ਜ਼ਿਲ੍ਹਾ ਯੂਥ ਕਾਂਗਰਸ ਵਲੋਂ ਗੁਲਜ਼ਾਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ’ ਤੇ ਵਿੱਤ ਮੰਤਰੀ ਦਾ ਕੀਤਾ ਪੁਤਲਾ ਫੂਕ ਮੁਜ਼ਾਹਰਾ
ਸ੍ਰੀ ਚਮਕੌਰ ਸਾਹਿਬ, 10 ਸਤੰਬਰ (ਜਗਮੋਹਣ ਸਿੰਘ ਨਾਰੰਗ)-ਜ਼ਿਲ੍ਹਾ ਯੂਥ ਕਾਂਗਰਸ ਵਲੋਂ ਅੱਜ ਸਥਾਨਕ ਟੀ ਪੁਆਇੰਟ ‘ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਦੀ ਪ੍ਰਧਾਨਗੀ ਹੇਠ ਗੁਲਜਾਰ ਸਿੰਘ ਵਲੋਂ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਖ਼ਿਲਾਫ਼ ਪੁੱਛੇ ਸਵਾਲ ਉਪਰੰਤ ਪੈਦਾ ਹੋਏ ਹਾਲਾਤਾਂ ਤੋਂ ਡਰੇ ਗੁਲਜਾਰ ਸਿੰਘ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਰੋਸ ਵਜੋਂ ਜ਼ਬਰਦਸਤ ਰੋਸ ਮੁਜ਼ਾਹਰਾ ਕਰਦਿਆਂ ਵਿੱਤ ਮੰਤਰੀ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਮੰਤਰੀ ਪਦ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਨੇ ਕਿਹਾ ਕਿ ਪੰਜਾਬ ਵਿਚ ਅੱਜ ਜੰਗਲ ਰਾਜ ਬਣ ਚੁੱਕਾ ਹੈ, ਸਰਕਾਰੇ ਦਰਬਾਰੇ ਸਵਾਲ ਕਰਨ ਵਾਲਿਆਂ ਤੇ ਤਸ਼ੱਦਦ ਢਾਹੇ ਜਾ ਰਹੇ ਹਨ, ਜ਼ਲੀਲ ਕੀਤਾ ਜਾ ਰਿਹਾ ਹੈ, ਪਹਿਲਾਂ ਮੋਹਣਜੀਤ ਸਿੰਘ ਸੇਰੋਂ ਤੇ ਤਸ਼ੱਦਦ ਢਾਹਿਆ ਗਿਆ ਤੇ ਹੁਣ ਗੁਲਜ਼ਾਰ ਸਿੰਘ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਗਿਆ, ਅਜਿਹੇ ਹਾਲਾਤਾਂ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਏ ਜਾਣ ਦੀ ਗੱਲਾਂ ਕਰ ਰਹੇ ਹਨ।
ਸ੍ਰੀ ਚਮਕੌਰ ਸਾਹਿਬ, 10 ਸਤੰਬਰ (ਜਗਮੋਹਣ ਸਿੰਘ ਨਾਰੰਗ)-ਜ਼ਿਲ੍ਹਾ ਯੂਥ ਕਾਂਗਰਸ ਵਲੋਂ ਅੱਜ ਸਥਾਨਕ ਟੀ ਪੁਆਇੰਟ ‘ਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਦੀ ਪ੍ਰਧਾਨਗੀ ਹੇਠ ਗੁਲਜਾਰ ਸਿੰਘ ਵਲੋਂ ਹਰਪਾਲ ਸਿੰਘ ਚੀਮਾ ਨੂੰ ਨਸ਼ਿਆਂ ਖ਼ਿਲਾਫ਼ ਪੁੱਛੇ ਸਵਾਲ ਉਪਰੰਤ ਪੈਦਾ ਹੋਏ ਹਾਲਾਤਾਂ ਤੋਂ ਡਰੇ ਗੁਲਜਾਰ ਸਿੰਘ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਕਰਨ ਦੇ ਰੋਸ ਵਜੋਂ ਜ਼ਬਰਦਸਤ ਰੋਸ ਮੁਜ਼ਾਹਰਾ ਕਰਦਿਆਂ ਵਿੱਤ ਮੰਤਰੀ ਪੁਤਲਾ ਫੂਕਿਆ ਗਿਆ ਅਤੇ ਪੰਜਾਬ ਸਰਕਾਰ, ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਮੰਤਰੀ ਪਦ ਤੋਂ ਬਰਖ਼ਾਸਤ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਬੋਲਦਿਆਂ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਨਵਜੀਤ ਸਿੰਘ ਨਵੀ ਨੇ ਕਿਹਾ ਕਿ ਪੰਜਾਬ ਵਿਚ ਅੱਜ ਜੰਗਲ ਰਾਜ ਬਣ ਚੁੱਕਾ ਹੈ, ਸਰਕਾਰੇ ਦਰਬਾਰੇ ਸਵਾਲ ਕਰਨ ਵਾਲਿਆਂ ਤੇ ਤਸ਼ੱਦਦ ਢਾਹੇ ਜਾ ਰਹੇ ਹਨ, ਜ਼ਲੀਲ ਕੀਤਾ ਜਾ ਰਿਹਾ ਹੈ, ਪਹਿਲਾਂ ਮੋਹਣਜੀਤ ਸਿੰਘ ਸੇਰੋਂ ਤੇ ਤਸ਼ੱਦਦ ਢਾਹਿਆ ਗਿਆ ਤੇ ਹੁਣ ਗੁਲਜ਼ਾਰ ਸਿੰਘ ਨੂੰ ਮੌਤ ਦੇ ਮੂੰਹ ਵੱਲ ਧੱਕਿਆ ਗਿਆ, ਅਜਿਹੇ ਹਾਲਾਤਾਂ ਦੇ ਬਾਵਜੂਦ ਮੁੱਖ ਮੰਤਰੀ ਪੰਜਾਬ ਨੂੰ ਰੰਗਲਾ ਪੰਜਾਬ ਬਣਾਏ ਜਾਣ ਦੀ ਗੱਲਾਂ ਕਰ ਰਹੇ ਹਨ। ਇਸ ਮੌਕੇ ਦਰਸਨ ਵਰਮਾ, ਰੋਹਿੱਤ ਸਭਰਵਾਲ, ਤਾਰਾ ਚੰਦ ਜੰਡ ਸਾਹਿਬ, ਗੁਰਚਰਨ ਸਿੰਘ ਮਾਣੇਮਾਜਰਾ ਆਦਿ ਨੇ ਕਿਹਾ ਕਿ ਤਾਜੀਆਂ ਵਾਪਰੀਆਂ ਇਨ੍ਹਾਂ ਘਟਨਾਵਾਂ ਨੇ ਲੋਕਤੰਤਰ ਦਾ ਘਾਣ ਕੀਤਾ ਹੈ, ਪਰ ਸੂਬੇ ਦੇ ਲੋਕ ਹੁਣ ਸਰਕਾਰ ਵਿਰੁੱਧ ਜਾਗਰੂਕ ਹੋ ਗਏ ਹਨ ਤੇ ਆਪਣੀਆਂ ਜਾਨਾਂ ਦੀ ਪ੍ਰਵਾਹ ਕੀਤਿਆਂ ਬਿਨਾ ਸਰਕਾਰ ਤੇ ਚੁਣੇ ਨੁਮਾਇੰਦਿਆਂ ਨੂੰ ਜਵਾਬਦੇਹ ਬਣਾ ਰਹੇ ਹਨ। ਇਸ ਮੌਕੇ ਚੇਅਰਮੈਨ ਗੁਰਦੀਪ ਸਿੰਘ ਗੜੀ, ਜਸਵੀਰ ਸਿੰਘ ਜਟਾਣਾ, ਸੰਮਤੀ ਗੁਰਮੇਲ ਸਿੰਘ ਬਹਿਰਾਮਪੁਰ ਬੇਟ, ਸੰਮਤੀ ਹਰਦੇਵ ਸਿੰਘ ਖੋਖਰ, ਸੰਮਤੀ ਮੈਂਬਰ ਜਗਤਾਰ ਸਿੰਘ ਜਟਾਣਾ, ਕੌਂਸਲਰ ਜਸਵਿੰਦਰ ਸਿੰਘ ਜੱਸਾ, ਮਿੱਠੂ ਸੈਦਪੁਰ, ਪੰਚ ਮੋਹਣ ਸਿੰਘ ਭਲਿਆਣ, ਤਰਨਜੀਤ ਸਿੰਘ ਪਿੱਪਲਮਾਜਰਾ, ਜਸਵੰਤ ਸਿੰਘ ਮਾਵੀ ਸਲੇਮਪੁਰ, ਯੁਵਰਾਜ ਸਿੰਘ ਸਮਾਣਾ, ਗੁਰੀ ਗੁਰਮ, ਗਗਨ ਓਇੰਦ, ਕਰ ਸਮਾਣਾ, ਲੱਖੀ ਚੱਕਲ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਵਿੰਦਰ ਕਕਰਾਲੀ, ਜਤਿੰਦਰ ਬਹਿਰਾਮਪੁਰ, ਜਗਤਾਰ ਸਿੰਘ ਗੱਗੋ, ਪਰਮਜੀਤ ਮੱਕੋਵਾਲ, ਹਰਿੰਦਰ ਸਿੰਘ ਡਹਿਰ , ਜਗਦੀਸ ਸਿੰਘ ਤਾਲਾਪੁਰ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਹਾਜ਼ਰ ਸਨ।