24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਪਿੰਡ ਝਾਂਡੀਆਂ ਕਲਾਂ ਵਿਖੇ ਸਿਹਤ ਬੀਮਾ ਯੋਜਨਾ ਦੇ ਕਾਰਡ ਵੰਡੇ

ਨੂਰਪੁਰ ਬੇਦੀ, 23 ਸਤੰਬਰ (ਵਿੰਦਰਪਾਲ ਝਾਂਡੀਆਂ)-ਪਿੰਡ ਝਾਂਡੀਆਂ ਕਲਾਂ ਵਿਖੇ ਅੱਜ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਦੇ ਕਾਰਡ ਲਾਭਪਾਤਰੀ ਪਰਿਵਾਰਾਂ ਨੂੰ ਵੰਡੇ ਗਏ। ਇਹ ਕਾਰਡ ਵੰਡ ਸਮਾਗਮ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।

Ad Position 21
No active advertisement
ਅਜੀਤ ਡੈਸਕ 24-09-2026
ਨੂਰਪੁਰ ਬੇਦੀ, 23 ਸਤੰਬਰ (ਵਿੰਦਰਪਾਲ ਝਾਂਡੀਆਂ)-ਪਿੰਡ ਝਾਂਡੀਆਂ ਕਲਾਂ ਵਿਖੇ ਅੱਜ 10 ਲੱਖ ਰੁਪਏ ਤੱਕ ਦੀ ਸਿਹਤ ਬੀਮਾ ਯੋਜਨਾ ਦੇ ਕਾਰਡ ਲਾਭਪਾਤਰੀ ਪਰਿਵਾਰਾਂ ਨੂੰ ਵੰਡੇ ਗਏ। ਇਹ ਕਾਰਡ ਵੰਡ ਸਮਾਗਮ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ। ਇਸ ਮੌਕੇ ਪਿੰਡ ਵਾਸੀਆਂ ਵਿਚ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਪੰਚਾਇਤ ਸਕੱਤਰ ਹਰਪ੍ਰੀਤ ਸਿੰਘ ਰੱਕੜ ਨੇ ਕਿਹਾ ਕਿ ਸਿਹਤ ਹਰ ਵਿਅਕਤੀ ਅਤੇ ਪਰਿਵਾਰ ਦੀ ਮੁੱਢਲੀ ਲੋੜ ਹੈ। ‘ਆਪ’ ਪਾਰਟੀ ਦੇ ਹਲਕਾ ਕੁਆਰਡੀਨੇਟਰ ਚੌਧਰੀ ਰਾਕੇਸ਼ ਚੌਹਾਨ ਤੇ ਸਮਾਜ ਸੇਵੀ ਅਨੰਤ ਰਾਮ ਹੱਕਲਾ ਨੇ ਕਿਹਾ ਕਿ ਪਿੰਡ ਪੱਧਰ ’ਤੇ ਲੋਕਾਂ ਨੂੰ ਸਰਕਾਰੀ ਸਕੀਮਾਂ ਨਾਲ ਜੋੜਨ ਲਈ ਅਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਯੋਜਨਾ ਦੇ ਕਾਰਡ ਲੋੜਵੰਦ ਪਰਿਵਾਰਾਂ ਲਈ ਮੁਸ਼ਕਲ ਸਮੇਂ ਵਿਚ ਸਹਾਇਕ ਸਾਬਤ ਹੋ ਸਕਦੇ ਹਨ। ਇਸ ਮੌਕੇ ਸਰਪੰਚ ਸੰਜੀਵ ਕੁਮਾਰ ਚੌਹਾਨ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਸਰਕਾਰੀ ਲੋਕ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਲਈ ਪੰਚਾਇਤ ਵਲੋਂ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਸੰਜੀਵ ਕੁਮਾਰ ਚੌਹਾਨ, ਪੰਚ ਕਮਲ ਸਿੰਘ ਮੀਲੂ , ਗੁਰਪ੍ਰੀਤ ਸਿੰਘ ਜੋਧਾ, ਜਤਿੰਦਰ ਹੱਕਲਾ, ਹਰਮੇਸ਼ ਸਿੰਘ, ਹੇਮਕਾਂਤ, ਅਤੇ ਅਨੰਤ ਰਾਮ ਹਕਲਾ, ਹਲਕਾ ਕੁਆਰਡੀਨੇਟਰ ਰਾਕੇਸ਼ ਚੌਹਾਨ, ਪਵਨਜੀਤ ਵਪਾਰੀ, ਪਵਨਜੀਤ ਪੰਮੀ , ਪੰਮਾ ਚੌਹਾਨ ਬਿੰਦਰ ਮੀਲੂ, ਪੰਮਾ ਕਸਾਣਾ, ਸੇਠੀ ਕਸਾਣਾ, ਧਰਮੀ ਚੌਹਾਨ, ਦੀਪੂ ਕਸਾਣਾ, ਆਸ਼ਾ ਵਰਕਰ ਇੰਦਰਜੀਤ ਕੌਰ ਸਮੇਤ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਖੇੜੀ ਤੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਵਿਧਾਇਕ ਚੱਢਾ ਨੇ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਭਾਜਪਾ ਦੀ ‘ ਨਸ਼ਾ - ਮੁਕਤ ਪੰਜਾਬ ਯਾਤਰਾ ’ ਭਲਕੇ ਨੰਗਲ ’ ਚ ਦੇਵੇਗੀ ਦਸਤਕ , ਅੱਡਾ ਮਾਰਕੀਟ ਤੋਂ ਉੱਠੇਗੀ ਨਸ਼ਿਆਂ ਵਿਰੁੱਧ...
Ad Position 24