26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਇਕ ਦਹਾਕੇ ਮਗਰੋਂ ਨੰਗਲ ਨਗਰ ਕੌਂਸਲ ਦੀ ਪਲੇਠੀ ਮੀਟਿੰਗ ’ਚ ਹੋਈ ਪੱਤਰਕਾਰਾਂ ਦੀ ਐਂਟਰੀ

ਨੰਗਲ, 25 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਨਗਰ ਕੌਂਸਲ ਦੇ ਇਤਿਹਾਸ ’ਚ ਅੱਜ ਉਸ ਵੇਲੇ ਨਵਾਂ ਅਧਿਆਇ ਜੁੜ ਗਿਆ, ਜਦੋਂ ਕਰੀਬ ਇਕ ਦਹਾਕੇ ਬਾਅਦ ਨਗਰ ਕੌਂਸਲ ਦੇ ਹਾਊਸ ਦੀ ਕਾਰਵਾਈ ਨੂੰ ਪੱਤਰਕਾਰਾਂ ਲਈ ਖੋਲ੍ਹ ਦਿੱਤਾ ਗਿਆ। ਨਵਾਂ ਨੰਗਲ ਸਥਿਤ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਸ੍ਰੀਮਤੀ ਕਿਰਨ ਬਾਲਾ ਦੀ ਅਗਵਾਈ ਹੇਠ ਹੋਈ ਨਵੇਂ ਹਾਊਸ ਦੀ ਪਲੇਠੀ ਮੀਟਿੰਗ ਦੌਰਾਨ ਪਹਿਲੀ ਵਾਰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਅੰਦਰ ਬੈਠ ਕੇ ਪੂਰੀ ਕਾਰਵਾਈ ਕਵਰ ਕਰਨ ਦੀ ਆਗਿਆ ਦਿੱਤੀ ਗਈ, ਜਿਸ ਨੂੰ ਪਾਰਦਰਸ਼ਤਾ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 26-08-2026
ਨੰਗਲ, 25 ਅਗਸਤ (ਪ੍ਰੀਤਮ ਸਿੰਘ ਬਰਾਰੀ)- ਨੰਗਲ ਨਗਰ ਕੌਂਸਲ ਦੇ ਇਤਿਹਾਸ ’ਚ ਅੱਜ ਉਸ ਵੇਲੇ ਨਵਾਂ ਅਧਿਆਇ ਜੁੜ ਗਿਆ, ਜਦੋਂ ਕਰੀਬ ਇਕ ਦਹਾਕੇ ਬਾਅਦ ਨਗਰ ਕੌਂਸਲ ਦੇ ਹਾਊਸ ਦੀ ਕਾਰਵਾਈ ਨੂੰ ਪੱਤਰਕਾਰਾਂ ਲਈ ਖੋਲ੍ਹ ਦਿੱਤਾ ਗਿਆ। ਨਵਾਂ ਨੰਗਲ ਸਥਿਤ ਕੌਂਸਲ ਦਫ਼ਤਰ ਵਿਖੇ ਪ੍ਰਧਾਨ ਸ੍ਰੀਮਤੀ ਕਿਰਨ ਬਾਲਾ ਦੀ ਅਗਵਾਈ ਹੇਠ ਹੋਈ ਨਵੇਂ ਹਾਊਸ ਦੀ ਪਲੇਠੀ ਮੀਟਿੰਗ ਦੌਰਾਨ ਪਹਿਲੀ ਵਾਰ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਨੂੰ ਅੰਦਰ ਬੈਠ ਕੇ ਪੂਰੀ ਕਾਰਵਾਈ ਕਵਰ ਕਰਨ ਦੀ ਆਗਿਆ ਦਿੱਤੀ ਗਈ, ਜਿਸ ਨੂੰ ਪਾਰਦਰਸ਼ਤਾ ਵੱਲ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਮੀਟਿੰਗ ’ਚ ਹਲਕਾ ਵਿਧਾਇਕ ਅਤੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਦੌਰਾਨ ਕਾਂਗਰਸ ਅਤੇ ਭਾਜਪਾ ਦੇ ਨਵੇਂ ਚੁਣੇ ਕੌਂਸਲਰਾਂ ਨੇ ਸਹੁੰ ਚੁੱਕੀ ਅਤੇ ਹਾਊਸ ਦੀ ਕਾਰਵਾਈ ਸ਼ੁਰੂ ਹੋਈ। ਮੀਟਿੰਗ ਬਿਲਕੁਲ ਨਿਰਧਾਰਿਤ ਸਮੇਂ ’ਤੇ ਸ਼ੁਰੂ ਹੋਈ ਅਤੇ ਪੂਰੀ ਕਾਰਵਾਈ ਮੀਡੀਆ ਦੀ ਮੌਜੂਦਗੀ ’ਚ ਹੋਈ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਹਾਊਸ ਨੂੰ ਪੂਰੀ ਤਰ੍ਹਾਂ ਪਾਰਦਰਸ਼ੀ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਮਜ਼ਬੂਤ ਸਤੰਭ ਹੈ ਅਤੇ ਲੋਕਾਂ ਦੇ ਪੈਸੇ ਨਾਲ ਹੋਣ ਵਾਲੇ ਹਰ ਫ਼ੈਸਲੇ ਦੀ ਜਾਣਕਾਰੀ ਜਨਤਾ ਤੱਕ ਪਹੁੰਚਣੀ ਚਾਹੀਦੀ ਹੈ। ਹਾਊਸ ਵਲੋਂ ਸਭ ਤੋਂ ਅਹਿਮ ਫ਼ੈਸਲਾ 2021 ਤੋਂ ਕਾਂਟਰੈਕਟ ’ਤੇ ਕੰਮ ਕਰ ਰਹੇ ਸਫ਼ਾਈ ਸੇਵਕਾਂ ਨੂੰ ਬਿਨਾਂ ਉਮਰ ਹੱਦ ਦੇ ਪੱਕਾ ਕਰਨ ਅਤੇ ਉਨ੍ਹਾਂ ਦੀ ਤਨਖਾਹ ਦੁੱਗਣੀ ਕਰਨ ਦਾ ਲਿਆ ਗਿਆ। ਇਸ ਦੇ ਨਾਲ ਹੀ ਪੰਜਾਬ ਸਰਕਾਰ ਦੇ ਆਊਟਸੋਰਸ ਐਕਟ ਨੂੰ ਅਪਣਾਉਂਦਿਆਂ ਲੰਮੇ ਸਮੇਂ ਤੋਂ ਸੇਵਾਵਾਂ ਦੇ ਰਹੇ ਮੁਲਾਜ਼ਮਾਂ ਨੂੰ ਇਨ-ਹਾਊਸ ਕਰਨ ਦਾ ਰਾਹ ਵੀ ਪੱਧਰਾ ਕੀਤਾ ਗਿਆ। ਹਾਊਸ ਨੇ ਸਰਬਸੰਮਤੀ ਨਾਲ ਸਕੂਲ ਆਫ਼ ਐਮੀਨੈਂਸ ਦਾ ਨਾਂ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ ਨਾਂ ’ਤੇ ਰੱਖਣ ਦਾ ਮਤਾ ਵੀ ਪਾਸ ਕਰ ਦਿੱਤਾ, ਜੋ ਪਿਛਲੇ ਹਾਊਸ ’ਚ ਤਿੰਨ ਵਾਰ ਪੈਂਡਿੰਗ ਰਿਹਾ ਸੀ। ਇਸ ਸਕੂਲ ’ਚ ਆਧੁਨਿਕ ਸਹੂਲਤਾਂ ਲਈ ਕਈ ਕਰੋੜ ਰੁਪਏ ਦੇ ਵਿਕਾਸ ਕਾਰਜ ਵੀ ਜਾਰੀ ਹਨ। ਬੈਂਸ ਨੇ ਦੱਸਿਆ ਕਿ ਮਸ਼ੀਨਰੀ ਦੀ ਵਰਤੋਂ ਅਤੇ ਖਰਚਿਆਂ ਦੀ ਜਵਾਬਦੇਹੀ ਵਾਲੇ ਮਤੇ ’ਤੇ ਹਾਊਸ ’ਚ ਤਿੱਖੀ ਚਰਚਾ ਹੋਈ ਅਤੇ ਵਿਰੋਧੀ ਧਿਰ ਵਲੋਂ ਆਪਣੇ ਵਿਚਾਰ ਦਰਜ ਕਰਵਾਏ। ਫ਼ੈਸਲਾ ਕੀਤਾ ਗਿਆ ਕਿ ਇਸ ਮਾਮਲੇ ’ਤੇ ਲੋਕਾਂ ਤੋਂ ਸੁਝਾਅ ਲੈ ਕੇ ਅਗਲੀ ਮੀਟਿੰਗ ’ਚ ਵਿਚਾਰ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਨੰਗਲ ਅਤੇ ਨਵਾਂ ਨੰਗਲ ਦੀਆਂ ਸੜਕਾਂ, ਸ਼ਹਿਰ ਦੀ ਬ੍ਰਾਂਡਿੰਗ, ਗਲਾਸ ਬ੍ਰਿਜ ਪ੍ਰਾਜੈਕਟ ਤੇ ਹੋਰ ਵਿਕਾਸ ਕਾਰਜਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ ਅਤੇ ਲੋਕਾਂ ਦੇ ਸੁਝਾਵਾਂ ਨਾਲ ਨੰਗਲ ਨੂੰ ਮਾਡਲ ਸਿਟੀ ਬਣਾਇਆ ਜਾਵੇਗਾ। ਇਸ ਮੌਕੇ ਉਹਨਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾ: ਸੰਜੀਵ ਗੌਤਮ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਟੇਡੇਵਾਲ ਦੀ ਸੰਗਤ ਨੇ ਪੀ. ਜੀ. ਆਈ. ਦੇ ਮਰੀਜ਼ਾਂ ਲਈ ਲੰਗਰ ਭੇਜਿਆ ਅਗਲੀ ਖ਼ਬਰ ‘ਖਾਟੂ ਸ਼ਾਮ ਸਾਲਾਸਰ ਬਾਲਾਜੀ ਜਾਗਰਣ’ ਕਰਵਾਉਣ ਸੰਬੰਧੀ ਮੀਟਿੰਗ ਹੋਈ
Ad Position 24