11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਾਨਫ਼ਰੰਸ ’ਚ ਜੱਜ, ਅਕਾਦਮਿਕ ਮਾਹਿਰਾਂ, ਕਾਨੂੰਨੀ ਮਾਹਿਰਾਂ ਨਾਲ ਉਦਯੋਗਿਕ ਆਗੂ। ਆਰ . ਬੀ . ਯੂ . ਵਲੋਂ ਆਰਬਿਟਰੇਸ਼ਨ , ਤਕਨਾਲੋਜੀ ਤੇ ਵਿਸ਼ਵ ਨਿਆਂ ਬਾਰੇ ਅੰਤਰਰਾਸ਼ਟਰੀ ਕਾਨਫ਼ਰੰਸ ਤਕਨਾਲੋਜੀ ਨੂੰ ਮਨੁੱਖੀ ਫ਼ੈਸਲੇ ਦੀ ਥਾਂ ਨਹੀਂ ਲੈਣੀ ਚਾਹੀਦੀ : ਜਸਟਿਸ ਸ਼ਰਮਾ

ਰੂਪਨਗਰ, 10 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਦੇ ਸਕੂਲ ਆਫ਼ ਲਾਅ ਵਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਬਿਟਰੇਸ਼ਨ ਐਂਡ ਮੈਡੀਏਸ਼ਨ (ਆਈਆਈਏਸੀ), ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਆਰਬਿਟਰੇਸ਼ਨ, ਤਕਨਾਲੋਜੀ ਅਤੇ ਗਲੋਬਲ ਜਸਟਿਸ’ ਵਿਸ਼ੇ ‘ਤੇ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਹਾਈਬ੍ਰਿਡ ਮੋਡ ਵਿਚ ਕਰਵਾਈ ਗਈ। ਪ੍ਰੋ.

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਰੂਪਨਗਰ, 10 ਸਤੰਬਰ (ਗੁਰਪ੍ਰੀਤ ਸਿੰਘ ਹੁੰਦਲ)-ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਦੇ ਸਕੂਲ ਆਫ਼ ਲਾਅ ਵਲੋਂ ਇੰਡੀਅਨ ਇੰਸਟੀਚਿਊਟ ਆਫ਼ ਆਰਬਿਟਰੇਸ਼ਨ ਐਂਡ ਮੈਡੀਏਸ਼ਨ (ਆਈਆਈਏਸੀ), ਨਵੀਂ ਦਿੱਲੀ ਦੇ ਸਹਿਯੋਗ ਨਾਲ ‘ਆਰਬਿਟਰੇਸ਼ਨ, ਤਕਨਾਲੋਜੀ ਅਤੇ ਗਲੋਬਲ ਜਸਟਿਸ’ ਵਿਸ਼ੇ ‘ਤੇ ਦੋ-ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਹਾਈਬ੍ਰਿਡ ਮੋਡ ਵਿਚ ਕਰਵਾਈ ਗਈ। ਪ੍ਰੋ. (ਡਾ.) ਅਖਿਲੇਸ਼ ਕੁਮਾਰ, ਡੀਨ, ਯੂ.ਐੱਸ.ਐੱਲ. ਨੇ ਦੱਸਿਆ ਕਿ ਕਾਨਫ਼ਰੰਸ ਵਿਚ ਭਾਰਤ ਅਤੇ ਵਿਦੇਸ਼ਾਂ ਤੋਂ ਜੱਜਾਂ, ਅਕਾਦਮਿਕ ਮਾਹਿਰਾਂ, ਕਾਨੂੰਨੀ ਮਾਹਿਰਾਂ, ਉਦਯੋਗਿਕ ਆਗੂਆਂ ਅਤੇ 60 ਤੋਂ ਵੱਧ ਲੇਖਕਾਂ ਨੇ ਹਿੱਸਾ ਲਿਆ। ਇਸ ਦੌਰਾਨ ਆਰਬਿਟਰੇਸ਼ਨ ਵਿਚ ਤਕਨਾਲੋਜੀ ਦੀ ਵਧ ਰਹੀ ਭੂਮਿਕਾ ਅਤੇ ਤਕਨਾਲੋਜੀ ਰਾਹੀਂ ਮਨੁੱਖੀ ਪੱਖ ਨੂੰ ਕਾਇਮ ਰੱਖਦਿਆਂ ਨਿਆਂ ਦੀ ਪ੍ਰਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਉਦਘਾਟਨੀ ਸੈਸ਼ਨ ਵਿਚ ਉੱਤਰਾਖੰਡ ਹਾਈ ਕੋਰਟ ਦੇ ਸਾਬਕਾ ਕਾਰਜਕਾਰੀ ਮੁੱਖ ਜਸਟਿਸ ਜਸਟਿਸ ਰਾਜੀਵ ਸ਼ਰਮਾ (ਸੇਵਾਮੁਕਤ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਆਰਬਿਟਰੇਸ਼ਨ ਨੂੰ ‘’ਨਿਆਂ ਦਾ ਭਵਿੱਖ” ਕਰਾਰ ਦਿੰਦਿਆਂ ਤਕਨਾਲੋਜੀ ‘ਤੇ ਹੱਦ ਤੋਂ ਵੱਧ ਨਿਰਭਰਤਾ ਤੋਂ ਸਾਵਧਾਨ ਕੀਤਾ। ਆਈ.ਆਈ.ਏਸੀ.,ਨਵੀਂ ਦਿੱਲੀ ਦੇ ਸੀਈਓ ਨਵੀਨ ਕੁਮਾਰ ਸਿੰਘ ਨੇ ‘’ਮੇਕ ਇਨ ਇੰਡੀਆ, ਆਰਬਿਟਰੇਟ ਇਨ ਇੰਡੀਆ”ਦਾ ਸੱਦਾ ਦਿੱਤਾ। ਸੋਹਾਰ ਯੂਨੀਵਰਸਿਟੀ, ਓਮਾਨ ਦੀ ਫੈਕਲਟੀ ਆਫ਼ ਲਾਅ ਦੀ ਡੀਨ ਪ੍ਰੋ. (ਡਾ.) ਏਨਾਸ ਕੁਤੀਸ਼ਹਾਟ ਨੇ ਆਰਬਿਟਰੇਸ਼ਨ ਨੂੰ ‘’ਵਿਸ਼ਵ ਵਪਾਰ ਦੀ ਸਰਵਵਿਆਪੀ ਭਾਸ਼ਾ”ਦੱਸਿਆ। ਹੋਰ ਬੁਲਾਰਿਆਂ ਵਿਚ ਵਿਨੈ ਕੁਮਾਰ ਸੰਦੂਜਾ, ਐਮਡੀ, ਆਈਪੀਏ-ਆਈਸੀਏਆਈ; ਪ੍ਰੋ. (ਡਾ.) ਵੰਦਨਾ ਅਰੋੜਾ, ਡੀਨ, ਕਾਨੂੰਨ ਵਿਭਾਗ, ਪੰਜਾਬ ਯੂਨੀਵਰਸਿਟੀ ਅਤੇ ਸੁਪਰੀਮ ਕੋਰਟ ਦੇ ਵਕੀਲ ਸੁਲੇਮਾਨ ਖਾਨ ਸ਼ਾਮਲ ਸਨ। ਸਮਾਪਤੀ ਸੈਸ਼ਨ ਨੂੰ ਡਾ. ਬੀ.ਆਰ. ਅੰਬੇਡਕਰ ਨੈਸ਼ਨਲ ਲਾਅ ਯੂਨੀਵਰਸਿਟੀ, ਸੋਨੀਪਤ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਦਵਿੰਦਰ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਆਰਬੀਯੂ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ, ਪ੍ਰੋ-ਵਾਈਸ-ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਵੀ ਮੌਜੂਦ ਸਨ। ਇਹ ਕਾਨਫ਼ਰੰਸ ਪ੍ਰੋ. (ਡਾ.) ਅਖਿਲੇਸ਼ ਕੁਮਾਰ, ਡੀਨ, ਯੂ.ਐੱਸ.ਐੱਲ. ਅਤੇ ਡਾ. ਸਵਪਨਪ੍ਰੀਤ ਕੌਰ, ਐੱਚ.ਓ.ਡੀ. ਦੀ ਅਗਵਾਈ ਹੇਠ ਕਰਵਾਈ ਗਈ। ਆਸਿਫ ਇਕਬਾਲ ਆਰਗੇਨਾਈਜ਼ਰ, ਜਦਕਿ ਡਾ. ਪਰਮਿੰਦਰ ਅਤੇ ਡਾ. ਰੀਟਾ ਠਾਕੁਰ ਸਹਿ-ਆਰਗੇਨਾਈਜ਼ਰ ਸਨ। ਕਾਨਫ਼ਰੰਸ ਦੀ ਕਾਰਵਾਈ ਡਾ. ਸੁਚੇਤ ਕੁਮਾਰ, ਐਸੋਸੀਏਟ ਪ੍ਰੋਫੈਸਰ, ਯੂ.ਐੱਸ.ਐੱਲ., ਆਰਬੀਯੂ ਵਲੋਂ ਪੇਸ਼ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਜਸਵੀਰ ਸਿੰਘ ਗੜ੍ਹੀ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਤਿੰਨ ਬੱਸਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ ਅਗਲੀ ਖ਼ਬਰ ਭਾਜਪਾ ਆਗੂ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ। ਭਾਜਪਾ ਵਲੋਂ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਮੰਤਰੀ ਹਰਪ...
Ad Position 24