੍ਰੋਗਰਾਮ ਮੁਲਤਵੀ

ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ (ਜੇ ਐਸ ਨਿੱਕੂਵਾਲ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਥਾਨਕ ਬਾਹਰੀ ਸ੍ਰੋਤ ਮੁਲਾਜਮਾਂ ਵਲੋਂ ਪਰਿਵਾਰਾਂ ਸਮੇਤ ਸਥਾਨਕ ਡਵੀਜ਼ਨ ਦੇ ਮੁੱਖ ਗੇਟ ’ਤੇ ਸੰਘਰਸ਼ ਸ਼ੁਰੂ ਕੀਤਾ ਗਿਆ। ਇਸ ਦੀ ਅਗਵਾਈ ਪ੍ਰਧਾਨ ਮੱਖਣ ਕਾਲਸ ਅਤੇ ਕਪਿਲ ਮਹਿੰਦਲੀ ਵਲੋਂ ਕੀਤੀ ਗਈ।

Ad Position 21
No active advertisement
ਅਜੀਤ ਡੈਸਕ 06-10-2026
ਸ੍ਰੀ ਅਨੰਦਪੁਰ ਸਾਹਿਬ, 5 ਅਕਤੂਬਰ (ਜੇ ਐਸ ਨਿੱਕੂਵਾਲ)-ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਥਾਨਕ ਬਾਹਰੀ ਸ੍ਰੋਤ ਮੁਲਾਜਮਾਂ ਵਲੋਂ ਪਰਿਵਾਰਾਂ ਸਮੇਤ ਸਥਾਨਕ ਡਵੀਜ਼ਨ ਦੇ ਮੁੱਖ ਗੇਟ ’ਤੇ ਸੰਘਰਸ਼ ਸ਼ੁਰੂ ਕੀਤਾ ਗਿਆ। ਇਸ ਦੀ ਅਗਵਾਈ ਪ੍ਰਧਾਨ ਮੱਖਣ ਕਾਲਸ ਅਤੇ ਕਪਿਲ ਮਹਿੰਦਲੀ ਵਲੋਂ ਕੀਤੀ ਗਈ। ਇਸ ਮੌਕੇ ਮੁਨੀਸ਼ ਕੁਮਾਰ ਲਮਲੈਹੜੀ, ਅਰਜੁਨ ਸਿੰਘ, ਮੱਖਣ ਕਾਲਸ, ਕਪਿਲ ਮਹਿੰਦਲੀ, ਵਿਨੋਦ ਕਲਿਤਰਾਂ, ਜੱਸੀ ਕੀਰਤਪੁਰ, ਗੋਲਡੀ ਰਾਣਾਂ, ਜਸਵਿੰਦਰ ਕੌਰ, ਪਰਸ਼ੋਤਮ ਕੋਰ, ਹਰੀ ਕਿਸ਼ਨ ਆਦਿ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲਗਭਗ ਦੋ ਮਹੀਨੇ ਪਹਿਲਾਂ ਸੰਘਰਸ਼ ਦੇ ਦਬਾਅ ਕਾਰਨ ਪੰਜਾਬ ਰਾਜ ਬਾਹਰੀ ਸ੍ਰੋਤ ਮੁਲਾਜਮ ਬਿਲ 2026 ਬਣਾਇਆ ਗਿਆ ਹੈ। ਜਿਸ ਦੀਆਂ ਸਾਰੀਆਂ ਪ੍ਰਵਾਨਗੀਆ ਸ਼੍ਰੀ ਅਨੰਦਪੁਰ ਸਾਹਿਬ ਦੇ ਆਗੂਆਂ ਨੇ ਪੰਜਾਬ ਦੇ ਗਵਰਨਰ ਨਾਲ ਮੀਟਿੰਗ ਤੋਂ ਬਾਅਦ ਤੁਰੰਤ ਜਾਰੀ ਕਰਵਾ ਕੇ ਬਿਲ ਨੂੰ ਨੋਟੀਫਾਈ ਕਰਵਾਇਆ ਸੀ। ਇਸ ਤੋਂ ਬਾਅਦ ਡਵੀਜ਼ਨ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਮੂਹ 196 ਬਾਹਰੀ ਅਤੇ 3 ਭਰਤੀ ਮੁਲਾਜਮਾਂ ਦਾ ਡਾਟਾ ਵੈਰੀਫਾਈ ਅਤੇ ਸਕਰੀਨਿੰਗ ਕਰਕੇ ਪੰਜਾਬ ਸਰਕਾਰ ਨੂੰ ਭੇਜਿਆ ਜਾ ਚੁਕਿਆ ਹੈ। ਇਸ ਮੋਕੇ ਤੇ ਪੰਜਾਬ ਸਰਕਾਰ ਵਿਚ ਕੈਬਨਿਟ ਵਜ਼ੀਰ ਅਤੇ ਹਲਕਾ ਵਿਧਾਇਕ ਨੇ ਆਪਣੀ ਚੰਡੀਗੜ੍ਹ ਫੇਰੀ ਕਾਰਨ ਫੋਨ ਤੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੰਗ ਮੁੱਖ ਮੰਤਰੀ ਅੱਗੇ ਰੱਖ ਕੇ ਕੁਝ ਹੀ ਦਿਨਾਂ ਵਿਚ ਸ਼੍ਰੀ ਅਨੰਦਪੁਰ ਸਾਹਿਬ ਦੇ ਵਰਕਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਵਾ ਦਿਤੇ ਜਾਣਗੇ। ਇਸ ਮੋਕੇ ਤੇ ਉਨ੍ਹਾਂ ਨੇ ਆਪਣੇ ਨੁਮਾਇੰਦਿਆਂ ਵਜੋਂ ਪੰਜਾਬ ਸਰਕਾਰ ਵਿਚ ਸ਼੍ਰੀ ਅਨੰਦਪੁਰ ਸਾਹਿਬ ਅਰਬਨ ਅਥਾਰਟੀ ਦੇ ਮੈਂਬਰ ਸੂਬੇਦਾਰ ਰਾਜਪਾਲ ਮੋਹੀਵਾਲ, ਗੁਜਰ ਵੈਲਫੇਅਰ ਬੋਰਡ ਪੰਜਾਬ ਸਰਕਾਰ ਸ਼੍ਰੀ ਅਨੰਦਪੁਰ ਸਾਹਿਬ ਦੇ ਚੇਅਰਮੈਨ ਸ਼ਮਸ਼ੇਰ ਸਿੰਘ ਲਖੇੜ, ਤਹਿਸੀਲਦਾਰ ਸ੍ਰੀ ਅਨੰਦਪੁਰ ਸਾਹਿਬ, ਐੱਸ.ਐੱਚ.ਓ., ਅਤੇ ਕਾਰਜਕਾਰੀ ਇੰਜੀਨੀਅਰ ਹਰਜੀਤਪਾਲ ਸਿੰਘ ਨੇ ਮੋਰਚੇ ਵਿਚ ਆ ਕੇ ਯੂਨੀਅਨ ਤੋਂ ਮੰਗ ਪੱਤਰ ਲਿਆ। ਜਿਸ ਤੋਂ ਬਾਅਦ ਆਗੂਆਂ ਨੇ ਸਰਬਸੰਮਤੀ ਨਾਲ ਫੈਸਲਾ ਕਰਕੇ ਮੋਰਚੇ ਦੀ ਸਮਾਪਤੀ ਕਰ ਦਿਤੀ। ਆਗੂਆਂ ਵਲੋਂ ਇਸ ਮੋਕੇ ਤੇ ਸ੍ਰੀ ਦਸਮੇਸ਼ ਅਕੈਡਮੀ ਯੂਨੀਅਨ ਦੇ ਪ੍ਰਧਾਨ ਕੁਲਵਿੰਦਰ ਸਿੰਘ, ਹਰੀਸ਼ ਕੁਮਾਰ, ਰਵੀ ਕੁਮਾਰ, ਪ੍ਰਦੀਪ ਕੁਮਾਰ, ਰੋਹਿਤ ਕੁਮਾਰ, ਸੁਮਨ ਕੁਮਾਰੀ, ਬੰਟੀ ਬੜਵਾ, ਮਨਜੀਤ ਸਿੰਘ, ਅਮਰੀਕ ਸਿੰਘ, ਗਣੇਸ਼ ਦੱਤ, ਪਰਮਜੀਤ ਸਿੰਘ, ਕਾਕੂ ਭੁੰਬਲਾ, ਕਰਮ ਚੰਦ ਪਹਾੜਪੁਰ, ਪ੍ਰਿਤਪਾਲ ਰਾਜੂ, ਪੱਪੂ ਸਹੋਤਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੇਵਾ ਮੁਕਤ ਲੈਕਚਰਾਰ ਭਗਵੰਤ ਕੌਰ ਦੇ ਅਕਾਲ ਚਲਾਣੇ ’ ਤੇ ਵੱਖ - ਵੱਖ ਖੇਤਰਾਂ ਦੀਆਂ ਸ਼ਖ਼ਸੀਅਤਾਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਸਰਕਾਰ ਮੁਲਾਜ਼ਮ ਜਥੇਬੰਦੀਆਂ ਨਾਲ ਲਗਾਤਾਰ ਗੱਲਬਾਤ ਰਾਹੀਂ ਉਨ੍ਹਾਂ ਦੇ ਜਾਇਜ਼ ਮਸਲਿਆਂ ਦਾ ਹੱਲ ਕਰਨ ਲਈ ਵਚਨਬੱਧ – ਟਰਾਂਸਪੋਰ...
Ad Position 24