ਕੋਟਲਾ ਨਿਹੰਗ ਵਿਖੇ ਸਾਲਾਨਾ ਗੁੱਗਾ ਮਾੜੀ ਮੇਲਾ 5 ਨੂੰ
ਰੂਪਨਗਰ, 2 ਸਤੰਬਰ (ਸਟਾਫ਼ ਰਿਪੋਰਟਰ)-ਗੁੱਗਾ ਨੌਵੀਂ ਦੇ ਪਵਿੱਤਰ ਤਿਉਹਾਰ ਮੌਕੇ ਕੋਟਲਾ ਨਿਹੰਗ ਵਿਖੇ ਸਾਲਾਨਾ ਗੁੱਗਾ ਮਾੜੀ ਮੇਲਾ 5 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਗੁੱਗਾ ਜਾਹਰ ਵੀਰ ਪ੍ਰਬੰਧਕ ਕਮੇਟੀ ਵਲੋਂ ਦੁਪਹਿਰ 12 ਵਜੇ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਜਾਵੇਗਾ।
ਰੂਪਨਗਰ, 2 ਸਤੰਬਰ (ਸਟਾਫ਼ ਰਿਪੋਰਟਰ)-ਗੁੱਗਾ ਨੌਵੀਂ ਦੇ ਪਵਿੱਤਰ ਤਿਉਹਾਰ ਮੌਕੇ ਕੋਟਲਾ ਨਿਹੰਗ ਵਿਖੇ ਸਾਲਾਨਾ ਗੁੱਗਾ ਮਾੜੀ ਮੇਲਾ 5 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਗੁੱਗਾ ਜਾਹਰ ਵੀਰ ਪ੍ਰਬੰਧਕ ਕਮੇਟੀ ਵਲੋਂ ਦੁਪਹਿਰ 12 ਵਜੇ ਧਾਰਮਿਕ ਸਮਾਗਮ ਅਤੇ ਭੰਡਾਰਾ ਕਰਵਾਇਆ ਜਾਵੇਗਾ। ਸ਼ਾਮ 5 ਵਜੇ ਕੁਸ਼ਤੀਆਂ ਹੋਣਗੀਆਂ, ਜਦਕਿ ਰਾਤ 8 ਵਜੇ ਰਾਮ ਚੰਦ ਐਂਡ ਪਾਰਟੀ ਵਲੋਂ ਦੇਰ ਰਾਤ ਤੱਕ ਗੁੱਗਾ ਜਾਹਰ ਵੀਰ ਜੀ ਦਾ ਗੁਣਗਾਨ ਕੀਤਾ ਜਾਵੇਗਾ। ਇਸ ਮੌਕੇ ਆਜ਼ਾਦ ਸਪੋਰਟਸ ਕਲੱਬ ਨਵੀਂ ਕਲੋਨੀ ਟੱਪਰੀਆਂ ਵਲੋਂ ਚਾਹ-ਪਕੌੜਿਆਂ ਦਾ ਲੰਗਰ ਵੀ ਲਗਾਇਆ ਜਾਵੇਗਾ।