ਰੋਟਰੀ ਕਲੱਬ ਮੋਰਿੰਡਾ ਵਲੋਂ ਤਾਜਪੋਸ਼ੀ ਸਮਾਰੋਹ ਕਰਵਾਇਆ
ਮੋਰਿੰਡਾ, 2 ਸਤੰਬਰ (ਤਰਲੋਚਨ ਸਿੰਘ ਕੰਗ)-ਰੋਟਰੀ ਕਲੱਬ ਮੋਰਿੰਡਾ ਸੈਸ਼ਨ 2026-27 ਲਈ ਅਹੁਦੇਦਾਰਾਂ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਰੋਟਰੀ ਗਵਰਨਰ ਡਾ. ਮਨਮੋਹਣ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਮੋਰਿੰਡਾ, 2 ਸਤੰਬਰ (ਤਰਲੋਚਨ ਸਿੰਘ ਕੰਗ)-ਰੋਟਰੀ ਕਲੱਬ ਮੋਰਿੰਡਾ ਸੈਸ਼ਨ 2026-27 ਲਈ ਅਹੁਦੇਦਾਰਾਂ ਦਾ ਤਾਜਪੋਸ਼ੀ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਰੋਟਰੀ ਗਵਰਨਰ ਡਾ. ਮਨਮੋਹਣ ਸਿੰਘ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸਮਾਰੋਹ ਦੌਰਾਨ ਸਾਬਕਾ ਪ੍ਰਧਾਨ ਯਾਸ਼ੂ ਸੂਦ ਨੇ ਨਵੇਂ ਪ੍ਰਧਾਨ ਰਜਨੀਸ਼ ਭਾਟੀਆ, ਸਕੱਤਰ ਮਨਜੀਤ ਸਿੰਘ ਭਾਟੀਆ, ਕੈਸ਼ੀਅਰ ਕਰਨਲ ਮਲਕੀਅਤ ਸਿੰਘ ਨੂੰ ਜ਼ਿੰਮੇਵਾਰੀ ਸੌਂਪੀ। ਇਸ ਮੌਕੇ ਡਾ. ਨਿਰਮਲ ਧੀਮਾਨ ਨੇ ਪਿਛਲੇ ਸਾਲ ਦੀਆਂ ਕਾਰਗੁਜ਼ਾਰੀਆਂ ਦਾ ਲੇਖਾ-ਜੋਖਾ ਪੇਸ਼ ਕੀਤਾ। ਸਮਾਰੋਹ ਵਿਚ ਪ੍ਰਧਾਨ ਰਜਨੀਸ਼ ਭਾਟੀਆ ਨੇ ਆਉਣ ਵਾਲੇ ਸਮੇਂ ਵਿਚ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਿਤੀ 7 ਸਤੰਬਰ ਨੂੰ ਕਲੱਬ ਵਲੋਂ ਖ਼ੂਨਦਾਨ ਕੈਂਪ ਲਗਾਇਆ ਜਾਵੇਗਾ। ਇਸ ਮੌਕੇ ਮੁੱਖ ਮਹਿਮਾਨ ਡਾ.ਮਨਮੋਹਣ ਸਿੰਘ ਨੇ ਵਾਤਾਵਰਣ ਅਤੇ ਪਾਣੀ ਦੇ ਪ੍ਰਦੂਸ਼ਣ ਬਾਰੇ ਕੰਮ ਕਰਨ ਤੇ ਜ਼ੋਰ ਦਿੱਤਾ।