06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਜਨਮ ਅਸ਼ਟਮੀ ਮੌਕੇ ਸ੍ਰੀ ਰਾਮ ਮੰਦਰ ਵਿਖੇ ਹੋਏ ਨਤਮਸਤਕ

ਕੀਰਤਪੁਰ ਸਾਹਿਬ, 5 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਸੰਸਾਰ ਭਰ ਦੇ ਲੱਖਾਂ ਧਾਰਮਿਕ ਅਸਥਾਨਾ ਤੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਰੇ ਧਾਰਮਿਕ ਸਥਾਨ ਸ੍ਰੀ ਕ੍ਰਿਸ਼ਨਮਈ ਰੰਗ ਵਿਚ ਰੰਗੇ ਜਾ ਰਹੇ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਕੀਰਤਪੁਰ ਸਾਹਿਬ, 5 ਸਤੰਬਰ (ਬੀਰ ਅੰਮ੍ਰਿਤਪਾਲ ਸਿੰਘ ਸੰਨੀ)-ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਹਾੜਾ ਸੰਸਾਰ ਭਰ ਦੇ ਲੱਖਾਂ ਧਾਰਮਿਕ ਅਸਥਾਨਾ ਤੇ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸਾਰੇ ਧਾਰਮਿਕ ਸਥਾਨ ਸ੍ਰੀ ਕ੍ਰਿਸ਼ਨਮਈ ਰੰਗ ਵਿਚ ਰੰਗੇ ਜਾ ਰਹੇ ਹਨ। ਸਚਾਈ, ਨੇਕੀ ਅਤੇ ਮਾਨਵਤਾ ਦੀ ਭਲਾਈ ਦਾ ਸੰਦੇਸ਼ ਦੇਣ ਵਾਲੇ ਭਗਵਾਨ ਸ੍ਰੀ ਕ੍ਰਿਸ਼ਨ ਦੇ ਜਨਮ ਦਿਨ ਸਮਾਰੋਹ ਵਿਚ ਵੱਡੀ ਗਿਣਤੀ ਲੋਕਾਂ ਦੀ ਸ਼ਮੂਲੀਅਤ ਨਾਲ ਸਾਡੀ ਸੰਸਕ੍ਰਿਤੀ ਅਤੇ ਅਮੀਰ ਵਿਰਸੇ ਪ੍ਰਤੀ ਲੋਕਾਂ ਦੀ ਆਸਥਾ ਪ੍ਰਤੱਖ ਰੂਪ ਵਿਚ ਵਿਖਾਈ ਦੇ ਰਹੀ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕੀਤਾ ਜੋ ਕਿ ਸਥਾਨਕ ਸ੍ਰੀ ਰਾਮ ਮੰਦਰ ਨਤਮਸਤਕ ਹੋਣ ਲਈ ਆਏ ਹੋਏ ਸਨ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੀਰਤਪੁਰ ਸਾਹਿਬ ਇੱਕ ਇਤਿਹਾਸਿਕ ਨਗਰੀ ਹੈ ਜਿਸ ਦਾ ਵਿਕਾਸ ਆਉਣ ਵਾਲੇ ਦਿਨਾਂ ਵਿਚ ਪੂਰੇ ਯੋਜਨਾ ਵੱਧ ਤਰੀਕੇ ਨਾਲ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਕਮਿਕਰ ਸਿੰਘ ਢਾਡੀ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ, ਗੁਰਮੀਤ ਸਿੰਘ ਟੀਨਾ ਪ੍ਰਧਾਨ ਨਗਰ ਪੰਚਾਇਤ ਕੀਰਤਪੁਰ ਸਾਹਿਬ, ਗੁਰਪ੍ਰੀਤ ਸਿੰਘ ਅਰੋੜਾ ਚੇਅਰਮੈਨ ਟਰੇਡ ਕਮਿਸ਼ਨ ਹਲਕਾ ਸ੍ਰੀ ਅਨੰਦਪੁਰ ਸਾਹਿਬ, ਜਗਤਾਰ ਸਿੰਘ ਭਗਵਾਲਾ ਕੌਂਸਲਰ ਵਾਰਡ ਨੰਬਰ 10, ਤੇਜਵੀਰ ਸਿੰਘ ਜਗੀਰਦਾਰ, ਗਗਨਦੀਪ ਸਿੰਘ ਭਾਰਜ ਪ੍ਰਧਾਨ ਰਾਮਗੜ੍ਹੀਆ ਬੋਰਡ ਬਲਾਕ ਸ੍ਰੀ ਅਨੰਦਪੁਰ ਸਾਹਿਬ, ਸੇਠੀ ਕੋੜਾ, ਅਮਿੱਤ ਚਾਵਲਾ, ਸੁਨੀਲ ਦੱਤ ਦਵੇਦੀ, ਗਫੂਰ ਮੁਹੰਮਦ ਸਮੇਤ ਵੱਡੀ ਗਿਣਤੀ ਲੋਕ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ ਮੀਰੀ-ਪੀਰੀ ਖ਼ਾਲਸਾ ਮਾਰਚ ਦਾ ਖ਼ਾਲਸਾ ਕਾਲਜ ਪਹੁੰਚਣ ’ਤੇ ਫੁੱਲਾਂ ਨਾਲ ਕੀਤਾ ਭਰਵਾਂ ਸਵਾਗਤ ਅਗਲੀ ਖ਼ਬਰ ‘ ਮਿਸ਼ਨ ਕਲੀਨ ਪੰਜਾਬ : ਬੈਂਸ ਨੇ ਰੇਲਵੇ ਰੋਡ ’ਤੇ ਖ਼ੁਦ ਸੰਭਾਲਿਆ ਸਫ਼ਾਈ ਦਾ ਮੋਰਚਾ
Ad Position 24