08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਈ.ਡੀ.ਦੀ ਟੀਮ ਨੇ ਖਾਧੀ ਸੀ ਬੱਬੂ ਦੀ ਰੋਟੀ

ਨੰਗਲ, 7 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਿਛਲੇ ਦਿਨੀਂ ਭਾਖੜਾ ਡੈਮ ਰੋਡ ’ਤੇ ਸਥਿਤ ਇੱਕ ਕੋਠੀ ਦੀ ਬਹੁਤ ਹੀ ਬਰੀਕੀ ਨਾਲ ਕੀਤੀ ਜਾਂਚ ਦੌਰਾਨ ਈ. ਡੀ.

Ad Position 21
repet_subhas-goyals [Copy P29]
ਅਜੀਤ ਡੈਸਕ 08-09-2026
ਨੰਗਲ, 7 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਿਛਲੇ ਦਿਨੀਂ ਭਾਖੜਾ ਡੈਮ ਰੋਡ ’ਤੇ ਸਥਿਤ ਇੱਕ ਕੋਠੀ ਦੀ ਬਹੁਤ ਹੀ ਬਰੀਕੀ ਨਾਲ ਕੀਤੀ ਜਾਂਚ ਦੌਰਾਨ ਈ.ਡੀ. ਦੀ ਟੀਮ ਨੇ ਬਿਹਾਰੀ ਦੇ ਪਰੌਂਠੇ ਅਤੇ ਬੱਬੂ ਢਾਬੇ ਦੀ ਰੋਟੀ ਖਾਧੀ ਸੀ। ਤੜਕਸਾਰ ਸ਼ੁਰੂ ਹੋਈ ਚੈਕਿੰਗ ਦੇਰ ਰਾਤ ਤੱਕ ਚੱਲੀ ਸੀ ਬੇਸ਼ੱਕ ਇਹ ਜਾਂਚ ਮੁਹਾਲੀ ਦੇ ਇੱਕ ਬਹੁਕਰੋੜੀ ਸਾਈਬਰ ਅਪਰਾਧ ਨਾਲ ਸਬੰਧਿਤ ਸੀ। ਇਹ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੋਠੀ ਚੋਂ 2100/- ਰੁਪਏ ਦੀ ਨਕਦੀ ਹੀ ਮਿਲੀ ਜਦੋਂ ਕਿ ਮੀਡੀਆ ਦੇ ਇੱਕ ਹਿੱਸੇ (ਅਜੀਤ ਨਹੀਂ) ’ਚ ਇਹ ਪ੍ਰਚਾਰ ਵੀ ਹੋਇਆ ਕਿ ਕੋਠੀ ਮਾਲਕ ਨੇ ਕਥਿਤ ਤੌਰ ’ਤੇ ਪੰਜਾਬ ਦੇ ਇੱਕ ਮੰਤਰੀ ਨੂੰ 100 ਕਰੌੜ ਦੀ ਰਾਸ਼ੀ ਦਿੱਤੀ ਹੈ । ਕੋਠੀ ਦੇ ਮਾਲਕ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਇੱਕ ਵਾਦ ਵਿਵਾਦੀ ਮਹਿਲਾ ਪੁਲਿਸ ਅਧਿਕਾਰੀ ਨੇ ਵੱਡੀ ਸਾਜਿਸ਼ ਅਧੀਨ ਸਾਨੂੰ ਬਦਨਾਮ ਕੀਤਾ ਹੈ। ਨਾਂ ਤਾਂ ਸਾਡੇ ਕੋਲ 200 ਕਰੌੜ ਹਨ ਅਤੇ ਨਾ ਹੀ ਅਸੀਂ ਕਿਸੇ ਮੰਤਰੀ ਨੂੰ 100 ਕਰੌੜ ਰੁਪਏ ਦਿੱਤੇ ਹਨ। ਮੀਡੀਆ ਨੇ ਸਾਡੇ ਛੋਟੇ ਜਿਹੇ ਕਾਰੋਬਾਰ ਨਾਲ ਹਵਾਈ ਖਬਰਾਂ ਜੋੜ ਕੇ ਖੰਭਾ ਦੀ ਡਾਰ ਬਣਾ ਦਿੱਤੀ ਹੈ । ਸਾਡਾ ਕਾਰੋਬਾਰ ਅੱਜ ਵੀ ਮੁਹਾਲੀ ’ਚ ਠੀਕ ਠਾਕ ਚੱਲ ਰਿਹਾ ਹੈ। ਸਾਡੇ ਵਿਰੁੱਧ ਸਾਜਿਸ਼ ਤਾਂ ਹੋਈ ਅਸੀਂ ਇੱਕ ਮਹਿਲਾ ਪੁਲਿਸ ਅਫ਼ਸਰ ਨੂੰ 25 ਲੱਖ ਦੇਣ ਤੋਂ ਇਨਕਾਰ ਕੀਤਾ ਅਤੇ ਉਸ ਵਿਰੁੱਧ ਸ਼ਿਕਾਇਤ ਕੀਤੀ। ਨੰਗਲ ਦੇ ਇੱਕ ਵੱਡੇ ਫਾਈਨਾਂਸਰ, ਜਿਹੜਾ ਪਰਿਵਾਰ ਦਾ ਕਰੀਬੀ ਮਿੱਤਰ ਹੈ, ਨੇ ਇਸ ਪੱਤਰਕਾਰ ਨੂੰ ਨਾਂਅ ਨਾ ਛਾਪਣ ਦੇ ਸ਼ਰਤ ’ਤੇ ਦੱਸਿਆ ਕਿ ਈ.ਡੀ. ਵੀ ਸਾਰੀ ਕਹਾਣੀ ਸਮਝ ਗਈ ਹੈ ਅਤੇ ਨੇੜ ਭਵਿੱਖ ’ਚ ਇਹ ਮਾਮਲਾ ਬੰਦ ਕਰਨਾ ਪਵੇਗਾ।
Ad Position 22
No active advertisement
ਪਿਛਲੀ ਖ਼ਬਰ ਅਧਿਕਾਰੀਆਂ ਨੂੰ ਮੰਗ-ਪੱਤਰ ਸੌਂਪ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ। ਜਨਤਕ ਥਾਵਾਂ ਤੋਂ ਨਾਜਾਇਜ਼ ਕਬਜ਼ੇ ਹਟਾਉ... ਅਗਲੀ ਖ਼ਬਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਯੂਨੀਵਰਸਿਟੀ ਕੌਸ਼ਲ ਦੇ ਮੀਤ ਪ੍ਰਧਾਨ ਚੁਣੇ ਜਾਣ ’ਤੇ ਅਰਮਾਨ ਸਿੰਘ ਭਿੰਡਰ ਨੂੰ ਸਨਮਾਨਿਤ...
Ad Position 24