ਸਫ਼ਾਈ ਮੁਹਿੰਮ ਦੇ 30 ਦਿਨ : ਨੰਗਲ ਦੀਆਂ ਗਲੀਆਂ ’ ਚ ਉਤਰੇ ਹਰਜੋਤ ਬੈਂਸ , ਲੋਕਾਂ ਦੀ ਨਬਜ਼ ਟੋਹਣ ਦਾ ਸਿਲਸਿਲਾ ਜਾਰੀ
ਨੰਗਲ, 28 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ਼ੁਰੂ ਕੀਤੀ ਗਈ ਲਗਾਤਾਰ ਮੁਹਿੰਮ 30ਵੇਂ ਦਿਨ ਵੀ ਜਾਰੀ ਰਹੀ। ਇੱਕ ਮਹੀਨੇ ਤੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਖੁਦ ਪਹੁੰਚ ਕੇ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਬੈਂਸ ਦੀ ਇਹ ਮੁਹਿੰਮ ਹੁਣ ਸਿਰਫ਼ ਸਫ਼ਾਈ ਤੱਕ ਸੀਮਤ ਨਾ ਰਹਿ ਕੇ ਲੋਕਾਂ ਨਾਲ ਸਿੱਧਾ ਸੰਵਾਦ ਅਤੇ ਜ਼ਮੀਨੀ ਪੱਧਰ ’ਤੇ ਸਰਕਾਰੀ ਸਰਗਰਮੀ ਦਾ ਸਿਆਸੀ ਸੰਦੇਸ਼ ਵੀ ਦੇ ਰਹੀ ਹੈ।
ਨੰਗਲ, 28 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਨੰਗਲ ਸ਼ਹਿਰ ਦੀ ਸਫ਼ਾਈ ਨੂੰ ਲੈ ਕੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸ਼ੁਰੂ ਕੀਤੀ ਗਈ ਲਗਾਤਾਰ ਮੁਹਿੰਮ 30ਵੇਂ ਦਿਨ ਵੀ ਜਾਰੀ ਰਹੀ। ਇੱਕ ਮਹੀਨੇ ਤੋਂ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿਚ ਖੁਦ ਪਹੁੰਚ ਕੇ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਬੈਂਸ ਦੀ ਇਹ ਮੁਹਿੰਮ ਹੁਣ ਸਿਰਫ਼ ਸਫ਼ਾਈ ਤੱਕ ਸੀਮਤ ਨਾ ਰਹਿ ਕੇ ਲੋਕਾਂ ਨਾਲ ਸਿੱਧਾ ਸੰਵਾਦ ਅਤੇ ਜ਼ਮੀਨੀ ਪੱਧਰ ’ਤੇ ਸਰਕਾਰੀ ਸਰਗਰਮੀ ਦਾ ਸਿਆਸੀ ਸੰਦੇਸ਼ ਵੀ ਦੇ ਰਹੀ ਹੈ। ਅੱਜ ਵਾਰਡ ਨੰਬਰ 1 ਵਿਚ ਸਫ਼ਾਈ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਮੰਤਰੀ ਨੇ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ। ਇਸ ਦੌਰਾਨ ਸਫ਼ਾਈ ਕਰਮਚਾਰੀਆਂ ਵਲੋਂ ਸੜਕਾਂ, ਗਲੀਆਂ ਅਤੇ ਜਨਤਕ ਥਾਵਾਂ ਦੀ ਸਫ਼ਾਈ ਕੀਤੀ ਗਈ। ਬੈਂਸ ਨੇ ਕਿਹਾ ਕਿ ‘ਬਦਲੇਗਾ ਨੰਗਲ’ ਸਿਰਫ਼ ਨਾਅਰਾ ਨਹੀਂ, ਸਗੋਂ ਸ਼ਹਿਰ ਨੂੰ ਬਿਹਤਰ ਬਣਾਉਣ ਲਈ ਸਾਂਝੀ ਜ਼ਿੰਮੇਵਾਰੀ ਦਾ ਸੰਕਲਪ ਹੈ। ਉਨ੍ਹਾਂ ਜ਼ੋਰ ਦਿੱਤਾ ਕਿ ਸ਼ਹਿਰ ਦਾ ਕੋਨਾ-ਕੋਨਾ ਸਾਫ਼ ਰੱਖਣਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਕੇਵਲ ਪ੍ਰਸ਼ਾਸਨ ਦੇ ਸਹਾਰੇ ਸਥਾਈ ਸਫ਼ਾਈ ਸੰਭਵ ਨਹੀਂ। ਉਨ੍ਹਾਂ ਕਿਹਾ ਕਿ ਸਫ਼ਾਈ ਮੁਹਿੰਮ ਦੌਰਾਨ ਲੋਕਾਂ ਦੀਆਂ ਬਰੂਹਾਂ ’ਤੇ ਪਹੁੰਚ ਕੇ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ। ਕੂੜਾ ਚੁੱਕਣ, ਨਾਲੀਆਂ ਅਤੇ ਬੁਨਿਆਦੀ ਸਹੂਲਤਾਂ ਸਬੰਧੀ ਸ਼ਿਕਾਇਤਾਂ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਹੱਲ ਕਰਵਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ। ਮੰਤਰੀ ਨੇ ਲੋਕਾਂ ਨੂੰ ਗਿੱਲਾ-ਸੁੱਕਾ ਕੂੜਾ ਵੱਖ ਰੱਖਣ ਅਤੇ ਗੰਦਗੀ ਨਾ ਫੈਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਾਫ਼ ਨੰਗਲ ਲਈ ਪ੍ਰਸ਼ਾਸਨ, ਨਗਰ ਕੌਂਸਲ ਅਤੇ ਲੋਕਾਂ ਦੀ ਸਾਂਝੀ ਭਾਗੀਦਾਰੀ ਲਾਜ਼ਮੀ ਹੈ। ਇਸ ਮੌਕੇ ਡਾ. ਸੰਜੀਵ ਗੌਤਮ, ਗੁਰਭਾਗ ਸਿੰਘ ਓ.ਐੱਸ.ਡੀ., ਸੁਮਿਤ ਅਗਨੀ ਸੰਦਲ, ਬਲਰਾਮ ਰਾਣਾ, ਦਿਲਬਾਗ ਚੰਦੇਲ, ਅਮਰੀਕ ਸਰਪੰਚ, ਦਿਨੇਸ਼ ਕੁਮਾਰ, ਵਿਕਾਸ ਗੌਤਮ, ਨਵੀਨ ਛਾਬੜਾ, ਸੁਖਚੈਨ ਕਮਾਂਡੋ, ਸੁਧੀਰ ਸੰਦਲ, ਰੋਹਿਤ ਸ਼ਰਮਾ, ਰੋਹਿਤ ਰਾਣਾ, ਮਨੀਸ਼ ਮਨੂੰ, ਨਿਸ਼ਾਂਤ ਗੁਪਤਾ, ਓ.ਐੱਸ.ਡੀ. ਗੁਰਭਾਗ ਸਿੰਘ, ਯੁੱਧਵੀਰ ਸਿੰਘ, ਦਲਜੀਤ ਸਿੰਘ ਐੱਸ.ਡੀ.ਓ., ਸੈਨੇਟਰੀ ਇੰਸਪੈਕਟਰ ਮਦਨ ਲਾਲ, ਨਿਤਿਨ ਸ਼ਰਮਾ ਅਤੇ ਵੱਡੀ ਗਿਣਤੀ ਵਿਚ ‘ਆਪ’ ਵਰਕਰ ਹਾਜ਼ਰ ਸਨ।