21-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਆਰਬੀਯੂ ਵਿਖੇ ‘ਜਨ ਪਰੀਕਸ਼ਾ ਸੰਵਾਦ’ ਦੌਰਾਨ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰਾਂ ’ਤੇ ਵਿਚਾਰ-ਵਟਾਂਦਰਾ

ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਭਾਰਤੀ ਸਿੱਖਿਆ ਮੰਡਲ, ਪੰਜਾਬ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਾਂਝੇ ਉੱਦਮ ਨਾਲ ‘ਜਨ ਪਰੀਕਸ਼ਾ ਸੰਵਾਦ’ ਤਹਿਤ ਉੱਚ ਪੱਧਰੀ ਅਕਾਦਮਿਕ ਸੰਵਾਦ ਕਰਵਾਇਆ ਗਿਆ। ਇਸ ਦੌਰਾਨ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ, ਪਾਰਦਰਸ਼ਤਾ, ਸਮਾਵੇਸ਼ਤਾ, ਤਕਨਾਲੋਜੀ ਦੀ ਵਰਤੋਂ ਅਤੇ ਵਿਦਿਆਰਥੀ ਭਲਾਈ ਸਮੇਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਸਵੱਛ ਭਾਰਤ ਮੁਹਿੰਮ ਅਧੀਨ ਸਵੱਛਤਾ ਹੀ ਸੇਵਾ ਮੁਹਿੰਮ ਤਹਿਤ ਵਿਦਿਆਰਥੀਆਂ ਨੂੰ ਸਫ਼ਾਈ ਅਤੇ ਕੂੜੇ ਦੀ ਸੰਭਾਲ ਬਾਰੇ ਕੀਤਾ ਜਾਗਰੂਕ 21-09-2026
ਰੂਪਨਗਰ, 20 ਸਤੰਬਰ (ਸਤਨਾਮ ਸਿੰਘ ਸੱਤੀ)-ਰਿਆਤ ਬਾਹਰਾ ਯੂਨੀਵਰਸਿਟੀ ਵਿਖੇ ਭਾਰਤੀ ਸਿੱਖਿਆ ਮੰਡਲ, ਪੰਜਾਬ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਸਾਂਝੇ ਉੱਦਮ ਨਾਲ ‘ਜਨ ਪਰੀਕਸ਼ਾ ਸੰਵਾਦ’ ਤਹਿਤ ਉੱਚ ਪੱਧਰੀ ਅਕਾਦਮਿਕ ਸੰਵਾਦ ਕਰਵਾਇਆ ਗਿਆ। ਇਸ ਦੌਰਾਨ ਪ੍ਰੀਖਿਆ ਪ੍ਰਣਾਲੀ ਵਿਚ ਸੁਧਾਰ, ਪਾਰਦਰਸ਼ਤਾ, ਸਮਾਵੇਸ਼ਤਾ, ਤਕਨਾਲੋਜੀ ਦੀ ਵਰਤੋਂ ਅਤੇ ਵਿਦਿਆਰਥੀ ਭਲਾਈ ਸਮੇਤ ਵੱਖ-ਵੱਖ ਅਹਿਮ ਮੁੱਦਿਆਂ ’ਤੇ ਮਾਹਿਰਾਂ ਵੱਲੋਂ ਵਿਚਾਰ-ਵਟਾਂਦਰਾ ਕੀਤਾ ਗਿਆ। ਰਿਆਤ ਬਾਹਰਾ ਯੂਨੀਵਰਸਿਟੀ ਦੇ ਈ-ਸੈੱਲ ਦੀ ਡਾਇਰੈਕਟਰ ਡਾ. ਸਿੰਮੀ ਪ੍ਰਕਾਸ਼ ਨੇ ਦੱਸਿਆ ਕਿ ਸੰਵਾਦ ਵਿਚ ਵਾਈਸ ਚਾਂਸਲਰਾਂ, ਡਾਇਰੈਕਟਰਾਂ, ਪ੍ਰਿੰਸੀਪਲਾਂ, ਫੈਕਲਟੀ ਮੈਂਬਰਾਂ, ਸਿੱਖਿਆ ਸ਼ਾਸਤਰੀਆਂ, ਮਾਪਿਆਂ, ਵਿਦਿਆਰਥੀਆਂ ਅਤੇ ਹੋਰ ਹਿੱਤਧਾਰਕਾਂ ਨੇ ਭਾਗ ਲਿਆ। ਉਨ੍ਹਾਂ ਨੇ ਪ੍ਰੀਖਿਆ ਪ੍ਰਣਾਲੀ ਸਾਹਮਣੇ ਆ ਰਹੀਆਂ ਨਵੀਆਂ ਚੁਣੌਤੀਆਂ ਅਤੇ ਇਸ ਨੂੰ ਹੋਰ ਮਜ਼ਬੂਤ ਤੇ ਭਰੋਸੇਯੋਗ ਬਣਾਉਣ ਦੇ ਤਰੀਕਿਆਂ ਬਾਰੇ ਵਿਚਾਰ ਸਾਂਝੇ ਕੀਤੇ। ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਵਾਗਤੀ ਭਾਸ਼ਣ ਦੌਰਾਨ ਪਾਰਦਰਸ਼ੀ, ਸਮਾਵੇਸ਼ੀ ਅਤੇ ਵਿਦਿਆਰਥੀ-ਕੇਂਦ੍ਰਿਤ ਪ੍ਰੀਖਿਆ ਪ੍ਰਣਾਲੀ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਖਿਆ ਖੇਤਰ ਨਾਲ ਜੁੜੇ ਆਗੂਆਂ ਅਤੇ ਹਿੱਤਧਾਰਕਾਂ ਵਿਚਕਾਰ ਅਜਿਹਾ ਸਾਰਥਿਕ ਸੰਵਾਦ ਮੁਲਾਂਕਣ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਨਵੇਂ ਤੇ ਉਸਾਰੂ ਤਰੀਕੇ ਵਿਕਸਿਤ ਕਰਨ ਵਿਚ ਸਹਾਇਕ ਹੋ ਸਕਦਾ ਹੈ। ਵਿਚਾਰ-ਵਟਾਂਦਰੇ ਦੌਰਾਨ ਪੰਜ ਸੈਸ਼ਨਾਂ ਵਿਚ ਪ੍ਰੀਖਿਆ ਡਿਜ਼ਾਈਨ ਅਤੇ ਮੁਲਾਂਕਣ, ਪ੍ਰੀਖਿਆ ਸੁਰੱਖਿਆ ਤੇ ਭਰੋਸੇਯੋਗਤਾ, ਤਕਨਾਲੋਜੀ ਆਧਾਰਿਤ ਪ੍ਰੀਖਿਆਵਾਂ, ਸਮਾਵੇਸ਼ੀ ਪ੍ਰੀਖਿਆਵਾਂ ਅਤੇ ਵਿਦਿਆਰਥੀ ਅਨੁਭਵ ਤੇ ਭਲਾਈ ਵਰਗੇ ਵਿਸ਼ਿਆਂ ’ਤੇ ਚਰਚਾ ਕੀਤੀ ਗਈ। ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ . ਡਾ. ਰਾਜੀਵ ਅਹੂਜਾ ਨੇ ਕਿਹਾ ਕਿ ਤਕਨਾਲੋਜੀ ਅਕਾਦਮਿਕ ਇਕਸਾਰਤਾ, ਡਾਟਾ ਸੁਰੱਖਿਆ ਅਤੇ ਸਮਾਵੇਸ਼ਤਾ ਨੂੰ ਯਕੀਨੀ ਬਣਾਉਂਦਿਆਂ ਪ੍ਰੀਖਿਆ ਪ੍ਰਣਾਲੀ ਵਿਚ ਮਹੱਤਵਪੂਰਨ ਬਦਲਾਅ ਲਿਆਉਣ ਦੀ ਸਮਰੱਥਾ ਰੱਖਦੀ ਹੈ। ਸੰਵਾਦ ਵਿਚ ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਸੰਜੇ ਕੌਸ਼ਿਕ, ਨਾਈਟਰ ਦੇ ਡਾਇਰੈਕਟਰ ਪ੍ਰੋ. ਡਾ. ਭੋਲਾ ਰਾਮ ਗੁਰਜਰ, ਸਲਾਈਟ ਯੂਨੀਵਰਸਿਟੀ ਦੇ ਡਾਇਰੈਕਟਰ ਪ੍ਰੋ. ਡਾ. ਮਣੀਕਾਂਤ ਪਾਸਵਾਨ, ਨਿਪਰ ਮੋਹਾਲੀ ਦੇ ਡਾਇਰੈਕਟਰ ਪ੍ਰੋ. ਦੁਲਾਲ ਪਾਂਡੇ, ਪ੍ਰੋ. ਮੰਜੂ ਗੋਇਲ, ਖੇਤਰੀ ਨਿਰਦੇਸ਼ਕ, ਇਗਨੂ ਖੰਨਾ ਅਤੇ ਭਾਰਤੀ ਸਿੱਖਿਆ ਮੰਡਲ ਦੇ ਸੰਗਠਨ ਮੰਤਰੀ ਸ੍ਰੀ ਗਣਪਤੀ ਜੀ ਸਮੇਤ ਹੋਰ ਮਾਹਿਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ।ਸਮਾਪਤੀ ਸਮਾਰੋਹ ਦੌਰਾਨ ਡੀਏਵੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਮਨੋਜ ਕੁਮਾਰ ਨੇ ਸੰਬੋਧਨ ਕੀਤਾ, ਜਦਕਿ ਪ੍ਰੋ. ਡਾ. ਰਾਜੀਵ ਆਹੂਜਾ ਨੇ ਸਮਾਪਤੀ ਭਾਸ਼ਣ ਦਿੱਤਾ। ਭਾਰਤੀ ਸਿੱਖਿਆ ਮੰਡਲ, ਪੰਜਾਬ ਦੇ ਪ੍ਰਾਂਤ ਸਹਿ-ਮੰਤਰੀ ਡਾ. ਅਸ਼ੋਕ ਠਾਕੁਰ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸ੍ਰੀਚੰਦ ਜੀ ਦੇ ਜਨਮ ਦਿਹਾੜੇ ਮੌਕੇ ਬਾਬਾ ਕਲਾਧਾਰੀ ਮੰਦਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਹਰਜੋਤ ਸਿੰਘ ਬੈਂਸ ਨੇ ਸ਼ਰ... ਅਗਲੀ ਖ਼ਬਰ ਡੀ. ਏ. ਵੀ. ਐਜੂਕੇਸ਼ਨ ਫ਼ਾਰ ਵੂਮੈਨ ਬੇਰੀ ਗੇਟ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ
Ad Position 24