27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਹਿਮਾਚਲ ਦੀਆਂ ਫੈਕਟਰੀਆਂ ਦੇ ਤੇਜ਼ਾਬੀ ਕਚਰੇ ਮਾਮਲੇ ’ਚ ਪੁਲਿਸ ਜਾਂਚ ਤੇਜ਼, ਭੂੜ ਨਾਲੇ ਦੇ ਕਬਾੜੀਆਂ ਨੂੰ ਨੋਟਿਸ

ਰੂਪਨਗਰ, 26 ਅਗਸਤ (ਸਤਨਾਮ ਸਿੰਘ ਸੱਤੀ)- ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਮਠਿਆਈਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਨੂੰ ਰੋਕਣ ਲਈ ਸਿਹਤ ਤੇ ਫੂਡ ਸੇਫਟੀ ਵਿਭਾਗ ਵਲੋਂ ਜ਼ਿਲ੍ਹੇ ਵਿਚ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਮਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਰੈਲੋ ਰੋਡ ਸਥਿਤ ‘ਕ੍ਰਿਸ਼ਨਾ ਸਵੀਟਸ’ ਸਮੇਤ ਵੱਖ-ਵੱਖ ਥਾਵਾਂ ’ਤੇ ਅਚਨਚੇਤ ਛਾਪੇਮਾਰੀ ਕਰਕੇ ਮਠਿਆਈਆਂ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ।

Ad Position 21
No active advertisement
ਹਿਮਾਚਲ ਦੀਆਂ ਫੈਕਟਰੀਆਂ ਦੇ ਤੇਜ਼ਾਬੀ ਕਚਰੇ ਮਾਮਲੇ ’ਚ ਪੁਲਿਸ ਜਾਂਚ ਤੇਜ਼, ਭੂੜ ਨਾਲੇ ਦੇ ਕਬਾੜੀਆਂ ਨੂੰ ਨੋਟਿਸ 27-08-2026


ਦਿਨੇਸ਼ ਚੱਢਾ ਵਲੋਂ ਡੀ.ਸੀ. ਪੰਚਕੂਲਾ ਤੇ ਐਸ.ਡੀ.ਐਮ. ਕਾਲਕਾ ਨਾਲ ਗੱਲਬਾਤ, ਨਹਿਰ ’ਚ ਪਿਆ ਕਚਰਾ ਤੁਰੰਤ ਹਟਾਉਣ ਦੀ ਮੰਗ

ਰੂਪਨਗਰ, 26 ਅਗਸਤ (ਸਤਨਾਮ ਸਿੰਘ ਸੱਤੀ)- ਤਿਉਹਾਰੀ ਸੀਜ਼ਨ ਦੇ ਮੱਦੇਨਜ਼ਰ ਮਠਿਆਈਆਂ ਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਨੂੰ ਰੋਕਣ ਲਈ ਸਿਹਤ ਤੇ ਫੂਡ ਸੇਫਟੀ ਵਿਭਾਗ ਵਲੋਂ ਜ਼ਿਲ੍ਹੇ ਵਿਚ ਚੈਕਿੰਗ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ। ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਮਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਿਭਾਗ ਦੀ ਟੀਮ ਨੇ ਰੈਲੋ ਰੋਡ ਸਥਿਤ ‘ਕ੍ਰਿਸ਼ਨਾ ਸਵੀਟਸ’ ਸਮੇਤ ਵੱਖ-ਵੱਖ ਥਾਵਾਂ ’ਤੇ ਅਚਨਚੇਤ ਛਾਪੇਮਾਰੀ ਕਰਕੇ ਮਠਿਆਈਆਂ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰੇ। ਇਸ ਮੌਕੇ ਟੀਮ ਵਲੋਂ ਦੁਕਾਨਾਂ ਤੋਂ ਇਲਾਵਾ ਗੋਦਾਮਾਂ ਅਤੇ ਉਤਪਾਦਨ ਯੂਨਿਟਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ, ਜਿੱਥੇ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲਾ ਸਮਾਨ ਤਿਆਰ ਕੀਤਾ ਜਾਂਦਾ ਹੈ। ਵਿਭਾਗ ਅਨੁਸਾਰ ਤਿਉਹਾਰਾਂ ਦੌਰਾਨ ਮਠਿਆਈਆਂ ਅਤੇ ਖਾਣ-ਪੀਣ ਵਾਲੀਆਂ ਵਸਤਾਂ ਦੀ ਮੰਗ ਵਧਣ ਕਾਰਨ ਸਪੈਸ਼ਲ ਰੈਡਮ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਤਾਂ ਜੋ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਅਤੇ ਸਫਾਈ ਦੇ ਮਿਆਰ ਯਕੀਨੀ ਬਣਾਏ ਜਾ ਸਕਣ। ਤਿਉਹਾਰਾਂ ਮੌਕੇ ਹੀ ਸਰਗਰਮੀ ’ਤੇ ਉੱਠਦੇ ਹਨ ਸਵਾਲ - ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਵਿਚ ਮਿਲਾਵਟ ਦੀਆਂ ਸ਼ਿਕਾਇਤਾਂ ਨੂੰ ਲੈ ਕੇ ਆਮ ਲੋਕਾਂ ਵਿਚ ਇਹ ਚਰਚਾ ਵੀ ਰਹਿੰਦੀ ਹੈ ਕਿ ਵਿਭਾਗ ਦੀ ਸਰਗਰਮੀ ਤਿਉਹਾਰੀ ਸੀਜ਼ਨ ਦੇ ਨੇੜੇ ਹੀ ਵਧਦੀ ਹੈ। ਹਾਲਾਂਕਿ ਇਸ ਸਬੰਧੀ ਅਸਿਸਟੈਂਟ ਕਮਿਸ਼ਨਰ ਮਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਵਿਭਾਗ ਵਲੋਂ ਰੁਟੀਨ ਚੈਕਿੰਗ ਵੀ ਕੀਤੀ ਜਾਂਦੀ ਹੈ, ਪਰ ਤਿਉਹਾਰਾਂ ਦੌਰਾਨ ਖਾਣ-ਪੀਣ ਦੀਆਂ ਵਸਤਾਂ ਦੀ ਮੰਗ ਵਧਣ ਕਾਰਨ ਜਾਂਚ ਮੁਹਿੰਮ ਨੂੰ ਹੋਰ ਤੇਜ਼ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਦੁਕਾਨਾਂ ਦੇ ਨਾਲ-ਨਾਲ ਉਤਪਾਦਨ ਯੂਨਿਟਾਂ ਅਤੇ ਗੋਦਾਮਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮਠਿਆਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤਾਂ ਦੀ ਤਿਆਰੀ, ਸਟੋਰੇਜ ਅਤੇ ਪੈਕਿੰਗ ਦੌਰਾਨ ਸਫਾਈ ਤੇ ਸੁਰੱਖਿਆ ਦੇ ਮਿਆਰਾਂ ਦੀ ਪਾਲਣਾ ਯਕੀਨੀ ਬਣਾਈ ਜਾ ਸਕੇ। ਲੋਕਾਂ ਨੂੰ ਸਾਫ਼-ਸੁਥਰੀਆਂ ਵਸਤਾਂ ਖਰੀਦਣ ਦੀ ਅਪੀਲ- ਅਸਿਸਟੈਂਟ ਕਮਿਸ਼ਨਰ ਨੇ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਸਸਤੇ ਸਮਾਨ ਦੇ ਲਾਲਚ ਵਿਚ ਗੁਣਵੱਤਾ ਨਾਲ ਸਮਝੌਤਾ ਨਾ ਕਰਨ। ਉਨ੍ਹਾਂ ਕਿਹਾ ਕਿ ਮਠਿਆਈਆਂ ਤੇ ਹੋਰ ਖਾਣ-ਪੀਣ ਦੀਆਂ ਵਸਤਾਂ ਹਮੇਸ਼ਾ ਸਾਫ਼-ਸੁਥਰੀਆਂ ਅਤੇ ਢੱਕੀਆਂ ਹੋਈਆਂ ਥਾਵਾਂ ਤੋਂ ਹੀ ਖਰੀਦੀਆਂ ਜਾਣ। ਉਨ੍ਹਾਂ ਖਪਤਕਾਰਾਂ ਨੂੰ ਇਹ ਵੀ ਯਕੀਨੀ ਬਣਾਉਣ ਲਈ ਕਿਹਾ ਕਿ ਮਠਿਆਈਆਂ ਖਰੀਦਣ ਸਮੇਂ ਡੱਬੇ ਦਾ ਵਜ਼ਨ ਸਮਾਨ ਦੇ ਵਜ਼ਨ ਵਿਚ ਸ਼ਾਮਲ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਮਿਲਾਵਟਖੋਰਾਂ ਵਿਰੁੱਧ ਵਿਭਾਗ ਦੀ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਪਿਛਲੇ ਮਾਮਲਿਆਂ ਵਿੱਚ ਵੀ ਅਦਾਲਤੀ ਹੁਕਮਾਂ ਤਹਿਤ ਜੁਰਮਾਨੇ ਵਸੂਲੇ ਗਏ ਹਨ। ਵਿਭਾਗ ਵਲੋਂ ਭਰੇ ਗਏ ਸੈਂਪਲ ਜਾਂਚ ਲਈ ਲੈਬਾਰਟਰੀ ਭੇਜੇ ਜਾਣਗੇ ਅਤੇ ਰਿਪੋਰਟ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕ੍ਰਿਸ਼ਨਾ ਸਵੀਟਸ ਦੇ ਸੰਚਾਲਕ ਨੇ ਕਾਰਵਾਈ ਦਾ ਕੀਤਾ ਸਵਾਗਤ- ਦੂਜੇ ਪਾਸੇ, ‘ਕ੍ਰਿਸ਼ਨਾ ਸਵੀਟਸ’ ਦੇ ਸੰਚਾਲਕ ਨੇ ਵਿਭਾਗ ਵਲੋਂ ਕੀਤੀ ਗਈ ਚੈਕਿੰਗ ਦਾ ਸਵਾਗਤ ਕਰਦਿਆਂ ਕਿਹਾ ਕਿ ਗਾਹਕਾਂ ਦੀ ਸਿਹਤ ਅਤੇ ਉਤਪਾਦਾਂ ਦੀ ਗੁਣਵੱਤਾ ਉਨ੍ਹਾਂ ਲਈ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੇ ਆਪਣੀ ਡਿਊਟੀ ਨਿਭਾਈ ਹੈ ਅਤੇ ਦੁਕਾਨਦਾਰਾਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਗਾਹਕਾਂ ਨੂੰ ਸਾਫ਼-ਸੁਥਰਾ ਤੇ ਮਿਆਰੀ ਸਮਾਨ ਮੁਹੱਈਆ ਕਰਵਾਉਣ। ਉਨ੍ਹਾਂ ਖਪਤਕਾਰਾਂ ਨੂੰ ਵੀ ਅਪੀਲ ਕੀਤੀ ਕਿ ਕੇਵਲ ਘੱਟ ਕੀਮਤ ਦੇਖ ਕੇ ਘਟੀਆ ਗੁਣਵੱਤਾ ਵਾਲੀਆਂ ਖਾਣ-ਪੀਣ ਦੀਆਂ ਵਸਤਾਂ ਨਾ ਖਰੀਦਣ।

Ad Position 22
No active advertisement
ਪਿਛਲੀ ਖ਼ਬਰ ਗ਼ੈਰ-ਕਾਨੂੰਨੀ ਢੰਗ ਨਾਲ ਰਹਿ ਰਹੇ ਲੋਕਾਂ ਦੀ ਜਾਂਚ ਤੇ ਕਾਰਵਾਈ ਦੀ ਮੰਗ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਐਨ.ਸੀ.ਸੀ. ਕੈਂਪ ’ਚ ਹਿੱਸਾ ਲਿਆ
Ad Position 24