ਦੀ ਘਨੌਲੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਰੱਖਿਆ ਨੀਂਹ ਪੱਥਰ
ਘਨੌਲੀ, 26 ਅਗਸਤ (ਜਸਵੀਰ ਸਿੰਘ ਸੈਣੀ)- ਦੀ ਘਨੌਲੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਘਨੌਲੀ ਦੀ ਪੁਰਾਤਨ ਬਿਲਡਿੰਗ ਦੀ ਥਾਂ ਨਵੀਂ ਇਮਾਰਤ ਬਣਨ ਜਾ ਰਹੀ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਹਰਫੂਲ ਸਿੰਘ ਨੇ ਦੱਸਿਆ ਕਿ ਸੋਸਾਇਟੀ ਦੀ ਪੁਰਾਤਨ ਇਹ ਇਮਾਰਤ ਖਸਤਾ ਹਾਲਤ ਹੋ ਚੁੱਕੀ ਸੀ ।
ਦ
ਦੀ ਘਨੌਲੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਘਨੌਲੀ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਦੌਰਾਨ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ। ਤਸਵੀਰ: ਜਸਵੀਰ ਸਿੰਘ ਸੈਣੀ
ਪ੍ਰਿੰ. ਅਨਿਲ ਕੁਮਾਰ ਵਿੱਦਿਅਕ ਟੂਰ ਲਈ ਬੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਦੇ ਹੋਏ। ਤਸਵੀਰ : ਰਾਜੇਸ਼ ਚੌਧਰੀ
27-08-2026
ਘਨੌਲੀ, 26 ਅਗਸਤ (ਜਸਵੀਰ ਸਿੰਘ ਸੈਣੀ)- ਦੀ ਘਨੌਲੀ ਬਹੁਮੰਤਵੀ ਖੇਤੀਬਾੜੀ ਸੇਵਾ ਸਭਾ ਲਿਮਟਿਡ ਘਨੌਲੀ ਦੀ ਪੁਰਾਤਨ ਬਿਲਡਿੰਗ ਦੀ ਥਾਂ ਨਵੀਂ ਇਮਾਰਤ ਬਣਨ ਜਾ ਰਹੀ ਹੈ। ਇਸ ਸਬੰਧੀ ਸੁਸਾਇਟੀ ਦੇ ਪ੍ਰਧਾਨ ਹਰਫੂਲ ਸਿੰਘ ਨੇ ਦੱਸਿਆ ਕਿ ਸੋਸਾਇਟੀ ਦੀ ਪੁਰਾਤਨ ਇਹ ਇਮਾਰਤ ਖਸਤਾ ਹਾਲਤ ਹੋ ਚੁੱਕੀ ਸੀ । ਇਸ ਸਬੰਧੀ ਸੰਬੰਧਿਤ ਵਿਭਾਗ ਤੇ ਸਰਕਾਰ ਦੇ ਧਿਆਨ ਵਿਚ ਲਿਆਂਦਾ ਗਿਆ ਸੀ ਅਤੇ ਅੱਜ ਐਡਵੋਕੇਟ ਹਲਕਾ ਵਿਧਾਇਕ ਦਿਨੇਸ਼ ਚੱਢਾ ਵਲੋਂ 1800 ਸਕੇਅਰ ਫੁੱਟ ਨਾਲ ਬਣਨ ਜਾ ਰਹੀ ਸੁਸਾਇਟੀ ਦੀ ਨਵੀਂ ਇਮਾਰਤ ਦਾ ਨੀਂਹ ਪੱਥਰ ਰੱਖਿਆ ਗਿਆ। ਉਨ੍ਹਾਂ ਨੇ ਸੁਸਾਇਟੀ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੂੰ ਇਸ ਨਵੀਂ ਇਮਾਰਤ ਬਣਨ ਜਾ ਰਹੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਹਲਕੇ ਵਿਚ ਵਿਕਾਸ ਕਾਰਜ ਲਗਾਤਾਰ ਜਾਰੀ ਹੈ। ਉਨ੍ਹਾਂ ਨੇ ਸੁਸਾਇਟੀ ਸਬੰਧੀ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਵੀ ਸੁਣਿਆ ਅਤੇ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਉਚੇਚੇ ਤੌਰ ‘ਤੇ ਸਰਪੰਚ ਯੂਨੀਅਨ ਪ੍ਰਧਾਨ ਪਰਮਿੰਦਰ ਸਿੰਘ ਬਾਲਾ, ਜ਼ਿਲ੍ਹਾ ਪਰਿਸ਼ਦ ਚੇਅਰਮੈਨ ਸਤਿੰਦਰ ਕੌਰ, ਬਲਾਕ ਸੰਮਤੀ ਮੈਂਬਰ ਲਲਿਤ ਡਕਾਲਾ ਡਾਇਰੈਕਟਰ ਪੰਜਾਬ ਸਟੇਟ ਕੋਆਪਰੇਟਿਵ ਬੈਂਕ ਚਰਨਜੀਤ ਸਿੰਘ ਮਿਆਣੀ, ਜਤਿੰਦਰ ਕੌਰ ਮੈਨੇਜਰ ਕੋਆਪਰੇਟਿਵ ਬੈਂਕ, ਬਲਾਕ ਸੰਮਤੀ ਮੈਂਬਰ ਸੰਦੀਪ ਪਰਜਾਪੱਤ, ਗਿਆਨ ਸਿੰਘ ਲੌਂਗੀਆ ਪ੍ਰੋਜੈਕਟ ਆਫ਼ੀਸਰ, ਰਾਮ ਸਰੂਪ ਅਹਿਮਦਪੁਰ ਸੋਸਾਇਟੀ ਸਕੱਤਰ, ਤੋਂ ਇਲਾਵਾ ਸੋਸਾਇਟੀ ਪ੍ਰਧਾਨ ਹਰਫੂਲ ਸਿੰਘ, ਸਰਪੰਚ ਕੁਲਦੀਪ ਸਿੰਘ ਜੇਈ, ਸਰਪੰਚ ਮੰਗਤ ਸਿੰਘ, ਸਕੱਤਰ ਅੰਜੂ ਦੇਵੀ, ਰਵਿੰਦਰ ਸਿੰਘ ਕਾਲਾ , ਸਾਬਕਾ ਸਰਪੰਚ ਗੁਰਮੀਤ ਸਿੰਘ ਘਨੌਲੀ, ਆਪ ਆਗੂ ਬਿਕਰਮਜੀਤ ਸਿੰਘ, ਆਪ ਆਗੂ ਅਮਰਾਓ ਸਿੰਘ ਮੱਦੋ ਮਾਜਰਾ, ਆਪ ਆਗੂ ਜਗਤਾਰ ਸਿੰਘ,ਗੁਰਮੁਖ ਸਿੰਘ ਮੱਖਣ, ਮਾਨ ਸਿੰਘ ਢੱਕੀ, ਦਵਿੰਦਰ ਸਿੰਘ ਨੂੰਹੋ, ਗੁਰਦਿਆਲ ਸਿੰਘ ਘਨੌਲਾ ਅਮਰੀਕ ਸਿੰਘ , ਪੰਚ ਮਨਜੀਤ ਸਿੰਘ ਪਿੰਕਾ, ਪੰਚ ਤਰਲੋਚਨ ਸਿੰਘ, ਪੰਚ ਪਰਗਟ ਸਿੰਘ, ਗੁਰਪ੍ਰੀਤ ਸਿੰਘ ਕਾਬੜਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੇ ਪਤਵੰਤੇ ਸੱਜਣ ਹਾਜ਼ਰ ਸਨ।