ਜਸਮੇਰ ਮੀਆਂਪੁਰੀ ਦੇ ਗੀਤ ‘ਪੇਕੇ’
ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ
ਪੁਰਖਾਲੀ, 23 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਗਾਇਕ ਜਸਮੇਰ ਮੀਆਂਪੁਰੀ ਦੇ ਨਵੇਂ ਸਮਾਜਿਕ ਗੀਤ ‘ਪੇਕੇ’ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਚੈਨਲਾਂ ਬਾਕੀ ਸੋਸ਼ਲ ਸਾਈਟਾਂ ’ਤੇ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
ਪੁਰਖਾਲੀ, 23 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)- ਗਾਇਕ ਜਸਮੇਰ ਮੀਆਂਪੁਰੀ ਦੇ ਨਵੇਂ ਸਮਾਜਿਕ ਗੀਤ ‘ਪੇਕੇ’ ਨੂੰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੂੰ ਚੈਨਲਾਂ ਬਾਕੀ ਸੋਸ਼ਲ ਸਾਈਟਾਂ ’ਤੇ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਗਾਇਕ ਜਸਮੇਰ ਮੀਆਂਪੁਰੀ ਨੇ ਦੱਸਿਆ ਕਿ ਇਸ ਗੀਤ ਨੂੰ ਟੀ ਵੀ ਚੈਨਲ ਪੀ.ਟੀ.ਸੀ. ਚੱਕਦੇ ‘ਤੇ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਉਨ੍ਹਾਂ ਦੱਸਿਆ ਕਿ ਇਹ ਗੀਤ ਮਾਂ ਪਿਉ ਦੇ ਤੁਰ ਜਾਣ ਤੋਂ ਬਾਅਦ ਭੈਣਾਂ ਅਤੇ ਭਰਾਵਾਂ ਦੇ ਰਿਸ਼ਤਿਆਂ ਵਿਚ ਭਰੀ ਕੜਵਾਹਟ ਨੂੰ ਬਿਆਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਗੀਤ ਹਰ ਵਰਗ ਦੇ ਸਰੋਤਿਆਂ ਵਲੋਂ ਖ਼ੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਗੀਤ ਨੂੰ ਸੰਗੀਤ ਨੌਜਵਾਨ ਸੰਗੀਤਕਾਰ ਅਰਸ਼ ਨੇ ਦਿੱਤਾ ਹੈ ਤੇ ਪ੍ਰਸਿੱਧ ਕੰਪਨੀ ਸੱਲ੍ਹ ਸਟੂਡੀਓਜ਼ ਵਲੋਂ ਰਿਲੀਜ਼ ਕੀਤਾ ਹੈ।