ਐਸ. ਵਾਈ. ਐਲ. ਨਹਿਰ ਦੇ ਪੁਲ ਦੀ ਵਿਭਾਗ ਵਲੋਂ ਟੁੱਟੀ ਰੇਲਿੰਗ ਦੀ ਮੁਰੰਮਤ ਸ਼ੁਰੂ
ਘਨੌਲੀ, 2 ਸਤੰਬਰ (ਜਸਵੀਰ ਸਿੰਘ ਸੈਣੀ)- ਘਨੌਲੀ ਨਾਲਾਗੜ ਮਾਰਗ ਤੇ ਗੁਰੂ ਰਾਮਰਾਏ ਪਬਲਿਕ ਸਕੂਲ ਘਨੌਲਾ ਨੇੜੇ ਐਸ ਵਾਈ ਐਲ ਨਹਿਰ ਦੀਆ ਪੁੱਲ ਦੀਆ ਰੇਲਿੰਗਾ ਟੁੱਟ ਕੇ ਨਹਿਰ ਵਿਚ ਡਿੱਗ ਗਈਆਂ ਸਨ। ਇਸ ਸਬੰਧੀ ਖਬਰ ਪ੍ਰਕਾਸਿਤ ਕਰਨ ਤੇ ਇਲਾਕੇ ਦੇ ਮੁਹਤਬਰਾਂ ਵਲੋਂ ਕਾਂਗਰਸੀ ਆਗੂ ਅਵਨੀਸ਼ ਮੋਦਗਿਲ ਦੀ ਅਗਵਾਈ ਵਿਚ ਪ੍ਰਸਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਘਨੌਲੀ, 2 ਸਤੰਬਰ (ਜਸਵੀਰ ਸਿੰਘ ਸੈਣੀ)- ਘਨੌਲੀ ਨਾਲਾਗੜ ਮਾਰਗ ਤੇ ਗੁਰੂ ਰਾਮਰਾਏ ਪਬਲਿਕ ਸਕੂਲ ਘਨੌਲਾ ਨੇੜੇ ਐਸ ਵਾਈ ਐਲ ਨਹਿਰ ਦੀਆ ਪੁੱਲ ਦੀਆ ਰੇਲਿੰਗਾ ਟੁੱਟ ਕੇ ਨਹਿਰ ਵਿਚ ਡਿੱਗ ਗਈਆਂ ਸਨ। ਇਸ ਸਬੰਧੀ ਖਬਰ ਪ੍ਰਕਾਸਿਤ ਕਰਨ ਤੇ ਇਲਾਕੇ ਦੇ ਮੁਹਤਬਰਾਂ ਵਲੋਂ ਕਾਂਗਰਸੀ ਆਗੂ ਅਵਨੀਸ਼ ਮੋਦਗਿਲ ਦੀ ਅਗਵਾਈ ਵਿਚ ਪ੍ਰਸਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਜਿਸ ਦੇ ’ਚ ਚੱਲਦਿਆਂ ਨੈਸ਼ਨਲ ਹਾਈਵੇ ਮਹਿਕਮੇ ਵਲੋ ਪੁਲ ਦੀ ਰੇਲਿੰਗ ਦੀ ਮੁਰੰਮਤ ਸ਼ੁਰੂ ਹੋ ਗਈ । ਇਸ ਮੌਕੇ ਆਗੂ ਆਗੂ ਅਵਨੀਸ਼ ਮੌਦਗਿਲ ਨੇ ਕਿਹਾ ਕਿ ਅਸੀਂ ਇਲਾਕਾ ਵਾਸੀ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਹਾਂ ਜਿਨਾਂ ਨੇ ਰਾਹਗੀਰਾ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਹੋਇਆ ਇਸੇ ਕੰਮ ਨੂੰ ਤੁਰੰਤ ਸ਼ੁਰੂ ਕਰਾ ਦਿੱਤਾ। ਇਸ ਮੌਕੇ ਪਰਵਿੰਦਰ ਸਿੰਘ, ਬਲਵੀਰ ਸਿੰਘ ਰਾਣਾ ਜੱਟ ਪੱਤੀ ਸੈਣੀ ਮਾਜਰਾ, ਗੁਰਵਿੰਦਰ ਸਿੰਘ, ਅਮਨਦੀਪ ਸਿੰਘ ਢੱਕੀ, ਸਾਬਕਾ ਸਰਪੰਚ ਸਰਬਜੀਤ ਸਿੰਘ ਘਨੌਲਾ, ਇਸ਼ਪ੍ਰੀਤ ਸਿੰਘ ਘਨੌਲੀ ਆਦਿ ਹਾਜ਼ਰ ਸਨ।