24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਨੂਰਪੁਰ ਬੇਦੀ ਇਲਾਕੇ ਨਾਲ ਸੰਬੰਧਿਤ ਇਕ ਸੇਵਾ ਮੁਕਤ ਨਾਇਬ ਤਹਿਸੀਲਦਾਰ ਤੇ ਤਿੰਨ ਕਾਨੂੰਗੋ ਅਕਾਲੀ ਦਲ ’ਚ ਹੋਏ ਸ਼ਾਮਿਲ

ਨੂਰਪੁਰ ਬੇਦੀ, 24 ਅਗਸਤ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਨਾਲ ਸਬੰਧਤ ਇਕ ਸੇਵਾ ਮੁਕਤ ਨਾਇਬ ਤਹਿਸੀਲਦਾਰ ਅਤੇ ਤਿੰਨ ਸੇਵਾ ਮੁਕਤ ਕਾਨੂੰਗੋਆਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਸੇਵਾ ਮੁਕਤ ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ ਸਸਕੌਰ ਜੋ ਕਿ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਤੋਂ ਇਲਾਵਾ ਸੇਵਾ ਮੁਕਤ ਕਾਨੂੰਗੋ ਜਤਾਰ ਸਿੰਘ ਮੀਰਪੁਰ, ਕਾਨੂੰਗੋ ਹਰਭਜਨ ਸਿੰਘ ਨੂਰਪੁਰ ਬੇਦੀ ਅਤੇ ਕਾਨੂੰਗੋ ਮਹਿੰਦਰ ਸਿੰਘ ਜੱਟਪੁਰ ਨੂੰ ਸ਼੍ਰੌਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਡਾ.

Ad Position 21
No active advertisement
ਅਜੀਤ ਡੈਸਕ 25-08-2026
ਨੂਰਪੁਰ ਬੇਦੀ, 24 ਅਗਸਤ (ਹਰਦੀਪ ਸਿੰਘ ਢੀਂਡਸਾ)-ਨੂਰਪੁਰ ਬੇਦੀ ਇਲਾਕੇ ਨਾਲ ਸਬੰਧਤ ਇਕ ਸੇਵਾ ਮੁਕਤ ਨਾਇਬ ਤਹਿਸੀਲਦਾਰ ਅਤੇ ਤਿੰਨ ਸੇਵਾ ਮੁਕਤ ਕਾਨੂੰਗੋਆਂ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਸੇਵਾ ਮੁਕਤ ਨਾਇਬ ਤਹਿਸੀਲਦਾਰ ਜੋਗਿੰਦਰ ਸਿੰਘ ਸਸਕੌਰ ਜੋ ਕਿ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ ਤੋਂ ਇਲਾਵਾ ਸੇਵਾ ਮੁਕਤ ਕਾਨੂੰਗੋ ਜਤਾਰ ਸਿੰਘ ਮੀਰਪੁਰ, ਕਾਨੂੰਗੋ ਹਰਭਜਨ ਸਿੰਘ ਨੂਰਪੁਰ ਬੇਦੀ ਅਤੇ ਕਾਨੂੰਗੋ ਮਹਿੰਦਰ ਸਿੰਘ ਜੱਟਪੁਰ ਨੂੰ ਸ਼੍ਰੌਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਿਲ ਕੀਤਾ। ਇਸ ਮੌਕੇ ਡਾ. ਚੀਮਾ ਨੇ ਕਿਹਾ ਕਿ ਇਹਨਾਂ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ। ਉਕਤ ਆਗੂਆਂ ਨੇ ਕਿਹਾ ਕਿ ਉਹ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਗੇ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਸਰਕਲ ਪ੍ਰਧਾਨ ਠੇਕੇਦਾਰ ਕੁਲਵੀਰ ਸਿੰਘ ਅਸਮਾਨਪੁਰ ਨੇ ਇਹਨਾਂ ਆਗੂਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਹਨਾਂ ਦੇ ਪਾਰਟੀ ਜੁਆਇੰਨ ਕਰਨ ਨਾਲ ਪਾਰਟੀ ਹੋਰ ਮਜਬੂਤ ਹੋਵੇਗੀ। ਇਸੀ ਦੌਰਾਨ ਭਾਰਤ ਭੂਸ਼ਣ ਹੈਪੀ, ਹਰਕੇਤ ਸਿੰਘ ਕੋਲਾਪੁਰ, ਹਰਜਿੰਦਰ ਸਿੰਘ ਭਾਓਵਾਲ, ਬਾਦਲ ਸਿੰਘ ਬਸੀ, ਨਿਰਮਲ ਸਿੰਘ ਬੜੀਵਾਲ, ਸੁਖਵਿੰਦਰ ਸਿੰਘ ਸਾਊਪੁਰ, ਚੌ. ਹੇਮ ਰਾਜ ਝਾਂਡੀਆਂ ਸਮੇਤ ਹੋਰਨਾਂ ਨੇ ਇਹਨਾਂ ਨੂੰ ਪਾਰਟੀ ਵਿਚ ਸ਼ਾਮਿਲ ਹੋਣ ਤੇ ਵਧਾਈ ਦਿੱਤੀ
Ad Position 22
No active advertisement
ਪਿਛਲੀ ਖ਼ਬਰ ਮਾਰਕੀਟ ਕਮੇਟੀ ਚੇਅਰਮੈਨ ਚੰਨਣ ਸਿੰਘ ਪੰਮੂ ਢਿੱਲੋਂ ਦਾ ਮੰਤਰੀ ਬੈਂਸ ਵਲੋਂ ਸਨਮਾਨ ਢਿੱਲੋਂ ਨੇ ਜ਼ਿੰਮੇਵਾਰੀ ਇਮਾਨਦਾਰੀ, ਪ... ਅਗਲੀ ਖ਼ਬਰ ਸਕੂਲਾਂ ਦੇ ਸਰਕਲ ਸਟਾਈਲ ਕਬੱਡੀ ਦੇ ਚਾਰ ਰੋਜ਼ਾ ਮੁਕਾਬਲਿਆਂ ਦੇ ਦੂਜੇ ਦਿਨ ਲੜਕੀਆਂ ਦੇ ਮੁਕਾਬਲੇ ਹੋਏ ਸ਼ੁਰੂ
Ad Position 24