09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਪੁਰਖਾਲੀ ਵਿਖੇ ਲਾਈਫ ਕੇਅਰ ਫਾਊਂਡੇਸ਼ਨ ਵਲੋਂ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ ਅੱਜ

ਪੁਰਖਾਲੀ, 9 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਲਾਈਫ ਕੇਅਰ ਫਾਊਂਡੇਸ਼ਨ ਵਲੋਂ ਨਵੀਂ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ 10 ਸਤੰਬਰ ਦਿਨ ਵੀਰਵਾਰ ਨੂੰ ਕੀਤਾ ਜਾ ਰਹਾ ਹੈ। ਇਸ ਸਬੰਧੀ ਮੇਜਰ ਸਿੰਘ ਪੁਰਖਾਲੀ ਨੇ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਿੰਘ ਸਭਾ ਮਾਰਕੀਟ, ਨੇੜੇ ਯੂਕੋ ਬੈਂਕ, ਪੁਰਖਾਲੀ ਵਿਖੇ ਸਵੇਰੇ 10:30 ਵਜੇ ਕਰਵਾਇਆ ਜਾ ਰਿਹਾ ਹੈ l ਜਿਸ ਦੌਰਾਨ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ l ਉਨ੍ਹਾਂ ਦੱਸਿਆ ਕਿ ਇਸ ਉਦਘਾਟਨੀ ਸਮਾਰੋਹ ਦੇ ਨਾਲ ਹੀ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਇੱਕ ਵਿਸ਼ੇਸ਼ ਚੈਰੀਟੇਬਲ ਲੈਬਾਰਟਰੀ ਕੈਂਪ ਵੀ ਲਗਾਇਆ ਜਾ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 10-09-2026
ਪੁਰਖਾਲੀ, 9 ਸਤੰਬਰ (ਅੰਮ੍ਰਿਤਪਾਲ ਸਿੰਘ ਬੰਟੀ)-ਲਾਈਫ ਕੇਅਰ ਫਾਊਂਡੇਸ਼ਨ ਵਲੋਂ ਨਵੀਂ ਚੈਰੀਟੇਬਲ ਲੈਬਾਰਟਰੀ ਦਾ ਉਦਘਾਟਨ 10 ਸਤੰਬਰ ਦਿਨ ਵੀਰਵਾਰ ਨੂੰ ਕੀਤਾ ਜਾ ਰਹਾ ਹੈ। ਇਸ ਸਬੰਧੀ ਮੇਜਰ ਸਿੰਘ ਪੁਰਖਾਲੀ ਨੇ ਦੱਸਿਆ ਕਿ ਇਹ ਸਮਾਗਮ ਗੁਰਦੁਆਰਾ ਸਿੰਘ ਸਭਾ ਮਾਰਕੀਟ, ਨੇੜੇ ਯੂਕੋ ਬੈਂਕ, ਪੁਰਖਾਲੀ ਵਿਖੇ ਸਵੇਰੇ 10:30 ਵਜੇ ਕਰਵਾਇਆ ਜਾ ਰਿਹਾ ਹੈ l ਜਿਸ ਦੌਰਾਨ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਜਾਣਗੇ l ਉਨ੍ਹਾਂ ਦੱਸਿਆ ਕਿ ਇਸ ਉਦਘਾਟਨੀ ਸਮਾਰੋਹ ਦੇ ਨਾਲ ਹੀ ਸਵੇਰੇ 7:00 ਵਜੇ ਤੋਂ ਦੁਪਹਿਰ 12:00 ਵਜੇ ਤੱਕ ਇੱਕ ਵਿਸ਼ੇਸ਼ ਚੈਰੀਟੇਬਲ ਲੈਬਾਰਟਰੀ ਕੈਂਪ ਵੀ ਲਗਾਇਆ ਜਾ ਰਿਹਾ ਹੈ।ਕੈਂਪ ਦੌਰਾਨ ਗੁਰਦਿਆਂ ਦੇ 5 ਟੈਸਟ, ਯੂਰਿਕ ਐਸਿਡ ਅਤੇ ਸ਼ੂਗਰ ਦਾ ਇੱਕ ਟੈਸਟ ਬਿਲਕੁਲ ਮੁਫ਼ਤ ਕੀਤਾ ਜਾਵੇਗਾ। ਹੋਰ ਸਾਰੇ ਲੈਬਾਰਟਰੀ ਟੈਸਟ 75% ਤੱਕ ਘੱਟ ਰੇਟਾਂ ‘ਤੇ ਕੀਤੇ ਜਾਣਗੇ। ਇਸ ਤੋਂ ਇਲਾਵਾ ਪੂਰੇ ਸਰੀਰ ਦੀ ਜਾਂਚ ਸਬੰਧੀ ਟੈੱਸਟ 600 ਰੁਪਏ ’ਚ ਕੀਤੇ ਜਾਣਗੇ । ਉਦਘਾਟਨੀ ਸਮਾਗਮ ਦੌਰਾਨ ਐੱਨ.ਜੀ.ਓ. ਵਰਕਰ ਸਤੀਸ਼ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰਨਗੇ । ਫਾਊਂਡੇਸ਼ਨ ਵਲੋਂ ਸਮੂਹ ਸੰਗਤਾਂ ਨੂੰ ਇਸ ਮੌਕੇ ਪਹੁੰਚ ਕੇ ਲਾਭ ਉਠਾਉਣ ਅਤੇ ਆਸ਼ੀਰਵਾਦ ਬਖਸ਼ਣ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ 2027 ਦੀ ਜੰਗ ਲਈ ਦਲਜੀਤ ਰਾਣਾ ਨੇ ਵਜਾਇਆ ਬਿਗਲ , ਪਿੰਡ - ਪਿੰਡ ਲੋਕਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਤੇਜ਼ ਮੇਘਪੁਰ ’ਚ ਭ... ਅਗਲੀ ਖ਼ਬਰ ਲੁਧਿਆਣਾ ’ ਚ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਵਿਰੁੱਧ ਨੰਗਲ ’ ਚ ਰੋਸ ਦਾ ਉਬਾਲ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕ...
Ad Position 24