02-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਬਸੀ ਗੁੱਜਰਾਂ ਦੀਆਂ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ’ ਚ ਸੈਮੀਨਾਰ ਕਰਵਾਇਆ

ਸ੍ਰੀ ਚਮਕੌਰ ਸਾਹਿਬ, 2 ਸਤੰਬਰ (ਜਗਮੋਹਣ ਸਿੰਘ ਨਾਰੰਗ)- ਬਸੀ ਗੁੱਜਰਾਂ ਦੇ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ’ਚ ਸਾਇੰਸ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਆਈ. ਟੀ.

Ad Position 21
repet_subhas-goyals [Copy P29]
ਅਜੀਤ ਡੈਸਕ 03-09-2026
ਸ੍ਰੀ ਚਮਕੌਰ ਸਾਹਿਬ, 2 ਸਤੰਬਰ (ਜਗਮੋਹਣ ਸਿੰਘ ਨਾਰੰਗ)- ਬਸੀ ਗੁੱਜਰਾਂ ਦੇ ਕੰਗ ਯਾਦਗਾਰੀ ਸਿੱਖਿਆ ਸੰਸਥਾਵਾਂ ’ਚ ਸਾਇੰਸ ਵਿਸ਼ੇ ਤੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਆਈ. ਟੀ. ਹੈਦਰਾਬਾਦ ਨਾਲ ਸਬੰਧਿਤ ਡਾ. ਹਰਜਿੰਦਰ ਸਿੰਘ ਲਾਲਟੂ (ਪ੍ਰਿੰਸਟਨ ਯੂਨੀਵਰਸਿਟੀ) ਨੇ ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਖੁੱਲ੍ਹੀ ਚਰਚਾ ਕੀਤੀ । ਇਸ ਸੈਮੀਨਾਰ ਦੌਰਾਨ ਡਾ ਲਾਲਟੂ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿਚ ਸਾਇੰਸ ਦੇ ਮਹੱਤਵ ਅਤੇ ਇਸ ਨੂੰ ਸਮਝਣ ਲਈ ਬਾਰੀਕੀਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਵਿਗਿਆਨ ਵਿਸ਼ੇ ਨੂੰ ਜੇਕਰ ਦਿਲਚਸਪੀ ਲੈ ਕੇ ਪੜ੍ਹਿਆ ਜਾਵੇ ਤਾਂ ਇਸ ਦਾ ਮਹੱਤਵ ਹੋਰ ਵੱਧਦਾ ਹੈ। ਉਨ੍ਹਾਂ ਵੱਖ ਵੱਖ ਵਿਗਿਆਨੀਆਂ ਵਲੋਂ ਕੀਤੀਆਂ ਖੋਜਾਂ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਵਿਗਿਆਨ ਤੋਂ ਬਿਨ੍ਹਾਂ ਜਿੰਦਗੀ ਤੇ ਵਿਕਾਸ ਅਧੂਰਾ ਹੈ। ਉਨ੍ਹਾਂ ਵਿਦਿਅਰਥੀਆਂ ਨੂੰ ਸਾਇੰਸ ਫੈਲੋਸ਼ਿਪ ਵਿਚ ਬਿਗ ਬੈਂਗ ਥਿਊਰੀ ਬਾਰੇ ਜਾਣਕਾਰੀ ਦਿੱਤੀ, ਕਿਵੇਂ ਧਰਤੀ ਹੋਂਦ ਵਿਚ ਆਈ ਤੇ, ਕਿਵੇਂ ਇਨਸਾਨੀ ਜੀਵਨ ਉਤਪੰਨ ਹੋਇਆ। ਸੈਮੀਨਾਰ ਦੇ ਅੰਤ ਵਿਚ ਵਿਦਿਆਰਥੀਆਂ ਨੇ ਡਾਲ਼ ਲਾਲਟੂ ਕੋਲੋ ਆਪਣੇ ਕੈਰੀਅਰ ਨਾਲ ਸਬੰਧਤ ਅਨੇਕਾਂ ਸਵਾਲ ਪੁੱਛੇ। ਸੈਮੀਨਾਰ ਵਿਚ ਦੋਵੇਂ ਸਕੂਲਾਂ ਡਰੀਮਲੈਂਡ ਪਬਲਿਕ ਸਕੂਲ ਅਤੇ ਮਾਲਵਾ ਰੂਰਲ ਕਰੀਅਰ ਕੋਰਸਿਜ਼ ਦੇ ਵਿਗਿਆਨ ਵਿਸ਼ੇ ਨਾਲ ਸਬੰਧਿਤ ਵਿਦਿਆਰਥੀ ਤੇ ਅਧਿਆਪਕ ਹਾਜ਼ਰ ਸਨ।­
Ad Position 22
No active advertisement
ਪਿਛਲੀ ਖ਼ਬਰ ਇੱਕ ਔਰਤ ਸਮੇਤ 4 ਜਣੇ ਹੋਏ ਗੰਭੀਰ ਜ਼ਖਮੀ , 2 ਚੰਡੀਗੜ੍ਹ ਰੈਫ਼ਰ ਅਗਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ‘ ਆਪ ’ ਨੇ ਪੁਰਖਾਲੀ ਵਿਖੇ ਖੋਲ੍ਹਿਆ ਦਫ਼ਤਰ
Ad Position 24