27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਸਰਕਾਰੀ ਗਊਸ਼ਾਲਾ ਸੁੱਖੇਮਾਜਰਾ ਵਿਖੇ ਸਤਲੋਕ ਆਸ਼ਰਮ ਖਮਾਣੋਂ ਤੋਂ 100 ਕੁਇੰਟਲ ਤੂੜੀ ਦੀ ਤੀਸਰੀ ਖੇਪ ਪੁੱਜੀ

ਨੂਰਪੁਰ ਬੇਦੀ, 26 ਅਗਸਤ (ਵਿੰਦਰਪਾਲ ਝਾਂਡੀਆਂ)- ਸੰਤ ਰਾਮਪਾਲ ਵਲੋਂ ਸ਼ੁਰੂ ਕੀਤੇ ਗਏ ਗਊ ਰੱਖਿਆ ਅਭਿਆਨ ਤਹਿਤ ਸਰਕਾਰੀ ਕੈਟਲ ਪੌਂਡ ਪਿੰਡ ਸੁੱਖੇਮਾਜਰਾ ਵਿਖੇ ਹਰ ਮਹੀਨੇ 100 ਕੁਇੰਟਲ ਤੂੜੀ ਭੇਜਣ ਦੀ ਸੇਵਾ ਲਗਾਤਾਰ ਜਾਰੀ ਹੈ, ਜਿਸ ਤਹਿਤ ਅੱਜ ਗਊਸ਼ਾਲਾ ਵਿਖੇ ਚਾਰੇ ਦੀ ਤੀਸਰੀ ਖੇਪ ਪੁੱਜ ਗਈ ਹੈ। ਇੱਥੇ ਦੱਸਦੀਏ ਕਿ ਗਊਸ਼ਾਲਾ ਵਿਚ ਚਾਰੇ ਦੀ ਸਮੱਸਿਆ ਸਬੰਧੀ ਪਿੰਡ ਦੀ ਸਰਪੰਚ ਕਮਲੇਸ਼ ਦੇਵੀ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਧਨ ਬਾਂਠ ਵਲੋਂ ਸੰਤ ਰਾਮਪਾਲ ਅੱਗੇ ਸਹਾਇਤਾ ਦੀ ਬੇਨਤੀ ਕੀਤੀ ਗਈ ਸੀ।

Ad Position 21
No active advertisement
ਅਜੀਤ ਡੈਸਕ 27-08-2026
ਨੂਰਪੁਰ ਬੇਦੀ, 26 ਅਗਸਤ (ਵਿੰਦਰਪਾਲ ਝਾਂਡੀਆਂ)- ਸੰਤ ਰਾਮਪਾਲ ਵਲੋਂ ਸ਼ੁਰੂ ਕੀਤੇ ਗਏ ਗਊ ਰੱਖਿਆ ਅਭਿਆਨ ਤਹਿਤ ਸਰਕਾਰੀ ਕੈਟਲ ਪੌਂਡ ਪਿੰਡ ਸੁੱਖੇਮਾਜਰਾ ਵਿਖੇ ਹਰ ਮਹੀਨੇ 100 ਕੁਇੰਟਲ ਤੂੜੀ ਭੇਜਣ ਦੀ ਸੇਵਾ ਲਗਾਤਾਰ ਜਾਰੀ ਹੈ, ਜਿਸ ਤਹਿਤ ਅੱਜ ਗਊਸ਼ਾਲਾ ਵਿਖੇ ਚਾਰੇ ਦੀ ਤੀਸਰੀ ਖੇਪ ਪੁੱਜ ਗਈ ਹੈ। ਇੱਥੇ ਦੱਸਦੀਏ ਕਿ ਗਊਸ਼ਾਲਾ ਵਿਚ ਚਾਰੇ ਦੀ ਸਮੱਸਿਆ ਸਬੰਧੀ ਪਿੰਡ ਦੀ ਸਰਪੰਚ ਕਮਲੇਸ਼ ਦੇਵੀ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਧਨ ਬਾਂਠ ਵਲੋਂ ਸੰਤ ਰਾਮਪਾਲ ਅੱਗੇ ਸਹਾਇਤਾ ਦੀ ਬੇਨਤੀ ਕੀਤੀ ਗਈ ਸੀ। ਜਿਸ ਨੂੰ ਸਵੀਕਾਰ ਕਰਦਿਆਂ ਸੰਤ ਰਾਮਪਾਲ ਵਲੋਂ ਹਰ ਮਹੀਨੇ 100 ਕੁਇੰਟਲ ਤੂੜੀ ਸੇਵਾ ਵਜੋਂ ਭੇਜਣ ਦਾ ਫ਼ੈਸਲਾ ਕੀਤਾ ਗਿਆ ਸੀ। ਪਹਿਲੀ ਅਤੇ ਦੂਜੀ ਖੇਪ ਤੋਂ ਬਾਅਦ ਹੁਣ ਤੀਸਰੀ ਖੇਪ ਵੀ ਗਊਸ਼ਾਲਾ ਵਿਖੇ ਪਹੁੰਚ ਚੁੱਕੀ ਹੈ। ਉਨਾਂ ਵਲੋਂ ਚਲਾਏ ਜਾ ਰਹੇ ਗਊ ਰੱਖਿਆ ਅਭਿਆਨ ਤਹਿਤ ਵੱਖ-ਵੱਖ ਰਾਜਾਂ ‘ਚ ਵੀ ਗਊਸ਼ਾਲਾਵਾਂ ਵਿਚ ਬੇਜ਼ਬਾਨ ਗਊਆਂ ਲਈ ਹਰ ਮਹੀਨੇ ਤੂੜੀ ਅਤੇ ਸੁੱਕਾ ਚਾਰਾ ਭੇਜਣ ਦੀ ਸੇਵਾ ਕੀਤੀ ਜਾ ਰਹੀ ਹੈ। ਤੀਸਰੀ ਖੇਪ ਗਊਸ਼ਾਲਾ ਵਿਖੇ ਪਹੁੰਚਣ ‘ਤੇ ਸਰਪੰਚ ਕਮਲੇਸ਼ ਦੇਵੀ ਅਤੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਰਾਮਧਨ ਬਾਂਠ ਨੇ ਉਨਾਂ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਗਊਸ਼ਾਲਾ ਦੀ ਚਾਰੇ ਦੀ ਸਮੱਸਿਆ ਨੂੰ ਸਮਝਦਿਆਂ ਲਗਾਤਾਰ ਤੀਸਰੀ ਵਾਰ 100 ਕੁਇੰਟਲ ਤੂੜੀ ਭੇਜਣਾ ਇੱਕ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਗਊਸ਼ਾਲਾ ‘ ਚ ਰਹਿ ਰਹੀਆਂ ਬੇਜ਼ਬਾਨ ਗਊਆਂ ਨੂੰ ਨਿਯਮਿਤ ਚਾਰਾ ਮਿਲਣ ‘ਚ ਵੱਡੀ ਮਦਦ ਮਿਲ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਜਰਾ ਸਥਿਤ ਸ਼ਿਵਾਲਿਕ ਕਚਰਾ ਪਲਾਂਟ ਖ਼ਿਲਾਫ਼ ਹੋਇਆ ਪੰਜਾਬ, ਹਿਮਾਚਲ, ਹਰਿਆਣਾ ਦੇ ਸੰਘਰਸ਼ੀ ਯੋਧਿਆਂ ਦਾ ਭਾਰੀ ਇਕੱਠ ਅਗਲੀ ਖ਼ਬਰ ਸ਼ਾਹਪੁਰ ਬੇਲਾ ਵਿਖੇ ਗੁਰਦੁਆਰਾ ਸਿੰਘ ਸਭਾ ਦੇ ਲੈਂਟਰ ਦੀ ਅਰੰਭਤਾ
Ad Position 24