08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੀਰਤਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਲਈ ਬੱਸ ਰਵਾਨਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਝੰਡੀ ਦਿਖਾ ਕੇ ਸ਼ਰਧਾਲੂਆਂ ਦੀ ਬੱਸ ਕੀਤੀ ਰਵਾਨਾ 70 ਵੀਆਂ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲੇ ਲੁਠੇੜੀ ਸਕੂਲ ਵਿਖੇ ਸੰਪੰਨ ਖੇਡਾਂ ਦਾ ਵਿਦਿਆਰਥੀ ਜੀਵਨ ਵਿਚ ਬਹੁਤ ਮਹੱਤਵ-ਡੀ. ਈ. ਓ. ਪ੍ਰੇਮ ਕੁਮਾਰ ਮਿੱਤਲ

ਸ੍ਰੀ ਚਮਕੌਰ ਸਾਹਿਬ , 7 ਸਤੰਬਰ ( ਜਗਮੋਹਣ ਸਿੰਘ ਨਾਰੰਗ )-70 ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਕ੍ਰਿਕਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਠੇੜੀ ਦੇ ਖੇਡ ਮੈਦਾਨ ਵਿਚ ਸੰਪੰਨ ਹੋ ਗਿਆ । ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ ਜੋਨਲ ਪ੍ਰਧਾਨ ਕੁਲਵੰਤ ਕੌਰ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਅਤੇ ਜ਼ਿਲਾ ਕੋਆਰਡੀਨੇਟਰ ਸ਼ਰਨਜੀਤ ਕੌਰ ਦੇਖਰੇਖ ਵਿਚ ਸ਼ੁਰੂ ਹੋਏ ।

Ad Position 21
repet_subhas-goyals [Copy P29]
ਲੁਠੇੜੀ ਸਕੂਲ ਵਿਖੇ ਜ਼ਿਲ੍ਹਾ ਪੱਧਰੀ ਕ੍ਰਿਕਟ ਟੂਰਨਾਮੈਂਟ ਦੌਰਾਨ ਖਿਡਾਰੀਆਂ ਅਤੇ ਪ੍ਰਬੰਧਕਾਂ ਨਾਲ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ। ਤਸਵੀਰ: ਜਗਮੋਹਣ ਸਿੰਘ ਨਾਰੰਗ 08-09-2026
ਸ੍ਰੀ ਚਮਕੌਰ ਸਾਹਿਬ , 7 ਸਤੰਬਰ ( ਜਗਮੋਹਣ ਸਿੰਘ ਨਾਰੰਗ )-70 ਵੀਆਂ ਪੰਜਾਬ ਸਕੂਲ ਖੇਡਾਂ ਦੇ ਜ਼ਿਲ੍ਹਾ ਪੱਧਰੀ ਕ੍ਰਿਕਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਠੇੜੀ ਦੇ ਖੇਡ ਮੈਦਾਨ ਵਿਚ ਸੰਪੰਨ ਹੋ ਗਿਆ । ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੇਮ ਕੁਮਾਰ ਮਿੱਤਲ ਦੀ ਰਹਿਨੁਮਾਈ ਜੋਨਲ ਪ੍ਰਧਾਨ ਕੁਲਵੰਤ ਕੌਰ ਇੰਚਾਰਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੁਠੇੜੀ ਅਤੇ ਜ਼ਿਲਾ ਕੋਆਰਡੀਨੇਟਰ ਸ਼ਰਨਜੀਤ ਕੌਰ ਦੇਖਰੇਖ ਵਿਚ ਸ਼ੁਰੂ ਹੋਏ । ਜਾਣਕਾਰੀ ਦਿੰਦਿਆਂ ਮਾ : ਧਰਮਿੰਦਰ ਸਿੰਘ ਭੰਗੂ ਅਤੇ ਜ਼ੋਨਲ ਸਕੱਤਰ ਸੁਰਮੁੱਖ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਅੰਡਰ -14 ਸਾਲ ਵਰਗ ਵਿਚ ਰੂਪਨਗਰ ਨੇ ਪਹਿਲਾ , ਨੂਰਪੁਰ ਬੇਦੀ ਨੇ ਦੂਜਾ ਅਤੇ ਨੰਗਲ ਜੋਨ ਨੇ ਤੀਜਾ ਸਥਾਨ ਹਾਸਿਲ ਕੀਤਾ । ਅੰਡਰ -17 ਸਾਲ ਵਰਗ ਵਿਚ ਜੋਨ ਰੂਪਨਗਰ ਨੇ ਪਹਿਲਾ ਨੰਗਲ ਨੇ ਦੂਜਾ ਅਤੇ ਮੀਆਂਪੁਰ ਨੇ ਅਤੇ ਤੀਜਾ ਸਥਾਨ ਹਾਸਿਲ ਕੀਤਾ । 19 ਸਾਲਾਂ ਉਮਰ ਵਰਗ ਵਿਚ ਰੂਪ ਨਗਰ ਨੇ ਪਹਿਲਾ , ਨੂਰਪੁਰ ਬੇਦੀ ਨੇ ਦੂਜਾ , ਮੁਰਿੰਡਾ ਜੋਨ ਨੇ ਤੀਜਾ ਸਥਾਨ ਹਾਸਿਲ ਕੀਤਾ । ਟੂਰਨਾਮੈਂਟ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ ਪ੍ਰੇਮ ਕੁਮਾਰ ਮਿੱਤਲ ਵਿਸ਼ੇਸ਼ ਤੌਰ ਤੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਲਈ ਪਹੁੰਚੇ ਤੇ ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਲਈ ਬਹੁਤ ਮਹੱਤਵਪੂਰਨ ਹਨ ਕਿਉਂਕਿ ਸਾਡੇ ਵਿਚ ਸਹਿਣਸ਼ੀਲਤਾ ਮਿਲਵਰਤਨ ਵਰਗੇ ਹੋਰ ਅਨੇਕਾਂ ਚੰਗੇ ਗੁਣ ਭਰਦੀਆਂ ਹਨ ਅਤੇ ਸਾਡੇ ਆਚਰਨ ਨੂੰ ਉੱਚਾ ਬਣਾਉਂਦੀਆਂ ਹਨ । ਉਨਾਂ ਸਮੁੱਚੀ ਟੂਰਨਾਮੈਂਟ ਕਮੇਟੀ ਦੇ ਪ੍ਰਬੰਧਾਂ ਦੀ ਸਲਾਘਾ ਵੀ ਕੀਤੀ । ਇਸ ਟੂਰਨਾਮੈਂਟ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਵਿਚ ਸਟੇਟ ਅਵਾਰਡ ਪ੍ਰਿੰਸੀਪਲ ਜਗਤਾਰ ਸਿੰਘ ਲੌਗੀਆਂ , ਹਰਮਨਦੀਪ ਸਿੰਘ ਸੰਧੂ , ਰਵਿੰਦਰ ਸਿੰਘ ਧਨੌਰੀ , ਰਾਜਵੀਰ ਸਿੰਘ ਸਲੇਮਪੁਰ , ਗੁਰਤੇਜ ਸਿੰਘ ਮੜੌਲੀ , ਹਰਿੰਦਰ ਕੁਮਾਰ ਕਾਈਨੌਰ , ਗੁਰਮਿੰਦਰ ਸਿੰਘ ਹੁੰਦਲ , ਲਖਵਿੰਦਰ ਸਿੰਘ , ਸਰਬਜੀਤ ਕੌਰ ਬੂਰ ਮਾਜਰਾ , ਗੁਰਮੀਤ ਕੌਰ ਸਹੇੜੀ , ਰਵਿੰਦਰ ਸਿੰਘ ਰਵੀ , ਆਸ਼ੀਸ਼ ਕੁਮਾਰ ਖੇੜੀ ਸਲਾਬਤਪੁਰ , ਪਰਮਵੀਰ ਸਿੰਘ ਲੁਠੇੜੀ , ਲਵਪ੍ਰੀਤ ਮਾਜਰੀ ਆਦਿ ਨੇ ਪੂਰਨ ਸਹਿਯੋਗ ਦਿੱਤਾ ।
Ad Position 22
No active advertisement
ਪਿਛਲੀ ਖ਼ਬਰ ਜਵਾਹਰ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਮਨਾਇਆ ਅਧਿਆਪਕ ਦਿਵਸ ਅਗਲੀ ਖ਼ਬਰ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੀਰਤਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਲਈ ਬੱਸ ਰਵਾਨਾ ਕੈਬਨਿਟ ਮੰਤਰੀ ਹਰਜੋਤ...
Ad Position 24