21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ ਝੋਨੇ ਦੀ ਆਮਦ ਸ਼ੁਰੂ

ਸ੍ਰੀ ਚਮਕੌਰ ਸਾਹਿਬ, 20 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਅੱਜ ਝੋਨੇ ਦੀ ਆਮਦ ਸ਼ੁਰੂ ਹੋ ਗਈ। ਮੰਡੀ ਵਿਚ ਝੋਨਾ ਲੈ ਕੇ ਆਏ ਪਹਿਲੇ ਕਿਸਾਨ ਗੁਰਦੀਪ ਸਿੰਘ ਰਾਜੀ ਸਾਬਕਾ ਸਰਪੰਚ ਭੱਕੂਮਾਜਰਾ ਨੇ ਦੱਸਿਆ ਕਿ ਉਹ ਅੱਜ 210 ਕੁਇੰਟਲ ਝੋਨਾ ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ ਆੜ੍ਹਤੀ ਰੰਧਾਵਾ ਟਰੇਡਰਜ਼ (ਰਾਜੀ ਭਾਊਵਾਲ) ਕੋਲ ਲੈ ਕੇ ਆਏ ਹਨ ਤੇ ਝੋਨਾ ਪੂਰਾ ਤਰਾਂ ਸੁਕਾ ਕੇ ਹੀ ਮੰਡੀ ਵਿਚ ਲਿਆਂਦਾ ਗਿਆ ਹੈ।

Ad Position 21
No active advertisement
ਮੰਡੀ ਵਿਚ ਪੁਰਾਣੀ ਕਣਕ ਦੀ ਨਹੀਂ ਹੋ ਰਹੀ ਚੁਕਾਈ 21-09-2026
ਸ੍ਰੀ ਚਮਕੌਰ ਸਾਹਿਬ, 20 ਸਤੰਬਰ (ਜਗਮੋਹਣ ਸਿੰਘ ਨਾਰੰਗ)-ਸਥਾਨਕ ਅਨਾਜ ਮੰਡੀ ਵਿਚ ਅੱਜ ਝੋਨੇ ਦੀ ਆਮਦ ਸ਼ੁਰੂ ਹੋ ਗਈ। ਮੰਡੀ ਵਿਚ ਝੋਨਾ ਲੈ ਕੇ ਆਏ ਪਹਿਲੇ ਕਿਸਾਨ ਗੁਰਦੀਪ ਸਿੰਘ ਰਾਜੀ ਸਾਬਕਾ ਸਰਪੰਚ ਭੱਕੂਮਾਜਰਾ ਨੇ ਦੱਸਿਆ ਕਿ ਉਹ ਅੱਜ 210 ਕੁਇੰਟਲ ਝੋਨਾ ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ ਆੜ੍ਹਤੀ ਰੰਧਾਵਾ ਟਰੇਡਰਜ਼ (ਰਾਜੀ ਭਾਊਵਾਲ) ਕੋਲ ਲੈ ਕੇ ਆਏ ਹਨ ਤੇ ਝੋਨਾ ਪੂਰਾ ਤਰਾਂ ਸੁਕਾ ਕੇ ਹੀ ਮੰਡੀ ਵਿਚ ਲਿਆਂਦਾ ਗਿਆ ਹੈ। ਆੜ੍ਹਤੀ ਰਾਜੀ ਭਾਊਵਾਲ ਨੇ ਦੱਸਿਆ ਕਿ ਝੋਨੇ ਦੀ ਸਰਕਾਰੀ ਖ਼ਰੀਦ ਭਾਵੇਂ 1 ਅਕਤੂਬਰ ਤੋਂ ਹੋਣੀ ਹੈ, ਉਨ੍ਹਾਂ ਦੀ ਆੜ੍ਹਤ ਦਾ ਪੱਕਾ ਕਿਸਾਨ ਹੋਣ ਕਾਰਨ ਉਨ੍ਹਾਂ ਵਲੋਂ ਆਪਣੇ ਫੜ ਵਿਚ ਝੋਨਾ ਸੁਟਵਾ ਲਿਆ ਹੈ, ਜਿਸ ਨੂੰ ਬੋਰੀਆਂ ’ਚ ਭਰ ਕੇ ਰੱਖ ਲਿਆ ਜਾਵੇਗਾ ਤੇ ਸਰਕਾਰੀ ਖ਼ਰੀਦ ਸ਼ੁਰੂ ਹੋਣ ਮੌਕੇ ਬੋਲੀ ਕਰਵਾ ਦਿੱਤੀ ਜਾਵੇਗੀ। ਉੱਧਰ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ, ਪਰ ਮੰਡੀ ਵਿਚ ਅਪ੍ਰੈਲ ਮਹੀਨੇ ਖ਼ਰੀਦੀ ਕਣਕ ਅਜੇ ਵੀ ਖੁੱਲੇ੍ਹ ਅਸਮਾਨੀ ਪਈ ਹੈ, ਜਿਸ ਦੀਆਂ ਬੋਰੀਆਂ ਖ਼ੋਲ ਕੇ ਉਨ੍ਹਾਂ ਨੂੰ ਸਾਫ਼ ਕੀਤਾ ਜਾ ਰਿਹਾ ਹੈ। ਕਣਕ ਦੀ ਹੋ ਰਹੀ ਬੇਕਦਰੀ ਸ੍ਰੀ ਚਮਕੌਰ ਸਾਹਿਬ ਦੀ ਅਨਾਜ ਮੰਡੀ ਵਿਚ ਵੇਖੀ ਜਾ ਸਕਦੀ ਹੈ। ਉੱਧਰ ਮੰਡੀ ਵਿਚ ਥਾਂ ਥਾਂ ਖਿੱਲਰੇ ਕੂੜੇ ,ਪਲਾਸਟਿਕ ਦੇ ਲਿਫ਼ਾਫ਼ੇ ਵੀ ਸਰਕਾਰ ਦੇ ਇਸ ਕਮਾਊ ਮਹਿਕਮੇ ਤੇ ਸਵਾਲੀਆ ਚਿੰਨ੍ਹ ਖੜੇ ਕਰ ਰਹੇ ਹਨ। ਸਫ਼ਾਈ ਦੇ ਇਸ ਮੰਦੇ ਹਾਲ ਅਤੇ ਮੰਡੀ ਵਿਚ ਸੜ ਰਹੀ ਕਣਕ ਖ਼ਰੀਦ ਪ੍ਰਬੰਧਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਆੜ੍ਹਤੀ ਮਨਜੀਤ ਸਿੰਘ ਕੰਗ, ਕੇਹਰ ਸਿੰਘ ਦੁੱਗਰੀ, ਪ੍ਰਧਾਨ ਨਾਇਬ ਸਿੰਘ ੳਇੰਦ, ਸਾਬਕਾ ਚੇਅਰਮੈਨ ਤਰਲੋਚਨ ਸਿੰਘ ਭੰਗੂ, ਬਲਜੀਤ ਸਿੰਘ ਮਹਿਤੋਤ, ਬਹਾਦਰ ਸਿੰਘ ਤੁੰਗ, ਭਾਕਿਯੂ(ਸਿੱਧੂਪੁਰ) ਦੇ ਜ਼ਿਲ੍ਹਾ ਸਰਪ੍ਰਸਤ ਪਰਗਟ ਸਿੰਘ ਰੌਲੂਮਾਜਰਾ, ਭਾਕਿਯੂ(ਕਾਦੀਆਂ) ਦੇ ਜ਼ਿਲ੍ਹਾ ਜ/ਸ ਇਕਬਾਲ ਸਿੰਘ ਸ੍ਰੀ ਚਮਕੌਰ ਸਾਹਿਬ, ਬਲਾਕ ਪ੍ਰਧਾਨ ਹਰਿੰਦਰ ਸਿੰਘ ਢਿੱਲੋਂ ਸੱਲ੍ਹ੍ਹੋਮਾਜਰਾ ਆਦਿ ਨੇ ਮੰਗ ਕੀਤੀ ਹੈ ਕਿ ਖ਼ਰੀਦ ਸ਼ੁਰੂ ਹੋਣ ਤੋਂ ਪਹਿਲਾਂ ਮੰਡੀ ਦੇ ਸਮੁੱਚੇ ਪ੍ਰਬੰਧ ਸੁਚਾਰੂ ਬਣਾਏ ਜਾਣ। ਕੀ ਕਹਿਣਾ ਹੈ ਮਾਰਕੀਟ ਕਮੇਟੀ ਦੇ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਦਾ- ਇਸ ਸਬੰਧੀ ਜਦੋਂ ਚੇਅਰਮੈਨ ਅਮਨਦੀਪ ਸਿੰਘ ਮਾਂਗਟ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮਾਰਕਫੈੱਡ ਨੂੰ ਮੰਡੀ ਚੋਂ ਕਣਕ ਜਲਦੀ ਚੁੱਕਣ ਦੇ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ, ਜੋ ਇੱਕ ਦੋ ਦਿਨਾਂ ਅੰਦਰ ਫੜ ਖ਼ਾਲੀ ਕਰ ਦਿੱਤੇ ਜਾਣਗੇ। ਮੰਡੀ ਵਿਚ ਸਫ਼ਾਈ ਸਬੰਧੀ ਸਫ਼ਾਈ ਸੇਵਕ ਵੀ ਲਗਾਏ ਜਾ ਰਹੇ ਹਨ ਤੇ ਇੱਕ ਦੋ ਦਿਨਾਂ ਅੰਦਰ ਮੰਡੀ ਦੀ ਸਫ਼ਾਈ ਕਰ ਦਿੱਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਡਾ. ਦਵਿੰਦਰ ਬਜਾੜ ਨੂੰ ਸਮਾਜ ਸੇਵੀ ਕੰਮਾਂ ਵਿਚ ਯੋਗਦਾਨ ਪਾਉਣ ਕਰ ਕੇ ਕੀਤਾ ਸਨਮਾਨਿਤ ਅਗਲੀ ਖ਼ਬਰ ਨੂਰਪੁਰ ਬੇਦੀ ਤੋਂ ਜਲੰਧਰ ਦੀ ‘ਏਕਤਾ ਰੈਲੀ’ ਲਈ ਜਮਹੂਰੀ ਕਿਸਾਨ ਸਭਾ ਦਾ ਵੱਡਾ ਜਥਾ ਹੋਇਆ ਰਵਾਨਾ
Ad Position 24