ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਹੋਈ ਮੀਟਿੰਗ ’ਚ ਪਿਛਲੀ ਕਮੇਟੀ ਨੇ 35 ਸ਼ੋਅਰੂਮਾਂ ਸੰਬੰਧੀ ਪਾਇਆ ਮਤਾ ਕੀਤਾ ਰੱਦ
ਸ੍ਰੀ ਚਮਕੌਰ ਸਾਹਿਬ, 25 ਅਗਸਤ (ਜਗਮੋਹਣ ਸਿੰਘ ਨਾਰੰਗ)- ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਪਿਛਲੀ ਕਮੇਟੀ ਵਲੋਂ ਸਿਟੀ ਸੈਂਟਰ ਵਿਚ ਬਣਾਏ ਜਾਣ ਵਾਲੇ 35 ਸ਼ੋਅ ਰੂਮ ਅਤੇ ਉਨ੍ਹਾਂ ਦੀ ਆਨ ਲਾਈਨ ਕੀਤੀ ਅਲਾਟਮੈਂਟ ਸਬੰਧੀ ਮਤਾ ਨੰਬਰ 191 ਜੋ 2 ਦਸੰਬਰ 2025 ਨੂੰ ਪਾਇਆ ਗਿਆ ਸੀ, ਉਸ ਮਤੇ ਨੂੰ ਨਗਰ ਪੰਚਾਇਤ ਦੇ ਮੋਜੂਦਾ ਪ੍ਰਧਾਨ ਵਿਸ਼ਾਲ ਕਸਯੱਪ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਰੱਦ ਕਰ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਕਿਰਪਾਲ ਸਿੰਘ ਗਿੱਲ ਨੇ ਪਿਛਲੀ ਟਰਮ ਦੇ ਪ੍ਰਧਾਨ ਦੇ ਕਾਰਜਕਾਲ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਾਇਆ ਕਿ ਮਤਾ ਨੰਬਰ 191 ਬਿਨਾਂ ਕੌਂਸਲਰਾਂ ਦੀ ਸਹਿਮਤੀ ਦੇ ਜ਼ਬਰਦਸਤੀ ਪਾਇਆ ਗਿਆ ਸੀ।
ਸ
ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਦੀ ਮੀਟਿੰਗ ਦੀ ਤਸਵੀਰ। ਤਸਵੀਰ : ਜਗਮੋਹਣ ਸਿੰਘ ਨਾਰੰਗ
26-08-2026
ਸ੍ਰੀ ਚਮਕੌਰ ਸਾਹਿਬ, 25 ਅਗਸਤ (ਜਗਮੋਹਣ ਸਿੰਘ ਨਾਰੰਗ)- ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਪਿਛਲੀ ਕਮੇਟੀ ਵਲੋਂ ਸਿਟੀ ਸੈਂਟਰ ਵਿਚ ਬਣਾਏ ਜਾਣ ਵਾਲੇ 35 ਸ਼ੋਅ ਰੂਮ ਅਤੇ ਉਨ੍ਹਾਂ ਦੀ ਆਨ ਲਾਈਨ ਕੀਤੀ ਅਲਾਟਮੈਂਟ ਸਬੰਧੀ ਮਤਾ ਨੰਬਰ 191 ਜੋ 2 ਦਸੰਬਰ 2025 ਨੂੰ ਪਾਇਆ ਗਿਆ ਸੀ, ਉਸ ਮਤੇ ਨੂੰ ਨਗਰ ਪੰਚਾਇਤ ਦੇ ਮੋਜੂਦਾ ਪ੍ਰਧਾਨ ਵਿਸ਼ਾਲ ਕਸਯੱਪ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਰੱਦ ਕਰ ਦਿੱਤਾ ਗਿਆ ਹੈ। ਮੀਟਿੰਗ ਦੌਰਾਨ ਕਾਂਗਰਸੀ ਕੌਂਸਲਰ ਕਿਰਪਾਲ ਸਿੰਘ ਗਿੱਲ ਨੇ ਪਿਛਲੀ ਟਰਮ ਦੇ ਪ੍ਰਧਾਨ ਦੇ ਕਾਰਜਕਾਲ ’ਤੇ ਗੰਭੀਰ ਸਵਾਲ ਖੜ੍ਹੇ ਕਰਦਿਆਂ ਦੋਸ਼ ਲਾਇਆ ਕਿ ਮਤਾ ਨੰਬਰ 191 ਬਿਨਾਂ ਕੌਂਸਲਰਾਂ ਦੀ ਸਹਿਮਤੀ ਦੇ ਜ਼ਬਰਦਸਤੀ ਪਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਪ੍ਰੋਸੀਡਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਦਸਤਖ਼ਤ ਕਰਵਾ ਲਏ ਗਏ ਸਨ, ਜਦਕਿ ਉਨ੍ਹਾਂ ਨੇ ਸ਼ੋਅਰੂਮਾਂ ਦੀ ਆਨਲਾਈਨ ਅਲਾਟਮੈਂਟ ਸਬੰਧੀ ਕੋਈ ਸਹਿਮਤੀ ਨਹੀਂ ਦਿੱਤੀ ਸੀ। ਮੀਟਿੰਗ ਵਿਚ ਸ਼ੋਅਰੂਮਾਂ ਵਾਲੀ ਥਾਂ ’ਤੇ ਮੌਜੂਦਾ ਪ੍ਰਧਾਨ ਅਤੇ ਕਾਰਜ ਸਾਧਕ ਅਫ਼ਸਰ ਦੀ ਮਨਜ਼ੂਰੀ ਤੋਂ ਬਿਨਾਂ ਜੇ. ਸੀ. ਬੀ. ਮੰਗਵਾ ਕੇ ਕੰਮ ਸ਼ੁਰੂ ਕਰਵਾਉਣ ਦਾ ਮਾਮਲਾ ਵੀ ਭਖ ਗਿਆ। ਕੌਂਸਲਰਾਂ ਨੇ ਇਸ ਕਾਰਵਾਈ ਨੂੰ ਗੰਭੀਰਤਾ ਨਾਲ ਲੈਂਦਿਆਂ ਸਬੰਧਤ ਵਿਅਕਤੀਆਂ ਖ਼ਿਲਾਫ਼ ਪੁਲਿਸ ਨੂੰ ਲਿਖਤੀ ਸ਼ਿਕਾਇਤ ਦੇ ਕੇ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਲਈ 87.71 ਲੱਖ ਰੁਪਏ ਦੇ ਵਿਕਾਸ ਕਾਰਜਾਂ ਨੂੰ ਵੀ ਮਨਜੂਰੀ ਦਿੱਤੀ ਗਈ। ਮੀਟਿੰਗ ਉਪਰੰਤ ਕੌਂਸਲਰ ਕਿਰਪਾਲ ਸਿੰਘ ਗਿੱਲ ਨੇ ਦੱਸਿਆ ਕਿ ਉਹ ਪਿੱਛਲੀ ਟਰਮ ਦੌਰਾਨ ਵੀ ਉਹ ਕੌਂਸਲਰ ਸਨ, ਉਕਤ ਸੌਅਰੂਮ ਮਾਮਲੇ ’ਚ ਉਨ੍ਹਾਂ ਦਫ਼ਤਰ ਵਿਚ ਆਰ. ਟੀ. ਆਈ. ਤਹਿਤ ਜਾਣਕਾਰੀ ਮੰਗੀ ਹੋਈ ਹੈ, ਲੇਕਿਨ ਕਾਫੀ ਸਮਾ ਬੀਤ ਜਾਣ ਦੇ ਬਾਵਜੂਦ ਉਨ੍ਹਾਂ ਨੂੰ ਜਾਣਕਾਰੀ ਨਹੀ ਮਿਲੀ, ਉਨ੍ਹਾਂ ਇਸ ਮਾਮਲੇ ਨੂੰ ਹੁਣ ਵਿਜੀਲੈਂਸ ਕੋਲ ਲਿਜਾਣ ਸਬੰਧੀ ਗੱਲ ਆਖੀ ਹੈ।