20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਧਮਾਣਾ , ਗੋਲੂ ਮਾਜਰਾ ਅਤੇ ਨੌਧੇਮਾਜਰਾ ਦਾ ਸਾਂਝਾ ਮੇਲਾ ਧੂਮ - ਧੜੱਕੇ ਨਾਲ ਸਮਾਪਤ ਜੀਪ ਵਾਲੀ ਝੰਡੀ ਦੀ ਕੁਸ਼ਤੀ ਸਾਹਿਲ ਕੁਹਾਲੀ ਨੇ ਅਰੁਣਾਇਕ ਨੂੰ ਚਿੱਤ ਕਰਕੇ ਜਿੱਤੀ

ਨੂਰਪੁਰ ਬੇਦੀ, 19 ਸਤੰਬਰ ( ਵਿੰਦਰ ਪਾਲ ਝਾਂਡੀਆਂ)-ਪਿੰਡ ਧਮਾਣਾ, ਗੋਲੂ ਮਾਜਰਾ ਅਤੇ ਨੌਧੇਮਾਜਰਾ ਦੀਆਂ ਪੰਚਾਇਤਾਂ ਤੇ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਛਿੰਝ ਮੇਲਾ ਧੂਮ ਧੜੱਕੇ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਪੇਂਡੂ ਖੇਡ ਸੱਭਿਆਚਾਰ ਅਤੇ ਪੰਜਾਬ ਦੀ ਰਵਾਇਤੀ ਕੁਸ਼ਤੀ ਨੂੰ ਸਮਰਪਿਤ ਇਸ ਮੇਲੇ ਵਿਚ ਵੱਖ-ਵੱਖ ਇਲਾਕਿਆਂ ਤੋਂ ਨਾਮਵਰ ਅਤੇ ਜੇਤੂ ਪਹਿਲਵਾਨਾਂ ਨੇ ਪਹੁੰਚ ਕੇ ਆਪਣੇ ਦਾਅ-ਪੇਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

Ad Position 21
No active advertisement
ਛਿੰਝ ਮੇਲੇ ਦੌਰਾਨ ਹਾਜ਼ਰੀ ਭਰ ਰਹੇ। 20-09-2026
ਨੂਰਪੁਰ ਬੇਦੀ, 19 ਸਤੰਬਰ ( ਵਿੰਦਰ ਪਾਲ ਝਾਂਡੀਆਂ)-ਪਿੰਡ ਧਮਾਣਾ, ਗੋਲੂ ਮਾਜਰਾ ਅਤੇ ਨੌਧੇਮਾਜਰਾ ਦੀਆਂ ਪੰਚਾਇਤਾਂ ਤੇ ਨਗਰ ਨਿਵਾਸੀਆਂ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ ਗਿਆ ਛਿੰਝ ਮੇਲਾ ਧੂਮ ਧੜੱਕੇ ਅਤੇ ਸ਼ਾਨੋ-ਸ਼ੌਕਤ ਨਾਲ ਸੰਪੰਨ ਹੋ ਗਿਆ। ਪੇਂਡੂ ਖੇਡ ਸੱਭਿਆਚਾਰ ਅਤੇ ਪੰਜਾਬ ਦੀ ਰਵਾਇਤੀ ਕੁਸ਼ਤੀ ਨੂੰ ਸਮਰਪਿਤ ਇਸ ਮੇਲੇ ਵਿਚ ਵੱਖ-ਵੱਖ ਇਲਾਕਿਆਂ ਤੋਂ ਨਾਮਵਰ ਅਤੇ ਜੇਤੂ ਪਹਿਲਵਾਨਾਂ ਨੇ ਪਹੁੰਚ ਕੇ ਆਪਣੇ ਦਾਅ-ਪੇਚਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਅਖਾੜੇ ਵਿਚ ਪਹਿਲਵਾਨਾਂ ਦੀਆਂ ਜ਼ੋਰਦਾਰ ਟੱਕਰਾਂ ਨੇ ਦਰਸ਼ਕਾਂ ਨੂੰ ਰੋਮਾਂਚਿਤ ਕਰ ਦਿੱਤਾ ਅਤੇ ਪੂਰਾ ਮਾਹੌਲ ਤਾੜੀਆਂ ਦੀ ਗੂੰਜ ਨਾਲ ਭਰਿਆ ਰਿਹਾ। ਮੇਲੇ ਦੀ ਮੁੱਖ ਝੰਡੀ ਦੀ ਕੁਸ਼ਤੀ ਪਹਿਲਵਾਨ ਸਾਹਿਲ ਕੁਹਾਲੀ ਅਤੇ ਅਰੁਣਾਇਕ ਵਿਚਕਾਰ ਹੋਈ। ਦੋਵਾਂ ਪਹਿਲਵਾਨਾਂ ਨੇ ਪੂਰੇ ਜੋਸ਼ ਅਤੇ ਤਾਕਤ ਨਾਲ ਮੁਕਾਬਲਾ ਕੀਤਾ ਪਰ ਅੰਤ ਵਿਚ ਸਾਹਿਲ ਕੁਹਾਲੀ ਨੇ ਆਪਣੇ ਸ਼ਾਨਦਾਰ ਦਾਅ-ਪੇਚਾਂ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ। ਜੇਤੂ ਪਹਿਲਵਾਨਾਂ ਨੂੰ ਪ੍ਰਬੰਧਕਾਂ ਵਲੋਂ ਜੀਪ ਇਨਾਮ ਵਜੋਂ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਪਹਿਲਵਾਨਾਂ ਦੀ ਹੌਸਲਾ-ਅਫ਼ਜ਼ਾਈ ਕੀਤੀ । ਉਨ੍ਹਾਂ ਕਿਹਾ ਕਿ ਅਜਿਹੇ ਖੇਡ ਮੇਲੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰੱਖਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਧਮਾਣਾ, ਗੋਲੂ ਮਾਜਰਾ ਅਤੇ ਨੌਧੇਮਾਜਰਾ ਵਲੋਂ ਸਾਂਝੇ ਤੌਰ ’ਤੇ ਕਰਵਾਇਆ ਗਿਆ ਇਹ ਉਪਰਾਲਾ ਆਪਸੀ ਭਾਈਚਾਰੇ ਅਤੇ ਪੰਜਾਬੀ ਸੱਭਿਆਚਾਰ ਦੀ ਸੁੰਦਰ ਮਿਸਾਲ ਹੈ। ਵਿਧਾਇਕ ਚੱਢਾ ਦੇ ਨਾਲ ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਦੇਸਰਾਜ ਸੈਣੀ, ਮੈਂਬਰ ਪੰਜਾਬ ਗੁੱਜਰ ਵੈਲਫੇਅਰ ਬੋਰਡ ਨਰਿੰਦਰ ਝਾਂਡੀਆਂ, ਬਲਾਕ ਪ੍ਰਧਾਨ ਬਚਿੱਤਰ ਸਿੰਘ ਕਲਵਾਂ ਅਤੇ ਬਲਾਕ ਸੰਮਤੀ ਮੈਂਬਰ ਸਤਨਾਮ ਨਾਗਰਾ ਵੀ ਹਾਜ਼ਰ ਸਨ। ਇਸ ਮੌਕੇ ਸਰਪੰਚ ਬਲਜੀਤ ਕੁਮਾਰ ਭਾਟੀਆ ਗੋਲੂਮਾਜਰਾ, ਸਰਪੰਚ ਰਾਜਕੁਮਾਰ ਧਮਾਣਾ, ਸਰਪੰਚ ਸੁਖਵਿੰਦਰ ਸਿੰਘ ਨੌਧੇਮਮਾਜਰਾ, ਨੰਬਰਦਾਰ ਮੋਹਨ ਸਿੰਘ ਧਮਾਣਾ, ਬਾਬਾ ਸਤਨਾਮ ਸਿੰਘ, ਨੰਬਰਦਾਰ ਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ, ਪੰਚਾਇਤ ਮੈਂਬਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਭਾਤਪੁਰ ਦੜੋਲੀ ਵਿਖੇ ਸੈਰ ਦਾ ਸਾਲਾਨਾ ਜੋੜ ਮੇਲਾ ਲਗਾਇਆ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਗੰਜ ਸਾਹਿਬ ਮੋਰਿੰਡਾ ਵਿਖੇ ਲਗਾਇਆ ਮੈਡੀਕਲ ਜਾਂਚ ਕੈਂਪ
Ad Position 24