25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਸਵਾਮੀ ਸ਼ਿਵਨੰਦਾ ਸਕੂਲ ਮੋਰਿੰਡਾ ਵਿਖੇ ਬੂਟੇ ਲਗਾਉਂਦੇ ਹੋਏ ਪ੍ਰੀਸ਼ਦ ਮੈਂਬਰ। ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਨੇ ਬੂਟੇ ਲਗਾਏ

ਮੋਰਿੰਡਾ, 23 ਅਗਸਤ (ਤਰਲੋਚਨ ਸਿੰਘ ਕੰਗ)- ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਸਵਾਮੀ ਸ਼ਿਵਨੰਦਾ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਲਗਪਗ 30 ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰਧਾਨ ਟੇਕ ਚੰਦ ਗੋਪਾਲ, ਸੈਕਟਰੀ ਜਤਿੰਦਰ ਗੁੰਬਰ ਤੇ ਪ੍ਰੋਜੈਕਟ ਕੋਆਰਡੀਨੇਟਰ ਅਸ਼ਵਨੀ ਭਨੋਟ ਨੇ ਦੱਸਿਆ ਕਿ ਵਾਤਾਵਰਣ ਅਤੇ ਹਵਾ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਏ ਗਏ।

Ad Position 21
No active advertisement
ਅਜੀਤ ਡੈਸਕ 24-08-2026
ਮੋਰਿੰਡਾ, 23 ਅਗਸਤ (ਤਰਲੋਚਨ ਸਿੰਘ ਕੰਗ)- ਭਾਰਤ ਵਿਕਾਸ ਪ੍ਰੀਸ਼ਦ ਮੋਰਿੰਡਾ ਵਲੋਂ ਸਵਾਮੀ ਸ਼ਿਵਨੰਦਾ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਵਿਖੇ ਲਗਪਗ 30 ਬੂਟੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰਧਾਨ ਟੇਕ ਚੰਦ ਗੋਪਾਲ, ਸੈਕਟਰੀ ਜਤਿੰਦਰ ਗੁੰਬਰ ਤੇ ਪ੍ਰੋਜੈਕਟ ਕੋਆਰਡੀਨੇਟਰ ਅਸ਼ਵਨੀ ਭਨੋਟ ਨੇ ਦੱਸਿਆ ਕਿ ਵਾਤਾਵਰਣ ਅਤੇ ਹਵਾ ਨੂੰ ਸ਼ੁੱਧ ਰੱਖਣ ਲਈ ਬੂਟੇ ਲਗਾਏ ਗਏ। ਉਨ੍ਹਾਂ ਦੱਸਿਆ ਕਿ ਪ੍ਰੀਸ਼ਦ ਵਲੋਂ ਪਹਿਲਾਂ ਵੀ ਮੋਰਿੰਡਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ‘ਚ ਬੂਟੇ ਲਗਾਏ ਗਏ ਹਨ। ਹਰ ਇਕ ਮਨੁੱਖ ਨੂੰ ਘੱਟੋ-ਘੱਟ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤੇ ਉਸਦੀ ਦੇਖ ਭਾਲ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਸ਼ ਵਰਮਾ ਕੈਸ਼ੀਅਰ, ਮਨੀਸ਼ ਵਸ਼ਿਸ਼ਟ, ਹਰਵਿੰਦਰ ਸੂਦ, ਸੁਰੇਸ਼ ਡੋਰਾ, ਵਿਜੇ ਅਗਨੀਹੋਤਰੀ, ਮਾਸਟਰ ਹਾਕਮ ਸਿੰਘ, ਸੰਜੀਵ ਸ਼ਰਮਾ, ਸ਼ਿਵ ਕੁਮਾਰ ਕੌੜਾ, ਦਲਜੀਤ ਸਿੰਘ ਬਿੱਟੂ, ਹਰਸ਼ ਕੋਹਲੀ, ਮਨੀਸ਼ ਵਰਮਾ, ਪ੍ਰਿੰਸੀਪਲ ਰਕੇਸ਼ ਕੁਮਾਰ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਨੰਦਪੁਰ ਸਾਹਿਬ ਦੇ ਪਿੰਡ ਜੱਜਰ ਵਿਖੇ ਖੁਰ ਰਹੇ ਡੰਗੇ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀ। ਜੱਜਰ ਦੇ ਸ਼ਿਵ ਮੰ... ਅਗਲੀ ਖ਼ਬਰ ਪੈਨਸ਼ਨਰ ਯੂਨੀਅਨ ਵਲੋਂ ਮੀਟਿੰਗ
Ad Position 24