24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਰੂਪਨਗਰ ਦੀ ਪਾਣੀ ਸਪਲਾਈ ਹੋਈ ਡਿਜਿਟਲਾਈਜ਼

ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਨਗਰ ਕੌਂਸਲ ਵਿਖੇ ਸ਼ਹਿਰ ਦੀ ਪਾਣੀ ਸਪਲਾਈ ਪ੍ਰਣਾਲੀ ਨੂੰ ਹੋਰ ਆਧੁਨਿਕ ਤੇ ਸੁਚਾਰੂ ਬਣਾਉਣ ਸਬੰਧੀ ਅਧਿਕਾਰੀਆਂ ਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ 9 ਟਿਊਬਵੈੱਲਾਂ ’ਤੇ ਸਥਾਪਿਤ ਕੀਤੀ ਗਈ ਏ.

Ad Position 21
No active advertisement
ਅਜੀਤ ਡੈਸਕ 24-09-2026
ਰੂਪਨਗਰ, 23 ਸਤੰਬਰ (ਸਤਨਾਮ ਸਿੰਘ ਸੱਤੀ)-ਹਲਕਾ ਰੂਪਨਗਰ ਦੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਨਗਰ ਕੌਂਸਲ ਵਿਖੇ ਸ਼ਹਿਰ ਦੀ ਪਾਣੀ ਸਪਲਾਈ ਪ੍ਰਣਾਲੀ ਨੂੰ ਹੋਰ ਆਧੁਨਿਕ ਤੇ ਸੁਚਾਰੂ ਬਣਾਉਣ ਸਬੰਧੀ ਅਧਿਕਾਰੀਆਂ ਤੇ ਕੌਂਸਲਰਾਂ ਨਾਲ ਮੀਟਿੰਗ ਕੀਤੀ। ਇਸ ਦੌਰਾਨ 9 ਟਿਊਬਵੈੱਲਾਂ ’ਤੇ ਸਥਾਪਿਤ ਕੀਤੀ ਗਈ ਏ.ਆਈ. ਆਧਾਰਿਤ ਸਮਾਰਟ ਪ੍ਰਣਾਲੀ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਵਿਧਾਇਕ ਚੱਢਾ ਨੇ ਕਿਹਾ ਕਿ ਨਵੀਂ ਪ੍ਰਣਾਲੀ ਰਾਹੀਂ ਮੋਟਰਾਂ ਅਤੇ ਪਾਣੀ ਦੀ ਸਪਲਾਈ ਦੀ ਡਿਜੀਟਲ ਨਿਗਰਾਨੀ ਕੀਤੀ ਜਾ ਸਕੇਗੀ। ਬਿਜਲੀ ਦੀ ਵੋਲਟੇਜ ਘੱਟ ਜਾਂ ਵੱਧ ਹੋਣ ਦੀ ਸੂਰਤ ਵਿਚ ਮੋਟਰ ਆਪਣੇ ਆਪ ਬੰਦ ਹੋ ਜਾਵੇਗੀ ਤੇ ਵੋਲਟੇਜ਼ ਸਹੀ ਹੋਣ ’ਤੇ ਮੁੜ ਚਾਲੂ ਹੋ ਜਾਵੇਗੀ। ਇਸ ਨਾਲ ਮੋਟਰਾਂ ਦੇ ਸੜਨ ਅਤੇ ਵਾਰ-ਵਾਰ ਖ਼ਰਾਬ ਹੋਣ ਦੀ ਸਮੱਸਿਆ ਘਟੇਗੀ ਅਤੇ ਰੱਖ-ਰਖਾਅ ਦੇ ਖ਼ਰਚੇ ਵਿਚ ਵੀ ਕਮੀ ਆਵੇਗੀ। ਉਨ੍ਹਾਂ ਦੱਸਿਆ ਕਿ ਸਿਸਟਮ ਰਾਹੀਂ ਪਾਣੀ ਦੇ ਵਹਾਅ, ਸਪਲਾਈ, ਮੋਟਰ ਦੀ ਕਾਰਗੁਜ਼ਾਰੀ ਅਤੇ ਸਥਿਤੀ ’ਤੇ ਨਿਗਰਾਨੀ ਰੱਖੀ ਜਾ ਸਕੇਗੀ। ਇਸ ਨਾਲ ਪਾਣੀ ਦੀ ਬਰਬਾਦੀ, ਤਕਨੀਕੀ ਖ਼ਰਾਬੀ ਅਤੇ ਅਣਅਧਿਕਾਰਤ ਵਰਤੋਂ ਦੀ ਪਛਾਣ ਕਰਨ ਵਿਚ ਵੀ ਸਹਾਇਤਾ ਮਿਲੇਗੀ। ਉਨ੍ਹਾਂ ਕਿਹਾ ਕਿ ਤਕਨਾਲੋਜੀ ਦੀ ਵਰਤੋਂ ਨਾਲ ਮੈਨਪਾਵਰ ਦੀ ਬੱਚਤ ਕਰਦਿਆਂ ਸ਼ਹਿਰ ਵਾਸੀਆਂ ਨੂੰ ਪਾਣੀ ਦੀ ਵਧੇਰੇ ਭਰੋਸੇਯੋਗ ਸਪਲਾਈ ਮੁਹੱਈਆ ਕਰਵਾਉਣ ਦਾ ਉਦੇਸ਼ ਹੈ। ਮੀਟਿੰਗ ਦੌਰਾਨ ਪਾਣੀ ਸਪਲਾਈ ਨਾਲ ਸਬੰਧਿਤ ਹੋਰ ਮੁੱਦਿਆਂ ’ਤੇ ਵੀ ਵਿਚਾਰ ਕੀਤਾ ਗਿਆ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ, ਕਾਰਜ ਸਾਧਕ ਅਫ਼ਸਰ ਅਸ਼ੋਕ ਕੁਮਾਰ ਤੇ ਸਮੂਹ ਕੌਂਸਲਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹੈਂਡਬਾਲ ਦੇ ਮੁਕਾਬਲਿਆਂ ’ਚ ਲੀਗ ਪੱਧਰ ਦੇ ਮੁਕਾਬਲੇ ਸੰਪੰਨ ਅਗਲੀ ਖ਼ਬਰ ‘ ਏਕਤਾ ਤੇ ਅਨੁਸ਼ਾਸਨ’ ਦੇ ਮੂਲ ਸਿਧਾਂਤ ਤਹਿਤ ਐਨ. ਸੀ. ਸੀ. ਕੈਡਿਟਾਂ ਦੀ ਸਿਖਲਾਈ ਜਾਰੀ
Ad Position 24