30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਮੀਰੀ ਪੀਰੀ ਖ਼ਾਲਸਾ ਮਾਰਚ ਨੂੰ ਲੈ ਕੇ ਡਾ. ਚੀਮਾ ਵਲੋਂ ਨੂਰਪੁਰ ਬੇਦੀ ਇਲਾਕੇ ’ਚ ਮੀਟਿੰਗਾਂ

ਨੂਰਪੁਰ ਬੇਦੀ, 29 ਅਗਸਤ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਟਿੱਬਾ ਟੱਪਰੀਆਂ, ਅਬਿਆਣਾ ਕਲਾਂ, ਬਜਰੂੜ, ਬੈਂਸਾਂ ਅਤੇ ਨੂਰਪੁਰ ਬੇਦੀ ਵਿਖੇ ਵਰਕਰ ਮੀਟਿੰਗਾਂ ਕੀਤੀਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਚੀਮਾ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ 3 ਸਤੰਬਰ ਨੂੰ ਸ਼੍ਰੀ ਚਮਕੌਰ ਸਾਹਿਬ ਤੋਂ ਚੱਲੇਗਾ ਅਤੇ ਰੋਪੜ ਸ਼ਹਿਰ ਤੋਂ ਹੁੰਦਾ ਹੋਇਆ ਗੁਰਦੁਆਰਾ ਭੱਠਾ ਸਾਹਿਬ ਰੋਪੜ ਵਿਖੇ ਰਾਤ ਨੂੰ ਵਿਸ਼ਰਾਮ ਕਰੇਗਾ।

Ad Position 21
No active advertisement
ਅਜੀਤ ਡੈਸਕ 30-08-2026
ਨੂਰਪੁਰ ਬੇਦੀ, 29 ਅਗਸਤ (ਹਰਦੀਪ ਸਿੰਘ ਢੀਂਡਸਾ)- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਟਿੱਬਾ ਟੱਪਰੀਆਂ, ਅਬਿਆਣਾ ਕਲਾਂ, ਬਜਰੂੜ, ਬੈਂਸਾਂ ਅਤੇ ਨੂਰਪੁਰ ਬੇਦੀ ਵਿਖੇ ਵਰਕਰ ਮੀਟਿੰਗਾਂ ਕੀਤੀਆਂ। ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਡਾਕਟਰ ਚੀਮਾ ਨੇ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼ੁਰੂ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ 3 ਸਤੰਬਰ ਨੂੰ ਸ਼੍ਰੀ ਚਮਕੌਰ ਸਾਹਿਬ ਤੋਂ ਚੱਲੇਗਾ ਅਤੇ ਰੋਪੜ ਸ਼ਹਿਰ ਤੋਂ ਹੁੰਦਾ ਹੋਇਆ ਗੁਰਦੁਆਰਾ ਭੱਠਾ ਸਾਹਿਬ ਰੋਪੜ ਵਿਖੇ ਰਾਤ ਨੂੰ ਵਿਸ਼ਰਾਮ ਕਰੇਗਾ। 4 ਸਤੰਬਰ ਨੂੰ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਤੋਂ ਸਵੇਰੇ 9:00 ਵਜੇ ਚੱਲ ਕੇ ਰੋਪੜ ਹੈੱਡ ਵਰਕਸ ਤੋਂ ਹੁੰਦਾ ਹੋਇਆ ਨੂਰਪੁਰ ਬੇਦੀ ਰਾਹੀ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। ਡਾ. ਚੀਮਾ ਨੇ ਅੱਜ ਇਹ ਮੀਟਿੰਗਾਂ ਕਰ ਕੇ ਜਿੱਥੇ ਇਸ ਮਹਾਨ ਨਗਰ ਕੀਰਤਨ ਦੀ ਸੇਵਾ ਅਤੇ ਸਵਾਗਤ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਉੱਥੇ ਨਾਲ ਹੀ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਨਗਰ ਕੀਰਤਨ ਦਾ ਸਵਾਗਤ ਅਤੇ ਦਰਸ਼ਨ ਕਰਨ ਲਈ ਆਪਣੇ ਆਪਣੇ ਪਿੰਡਾਂ ਦੇ ਬਾਹਰ ਇਕੱਤਰ ਹੋਣ। ਇਸ ਮੌਕੇ ਸਥਾਨਕ ਅਕਾਲੀ ਆਗੂਆਂ ਨੇ ਕਿਹਾ ਕਿ ਇਲਾਕੇ ਵਿਚ ਇਸ ਇਤਿਹਾਸਿਕ ਖ਼ਾਲਸਾ ਮਾਰਚ ਜਿਸ ਵਿਚ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੀ ਸ਼ਾਮਲ ਹੋ ਰਹੇ ਹਨ ਦਾ ਨੂਰਪੁਰ ਬੇਦੀ ਦੇ ਰਸਤੇ ਵਿਚ ਹਰ ਪਿੰਡ ਵਿਚ ਨਿੱਘਾ ਸਵਾਗਤ ਕੀਤਾ ਜਾਵੇਗਾ ਅਤੇ ਜਗਾ ਜਗ੍ਹਾ ‘ਤੇ ਸੰਗਤਾਂ ਦੀ ਸੇਵਾ ਲਈ ਲੰਗਰ ਅਤੇ ਚਾਹ ਪਾਣੀ ਆਦਿਕ ਦੇ ਸਟਾਲ ਲਗਾਏ ਜਾਣਗੇ । ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਦਰਬਾਰਾ ਸਿੰਘ ਬਾਲਾ, ਜਥੇਦਾਰ ਮੋਹਨ ਸਿੰਘ ਡੂਮੇਵਾਲ, ਸਰਕਲ ਪ੍ਰਧਾਨ ਕੁਲਵੀਰ ਸਿੰਘ ਅਸਮਾਨਪੁਰ, ਸਰਕਲ ਪ੍ਰਧਾਨ ਗੁਰਦੀਪ ਸਿੰਘ ਬਟਾਰਲਾ, ਕਾਨੂੰਗੋ ਬਲਰਾਜ ਸਿੰਘ ਸਸਕੌਰ , ਬਾਦਲ ਸਿੰਘ ਬੱਸੀ, ਹੁਸਨ ਚੰਦ ਮਠਾਨ, ਦੇਵ ਸਿੰਘ, ਚੂਹੜੂ ਰਾਮ, ਪ੍ਰਧਾਨ ਚੌਧਰੀ ਸੁਰਿੰਦਰ ਕੁਮਾਰ, ਸਤਨਾਮ ਸਿੰਘ ਬਜਰੂੜ, ਬਲਜਿੰਦਰ ਕੌਰ ਕਲਵਾਂ, ਮਨਿੰਦਰ ਕੁਮਾਰ ਮੋਨੂੰ ਬਜਰੂੜ, ਬਾਬਾ ਦਿਲਬਾਗ ਸਿੰਘ ਮਾਣਕੂ ਮਾਜਰਾ, ਹਰਜਿੰਦਰ ਸਿੰਘ ਭਾਉਵਲ ਤੇ ਹੋਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਨੇ ਤਕੀਆ ਵਾਲਾ ਮੰਦਰ ਵਿਖੇ ਸ਼੍ਰੀਮਦ ਭਾਗਵਤ ਕਥਾ ’ਚ ਕੀਤੀ ਸ਼ਿਰਕਤ ਅਗਲੀ ਖ਼ਬਰ ਐਸ. ਆਈ. ਆਰ. ਨੋਟਿਸਾਂ ਦੀ ਜਾਂਚ ਉਪਰੰਤ ਕੀਤੀ ਸੁਣਵਾਈ
Ad Position 24