ਸਰਕਾਰੀ ਹਾਈ ਸਕੂਲ ਭੰਗਲ ਦੀਆਂ ਖਿਡਾਰਨਾਂ ਨੇ ਜ਼ੋਨਲ ਖੇਡਾਂ ’ ਚ ਸੋਨ ਤਗਮਾ ਜਿੱਤ ਕੇ ਸਟੇਟ ਲਈ ਕੀਤਾ ਕੁਆਲੀਫ਼ਾਈ
ਸੁਖਸਾਲ, 5 ਸਤੰਬਰ (ਧਰਮ ਪਾਲ)-70ਵੀਂਆ ਪੰਜਾਬ ਸਕੂਲ ਖੇਡਾਂ ਜ਼ੋਨ ਨੂਰਪੁਰ ਬੇਦੀ ਵਿਖੇ ਕਰਵਾਈਆਂ ਗਈਆਂ ਵਾਲੀਬਾਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਭੰਗਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀਆਂ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ ਅਤੇ ਰਾਜ ਪੱਧਰੀ (ਸਟੇਟ) ਮੁਕਾਬਲਿਆਂ ਲਈ ਕੁਆਲੀਫ਼ਾਈ ਕੀਤਾ।
ਸੁਖਸਾਲ, 5 ਸਤੰਬਰ (ਧਰਮ ਪਾਲ)-70ਵੀਂਆ ਪੰਜਾਬ ਸਕੂਲ ਖੇਡਾਂ ਜ਼ੋਨ ਨੂਰਪੁਰ ਬੇਦੀ ਵਿਖੇ ਕਰਵਾਈਆਂ ਗਈਆਂ ਵਾਲੀਬਾਲ ਖੇਡਾਂ ਵਿਚ ਸਰਕਾਰੀ ਹਾਈ ਸਕੂਲ ਭੰਗਲ ਦੀਆਂ ਖਿਡਾਰਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਕੂਲ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਦੀਆਂ ਅੰਡਰ-14 ਅਤੇ ਅੰਡਰ-17 ਵਰਗ ਦੀਆਂ ਲੜਕੀਆਂ ਨੇ ਪਹਿਲਾ ਸਥਾਨ ਪ੍ਰਾਪਤ ਕਰਕੇ ਗੋਲਡ ਮੈਡਲ ‘ਤੇ ਕਬਜ਼ਾ ਕੀਤਾ ਅਤੇ ਰਾਜ ਪੱਧਰੀ (ਸਟੇਟ) ਮੁਕਾਬਲਿਆਂ ਲਈ ਕੁਆਲੀਫ਼ਾਈ ਕੀਤਾ। ਇਸ ਵਿਸ਼ੇਸ਼ ਪ੍ਰਾਪਤੀ ’ਤੇ ਸਕੂਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਸੇਵਾਮੁਕਤ ਪੀ.ਟੀ.ਆਈ. ਰਾਜੀਵ ਕੁਮਾਰ ਭਲਾਣ ਵਲੋਂ ਜੇਤੂ ਬੱਚਿਆਂ ਦਾ ਉਚੇਚੇ ਤੌਰ ‘ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪਿੰਡ ਭੰਗਲ ਤੋਂ ਸਰਪੰਚ ਜਸਵਿੰਦਰ ਸਿੰਘ, ਮਾਸਟਰ ਜੈਪਾਲ ਸਿੰਘ, ਪੰਚ ਅਸ਼ੋਕ ਪੁਰਬਾ ਅਤੇ ਐਸ.ਐਮ.ਸੀ. ਚੇਅਰਮੈਨ ਮਨਜੀਤ ਕੌਰ ਨੇ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ। ਇਸ ਸਮਾਗਮ ਦੌਰਾਨ ਸਕੂਲ ਸਟਾਫ਼ ਵਿਚੋਂ ਜਗਜੀਤ ਸਿੰਘ, ਸੁਨੀਲ ਜਸਵਾਲ, ਲਲਿਤ ਕੁਮਾਰ ਅਤੇ ਬਾਬਰਾ ਖ਼ਾਨਮ ਵੀ ਹਾਜ਼ਰ ਸਨ।