ਜ਼ਿਲ੍ਹਾ ਪੱਧਰੀ ਹਾਕੀ ਖੇਡਾਂ ’ਚ ਡੀ. ਏ. ਵੀ. ਸਕੂਲ ਰੋਪੜ ਦੀਆਂ ਲੜਕੀਆਂ ਦਾ ਦਬਦਬਾ
ਰੂਪਨਗਰ, 25 ਅਗਸਤ (ਯਸ਼ਵੰਤ ਬੱਸੀ)- ਹਾਕਸ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਸਕੂਲ ਹਾਕੀ ਖੇਡਾਂ ਵਿਚ ਡੀ. ਏ.
ਰੂਪਨਗਰ, 25 ਅਗਸਤ (ਯਸ਼ਵੰਤ ਬੱਸੀ)- ਹਾਕਸ ਸਟੇਡੀਅਮ ਰੂਪਨਗਰ ਵਿਖੇ ਚੱਲ ਰਹੀਆਂ ਜ਼ਿਲ੍ਹਾ ਪੱਧਰੀ ਸਕੂਲ ਹਾਕੀ ਖੇਡਾਂ ਵਿਚ ਡੀ. ਏ. ਵੀ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੂਪਨਗਰ ਦੀਆਂ ਵਿਦਿਆਰਥਣਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਅਤੇ ਅੰਡਰ-17 ਵਰਗਾਂ ਵਿਚ ਪਹਿਲਾ ਸਥਾਨ ਹਾਸਲ ਕੀਤਾ। ਸਕੂਲ ਮੈਨੇਜਰ ਰਵਿੰਦਰ ਤਲਵਾੜ, ਚੇਅਰਮੈਨ ਮੋਹਿਤ ਜੈਨ ਅਤੇ ਉਪ ਚੇਅਰਮੈਨ ਯੋਗੇਸ਼ ਮੋਹਨ ਪੰਕਜ ਨੇ ਖਿਡਾਰਨਾਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ। ਸਕੂਲ ਦੀ ਪ੍ਰਿੰਸੀਪਲ ਸੰਗੀਤਾ ਰਾਣੀ ਨੇ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਜੇਤੂ ਖਿਡਾਰਨਾਂ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ ਅਤੇ ਉਮੀਦ ਪ੍ਰਗਟਾਈ ਕਿ ਉਹ ਰਾਜ ਪੱਧਰੀ ਮੁਕਾਬਲਿਆਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਨਗੀਆਂ। ਇਸ ਮੌਕੇ ਅਧਿਆਪਕ ਇਕਬਾਲ ਸਿੰਘ, ਰਾਜੇਸ਼ ਸ਼ਰਮਾ, ਬਰਿੰਦਰ ਸਿੰਘ, ਨੀਲੂ ਮਿਲਹੋਤਰਾ, ਡੀ.ਪੀ.ਈ. ਅਮਨ ਅਤੇ ਡੀ. ਪੀ. ਈ. ਰਵੀ ਇੰਦਰ ਸਿੰਘ ਹਾਜ਼ਰ ਸਨ।