ਬਾਬਾ ਕਰੋਲਗੜ੍ਹ ਮੰਦਰ ਲਈ ਵਿਧਾਇਕ ਚੱਢਾ ਵਲੋਂ 5 ਲੱਖ ਦੀ ਰਾਸ਼ੀ ਦਾ ਚੈੱਕ ਭੇਟ
ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬਾਬਾ ਕਰੋਲਗੜ੍ਹ ਜੀ ਦੇ ਪਾਵਨ ਅਸਥਾਨ ਪਿੰਡ ਘਾਹੀਮਾਜਰਾ ਵਿਖੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਬਾਬਾ ਕਰੋਲਗੜ੍ਹ ਸੇਵਾ ਕਮੇਟੀ ਨੂੰ ਮੰਦਰ ਦੇ ਨਿਰਮਾਣ ਕਾਰਜ ਲਈ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ ਗਿਆ। ਉਨਾਂ ਇਹ ਰਾਸ਼ੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਐਮਪੀ ਕੋਟੇ ਵਿੱਚੋਂ ਪ੍ਰਦਾਨ ਕੀਤੀ।
ਨੂਰਪੁਰ ਬੇਦੀ, 22 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਬਾਬਾ ਕਰੋਲਗੜ੍ਹ ਜੀ ਦੇ ਪਾਵਨ ਅਸਥਾਨ ਪਿੰਡ ਘਾਹੀਮਾਜਰਾ ਵਿਖੇ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਵਲੋਂ ਬਾਬਾ ਕਰੋਲਗੜ੍ਹ ਸੇਵਾ ਕਮੇਟੀ ਨੂੰ ਮੰਦਰ ਦੇ ਨਿਰਮਾਣ ਕਾਰਜ ਲਈ 5 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਭੇਟ ਕੀਤਾ ਗਿਆ। ਉਨਾਂ ਇਹ ਰਾਸ਼ੀ ਸ੍ਰੀ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਮੈਂਬਰ ਐਮਪੀ ਕੋਟੇ ਵਿੱਚੋਂ ਪ੍ਰਦਾਨ ਕੀਤੀ। ਵਿਧਾਇਕ ਚੱਢਾ ਨੇ ਕਿਹਾ ਕਿ ਬਾਬਾ ਕਰੋਲਗੜ੍ਹ ਜੀ ਦੇ ਪਾਵਨ ਅਸਥਾਨ ਪ੍ਰਤੀ ਦੇਸ਼-ਵਿਦੇਸ਼ ਵਿਚ ਵਸਦੇ ਸ਼ਰਧਾਲੂਆਂ ਦੀ ਡੂੰਘੀ ਆਸਥਾ ਹੈ ਅਤੇ ਹਰ ਸਾਲ ਵੱਡੀ ਗਿਣਤੀ ਵਿਚ ਸੰਗਤਾਂ ਇੱਥੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ। ਉਨ੍ਹਾਂ ਕਿਹਾ ਕਿ ਮੰਦਰ ਦੇ ਨਿਰਮਾਣ ਅਤੇ ਅਸਥਾਨ ਦੇ ਵਿਕਾਸ ਨਾਲ ਸੰਗਤਾਂ ਨੂੰ ਹੋਰ ਬਿਹਤਰ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਮੰਦਰ ਦੇ ਨਿਰਮਾਣ ਅਤੇ ਵਿਕਾਸ ਕਾਰਜਾਂ ਲਈ ਹਰ ਸੰਭਵ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਵਿਧਾਇਕ ਚੱਢਾ ਨੇ ਕਿਹਾ ਕਿ ਧਾਰਮਿਕ ਅਸਥਾਨ ਸਾਡੀ ਵਿਰਾਸਤ ਦਾ ਅਹਿਮ ਹਿੱਸਾ ਹਨ ਅਤੇ ਇਨ੍ਹਾਂ ਦੇ ਵਿਕਾਸ ਲਈ ਸਾਂਝੇ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ। ਬਾਬਾ ਕਰੋਲਗੜ੍ਹ ਸੇਵਾ ਕਮੇਟੀ ਦੇ ਪ੍ਰਧਾਨ ਸੁਰਿੰਦਰਪਾਲ ਨੇ ਵਿਧਾਇਕ ਦਿਨੇਸ਼ ਚੱਢਾ ਵਲੋਂ ਮੰਦਰ ਦੇ ਨਿਰਮਾਣ ਲਈ ਦਿੱਤੇ 5 ਲੱਖ ਰੁਪਏ ਦੇ ਸਹਿਯੋਗ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਗਰਾਂਟ ਨਾਲ ਮੰਦਰ ਦੇ ਚੱਲ ਰਹੇ ਨਿਰਮਾਣ ਕਾਰਜ ਨੂੰ ਹੋਰ ਗਤੀ ਮਿਲੇਗੀ। ਇਸ ਮੌਕੇ ਕਮੇਟੀ ਵਲੋਂ ਵਿਧਾਇਕ ਚੱਢਾ ਦਾ ਸਨਮਾਨ ਵੀ ਕੀਤਾ ਗਿਆ।