26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2026

ਜ਼ਿਲ੍ਹਾ ਰੂਪਨਗਰ ਦੇ ਵੇਟ ਲਿਫ਼ਟਿੰਗ ਮੁਕਾਬਲੇ ਭਰਤਗੜ੍ਹ ’ਚ ਕੱਲ੍ਹ ਤੋਂ

ਭਰਤਗੜ੍ਹ, 26 ਸਤੰਬਰ (ਜਸਬੀਰ ਸਿੰਘ ਬਾਵਾ)-‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਰੂਪਨਗਰ ਦੇ ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਮੁਕਾਬਲੇ ਪੀ. ਐਮ.

Ad Position 21
No active advertisement
ਅਜੀਤ ਡੈਸਕ 27-09-2026
ਭਰਤਗੜ੍ਹ, 26 ਸਤੰਬਰ (ਜਸਬੀਰ ਸਿੰਘ ਬਾਵਾ)-‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਜ਼ਿਲ੍ਹਾ ਰੂਪਨਗਰ ਦੇ ਵੇਟ ਲਿਫ਼ਟਿੰਗ ਅਤੇ ਪਾਵਰ ਲਿਫ਼ਟਿੰਗ ਮੁਕਾਬਲੇ ਪੀ.ਐਮ. ਸ਼੍ਰੀ ਸ.ਸ.ਸ.ਸਕੂਲ ਭਰਤਗੜ੍ਹ ’ਚ 28 ਸਤੰਬਰ ਤੋਂ 3 ਅਕਤੂਬਰ ਤੱਕ ਹੋਣਗੇ। ਕੋ-ਕਨਵੀਨਰ ਕੋਚ ਸੁਰਿੰਦਰ ਪਾਲ ਭੱਲਾ ਨੇ ਦੱਸਿਆ ਕਿ 28 ਸਤੰਬਰ ਨੂੰ ਅੰਡਰ 14 ਸਾਲ ਲੜਕੇ/ਲੜਕੀਆਂ ਅਤੇ ਅੰਡਰ 17 ਸਾਲ ਲੜਕੀਆਂ ਦੇ ਵੇਟ ਲਿਫ਼ਟਿੰਗ ਮੁਕਾਬਲੇ ਕਰਵਾਏ ਜਾਣਗੇ ਅਤੇ 29 ਸਤੰਬਰ ਨੂੰ ਅੰਡਰ 21 ਸਾਲ ਲੜਕੀਆਂ ਅਤੇ ਅੰਡਰ 17 ਸਾਲ ਲੜਕਿਆਂ ਦੇ ਵੇਟ ਲਿਫ਼ਟਿੰਗ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਦੱਸਿਆ ਕਿ 30 ਸਤੰਬਰ ਨੂੰ ਅੰਡਰ 21 ਸਾਲ ਲੜਕੇ ਅਤੇ 21 ਤੋਂ 30 ਸਾਲ , 31ਤੋਂ 40 ਸਾਲ ਤੱਕ ਦੇ ਔਰਤਾਂ ਅਤੇ ਪੁਰਸ਼ਾਂ ਦੇ ਮੁਕਾਬਲੇ ਕਰਵਾਏ ਜਾਣਗੇ, 01 ਅਕਤੂਬਰ ਤੋਂ 03 ਅਕਤੂਬਰ ਤੱਕ ਪਾਵਰ ਲਿਫ਼ਟਿੰਗ ਦੇ ਮੁਕਾਬਲੇ ਕਰਵਾਏ ਜਾਣਗੇ, 1 ਅਕਤੂਬਰ ਨੂੰ ਅੰਡਰ 17 ਸਾਲ ਲੜਕੇ ਅਤੇ ਲੜਕੀਆਂ ਦੇ ਪਾਵਰ ਲਿਫ਼ਟ ਮੁਕਾਬਲੇ, 2 ਅਕਤੂਬਰ ਨੂੰ ਅੰਡਰ 21 ਸਾਲ ਲੜਕੇ ਅਤੇ ਲੜਕਿਆਂ ਦੇ, 3 ਅਕਤੂਬਰ ਨੂੰ 21 ਤੋਂ 30 ਸਾਲ, 31 ਤੋਂ 40 ਸਾਲ ਤੱਕ ਦੇ ਔਰਤਾਂ ਅਤੇ ਪੁਰਸ਼ਾਂ ਦੇ ਪਾਵਰ ਲਿਫ਼ਟਿੰਗ ਮੁਕਾਬਲੇ ਕਰਵਾਏ ਜਾਣਗੇ। ਇਨ੍ਹਾਂ ਦੱਸਿਆ ਕਿ ਉਪਰੋਕਤ ਤਾਰੀਖ਼ਾਂ ਅਨੁਸਾਰ ਵੱਖ-ਵੱਖ ਉਮਰ ਵਰਗਾਂ ਦੇ ਸਵੇਰੇ 8.00 ਵਜੇ ਤੋਂ 9.00 ਵਜੇ ਤੱਕ ਖਿਡਾਰੀਆਂ ਦੇ ਵਜ਼ਨ ਕਰਵਾਏ ਜਾਣਗੇ ਅਤੇ 9.30 ਵਜੇ ਖੇਡ ਮੁਕਾਬਲੇ ਸ਼ੁਰੂ ਹੋ ਜਾਣਗੇ। ਇਨ੍ਹਾਂ ਦੱਸਿਆ ਕਿ ਉਕਤ ਮੁਕਾਬਲਿਆਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਖੇਡ ਵਿਭਾਗ ਵਲੋਂ ਸੁਨੀਤਾ ਰਾਣੀ ਅਤੇ ਸਿੱਖਿਆ ਵਿਭਾਗ ਵਲੋਂ ਲੈਕ. ਬਲਜਿੰਦਰ ਰੀਹਲ, ਲੈਕ. ਅਰਵਿੰਦਰ ਕੁਮਾਰ, ਡੀ.ਪੀ. ਈ. ਵਨੀਤ ਭੱਲਾ, ਦਲਜੀਤ ਕੌਰ, ਸਰਬਜੀਤ ਕੌਰ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣਗੇ, ਖਿਡਾਰੀ ਆਪਣੇ ਨਾਲ ਆਨਲਾਈਨ ਰਜਿਸਟਰੇਸ਼ਨ ਅਤੇ ਸਬੰਧਿਤ ਦਸਤਾਵੇਜ਼ ਲਿਆਉਣ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਸਕੂਲਾਂ ਦੀ ਤਿੰਨ ਦਿਨਾ ਅਥਲੈਟਿਕਸ ਮੀਟ ਸਫ਼ਲਤਾ ਪੂਰਵਕ ਸਮਾਪਤ ਅਗਲੀ ਖ਼ਬਰ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੀ ਪ੍ਰਬੰਧਕ ਕਮੇਟੀ ਲਈ ਵੋਟਾਂ ਅੱਜ
Ad Position 24