26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪ੍ਰਧਾਨ ਜੀਤਾ ਵਲੋਂ ਸ਼ਹਿਰ ਨੂੰ ਸਾਫ਼-ਸੁਥਰਾ ਤੇ ਪਲਾਸਟਿਕ ਮੁਕਤ ਰੱਖਣ ਲਈ ਜਗਰੂਕਤਾ ਰੈਲੀ ਕੱਢੀ-ਸ਼ਹਿਰ ਵਾਸੀਆਂ ਤੋਂ ਕੀਤੀ ਸਹਿਯੋਗ ਦੀ ਮੰਗ

ਸ਼੍ਰੀ ਅਨੰਦਪੁਰ ਸਾਹਿਬ 25 ਅਗਸਤ (ਜੇ ਐਸ ਨਿੱਕੂਵਾਲ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼ ਸੁਥਰਾ ਅਤੇ ਪਲਾਸਟਿਕ ਮੁਕਤ ਕਰਨ ਲਈ ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿਚ ‘ਕਲੀਨ ਸ੍ਰੀ ਅਨੰਦਪੁਰ ਸਾਹਿਬ ਗ੍ਰੀਨ ਸ਼੍ਰੀ ਅਨੰਦਪੁਰ ਸਾਹਿਬ” ਅਤੇ ਸਵੱਛਤਾ ਹੀ ਸੇਵਾ’ ਸਫ਼ਾਈ ਅਪਣਾਓ ਬਿਮਾਰੀਆਂ ਭਜਾਓ” ਤਹਿਤ ਇਕ ਜਾਗਰੂਕਤਾ ਰੈਲੀ ਕੀਤੀ ਗਈ। ਪ੍ਰਧਾਨ ਜੀਤਾ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਦੇ ਸਾਰੇ ਕੂੜਾ ਡੰਪਾਂ ਨੂੰ ਬੰਦ ਕੀਤਾ ਜਾਵੇਗਾ।

Ad Position 21
No active advertisement
ਅਜੀਤ ਡੈਸਕ 26-08-2026
ਸ਼੍ਰੀ ਅਨੰਦਪੁਰ ਸਾਹਿਬ 25 ਅਗਸਤ (ਜੇ ਐਸ ਨਿੱਕੂਵਾਲ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਨੂੰ ਸਾਫ਼ ਸੁਥਰਾ ਅਤੇ ਪਲਾਸਟਿਕ ਮੁਕਤ ਕਰਨ ਲਈ ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਵਿਚ ‘ਕਲੀਨ ਸ੍ਰੀ ਅਨੰਦਪੁਰ ਸਾਹਿਬ ਗ੍ਰੀਨ ਸ਼੍ਰੀ ਅਨੰਦਪੁਰ ਸਾਹਿਬ” ਅਤੇ ਸਵੱਛਤਾ ਹੀ ਸੇਵਾ’ ਸਫ਼ਾਈ ਅਪਣਾਓ ਬਿਮਾਰੀਆਂ ਭਜਾਓ” ਤਹਿਤ ਇਕ ਜਾਗਰੂਕਤਾ ਰੈਲੀ ਕੀਤੀ ਗਈ। ਪ੍ਰਧਾਨ ਜੀਤਾ ਨੇ ਕਿਹਾ ਕਿ ਸ਼ਹਿਰ ਦੀ ਸਫ਼ਾਈ ਨੂੰ ਧਿਆਨ ਵਿਚ ਰੱਖਦਿਆਂ ਸ਼ਹਿਰ ਦੇ ਸਾਰੇ ਕੂੜਾ ਡੰਪਾਂ ਨੂੰ ਬੰਦ ਕੀਤਾ ਜਾਵੇਗਾ। ਨਗਰ ਕੌਂਸਲ ਦੀਆਂ ਕੂੜਾ ਗੱਡੀਆਂ ਤੇ ਰੇਹੜੀਆਂ ਵੱਲੋਂ ਸ਼ਹਿਰ ਦੀ ਗਲੀ ਗਲੀ ਘਰ ਘਰ ਤੋਂ ਕੂੜਾ ਚੁੱਕਣਾ ਯਕੀਨੀ ਬਣਾਇਆ ਜਾਵੇਗਾ । ਪ੍ਰਧਾਨ ਜੀਤਾ ਨੇ ਕਿਹਾ ਕਿ ਜਿਹੜੇ ਲੋਕ ਗਿੱਲਾ ਕੂੜਾ ਤੇ ਸੁੱਕਾ ਕੂੜਾ ਵੱਖਰਾਂ ਨਹੀਂ ਕਰਨਗੇ ੇ ਉਹਨਾਂ ਦਾ ਕੂੜਾ ਨਹੀਂ ਚੁੱਕਿਆ ਜਾਵੇਗਾ ਤੇ ਜਿਹੜੇ ਲੋਕ ਗਲੀਆਂ ਵਿਚ ਬਾਜ਼ਾਰਾਂ ਵਿੱਚ ਜਾਂ ਕਿਸੇ ਵੀ ਜਨਤਕ ਥਾਵਾਂ ਤੇ ਕੂੜਾ ਸੁੱਟਦੇ ਪਾਏ ਗਏ ਉਸ ਨੂੰ ਸਰਕਾਰ ਦੇ ਨਿਯਮਾਂ ਮੁਤਾਬਕ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਵੇਗੀ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਕੂੜੇ ਨੂੰ ਅੱਗ ਨਾ ਲਗਾਈ ਜਾਵੇ, ਸਿੰਗਲ ਵਰਤੋਂ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਵੇ, ਕੂੜਾ ਸੜਕਾਂ ਤੇ ਨਾ ਸੁੱਟ ਕੇ ਹਮੇਸ਼ਾ ਕੂੜਾਦਾਨ ਦੀ ਹੀ ਵਰਤੋਂ ਕੀਤੀ ਜਾਵੇ। ਉਨਾਂ ਦੱਸਿਆ ਕਿ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਸ਼ਾਮ ਦੇ ਸਮੇਂ ਵੀ ਕੂੜਾ ਚੁੱਕਣ ਵਾਲੀਆਂ ਗੱਡੀਆਂ ਚਲਾਈਆਂ ਜਾਣਗੀਆਂ ਤਾਂ ਜੋ ਨੌਕਰੀ ਵਾਲੇ ਪਰਿਵਾਰਾਂ ਨੂੰ ਕੂੜਾ ਸੁੱਟਣ ਦੀ ਸਮੱਸਿਆ ਤੋਂ ਨਿਜਾਤ ਦਵਾਈ ਜਾ ਸਕੇ। ਇਹ ਰੈਲੀ ਨਗਰ ਕੌਂਸਲ ਦਫਤਰ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੁੰਦੀ ਹੋਈ ਕਚਹਿਰੀ ਟੀ-ਪੁਆਇੰਟ ਤੇ ਖਤਮ ਹੋਈ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਜਤਿਨ ਕੌਸ਼ਲ, ਹਰਪਾਲ ਕੌਰ ਮੀਤ ਪ੍ਰਧਾਨ, ਅਮਨਦੀਪ ਕੌਰ ਕੌਂਸਲਰ, ਕੁਲਵੰਤ ਕੌਰ ਕੌਂਸਲਰ, ਕਮਲਜੀਤ ਸਿੰਘ ਕੌਂਸਲਰ, ਕੌਸ਼ਲਰ ਇੰਦਰਜੀਤ ਸਿੰਘ ਅਰੋੜਾ, ਕੌਸ਼ਲਰ ਸੁਨੀਲ ਅਡਵਾਲ, ਕੌਸ਼ਲਰ ਜਸਵੀਰ ਕੌਰ ਗਰਚਾ, ਕੌਸ਼ਲਰ ਸੁਖਦੇਵ ਸਿੰਘ, ਕੌਸ਼ਲਰ ਦੀਪਕ ਆਂਗਰਾ, ਕੌਸ਼ਲਰ ਅਰਸ਼ਵਰਿੰਦਰ ਕੌਰ, ਜਸਪ੍ਰੀਤ ਸਿੰਘ ਅਰੋੜਾ, ਲੇਖਾਕਾਰ ਸਿਮਰਪਾਲ ਸਿੰਘ , ਬਹਾਦਰ ਸਿੰਘ ਸੈਨੇਟਰੀ ਇੰਸਪੈਕਟਰ, ਐਡਵੋਕੇਟ ਮਨਦੀਪ ਸਿੰਘ ਪ੍ਰੋਗਰਾਮ ਕੋਆਰਡੀਨੇਟਰ, ਹਰਵਿੰਦਰ ਕੁਮਾਰ ਟੈਕਸ ਇੰਸਪੈਕਟਰ, ਜਸਪਾਲ ਖੇਪੜ, ਜੇ.ਈ ਆਨਸ ਮੁਹੰਮਦ, ਕੈਪਟਨ ਦਲਜੀਤ ਸਿੰਘ ਸਫਾਈ ਸੁਪਰਵਾਈਜ਼ਰ, ਸ਼ਾਮ ਲਾਲ ਕਰੂਰਾ, ਰਵੀ ਕੁਮਾਰ, ਸਤੀਸ਼ ਬਬਲੂ, ਰੋਹਿਤ ਕੁਮਾਰ, ਸੰਜੂ ਗਿੱਲ, ਸਮੀਰ, ਪ੍ਰਦੀਪ ਕੁਮਾਰ ਨਾਹਰ, ਰਜਿੰਦਰ ਮਲਿਕ, ਹੈਪੀ, ਅਨਿਲ ਰਾਣਾ, ਰਾਕੇਸ਼ ਵਿੱਕੀ, ਗਣੇਸ਼ ਕੁਮਾਰ, ਅਲਵਿੰਦਰ ਸਿੰਘ, ਸੁਖਦੇਵ ਸਿੰਘ, ਧਰਮਵੀਰ ਬੰਟੀ, ਪਿਆਰੇ, ਅਕਸ਼ੇ, ਕੁਲਵੰਤ ਸਿੰਘ, ਗੁਰਮੁਖ ਸਿੰਘ ਬਾਬਾ, ਗੋਬਿੰਦ ਸਿੰਘ ਅਗੰਮਪੁਰ ਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਤਿੰਨ ਮਹੀਨਿਆਂ ਤੋਂ ਨਰਕ ਬਣਿਆ ਵਾਰਡ 9, ਸੀਵਰੇਜ ਸੰਕਟ ’ਤੇ ਭਖੀ ਕੌਂਸਲ ਅਗਲੀ ਖ਼ਬਰ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ‘ਹਰ ਪਿੰਡ ਖੇਡ ਮੈਦਾਨ’ ਮੁਹਿੰਮ ਨੌਜਵਾਨ ਵਰਗ ਲਈ ਵਰਦਾਨ ਸਾਬਿਤ ਹੋਵੇਗੀ-ਵਿਧਾਇਕ ਚੱਢਾ
Ad Position 24