20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਬਾਹਰੀ ਕਾਲੋਨੀਆਂ ਦੇ ਬਰਸਾਤੀ ਪਾਣੀ ਨਾਲ ਹਾਲੋਂ-ਬੇਹਾਲ ਹੋਈ ਰਣ­­ਜੀਤ ਐਵੇਨਿਊ ਕਾਲੋਨੀ

ਰੂਪਨਗਰ, 19 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀ ਸਭ ਤੋਂ ਵਧੀਆ ਅਤੇ ਸਾਫ਼-ਸੁਥਰੀ ਕਲੋਨੀਆਂ ਵਿਚ ਸ਼ੁਮਾਰ ਰਣਜੀਤ ਐਵਨਿਊ ਕਲੋਨੀ ਦੇ ਵਸਨੀਕ ਇਨ੍ਹੀਂ ਦਿਨੀਂ ਬਰਸਾਤੀ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਨਗਰ ਸੁਧਾਰ ਟਰੱਸਟ ਵਲੋਂ ਆਧੁਨਿਕ ਸਹੂਲਤਾਂ ਨਾਲ ਵਿਕਸਤ ਕੀਤੀ ਗਈ ਇਸ ਕਲੋਨੀ ਦੀਆਂ ਸਾਰੀਆਂ ਸੜਕਾਂ ਅੱਜ ਅਤੇ ਕੱਲ੍ਹ ਹੋਈ ਭਾਰੀ ਬਾਰਸ਼ ਕਾਰਨ ਜਲਥਲ ਹੋ ਗਈਆਂ।

Ad Position 21
No active advertisement
ਅਜੀਤ ਡੈਸਕ 20-08-2026
ਰੂਪਨਗਰ, 19 ਅਗਸਤ (ਸਤਨਾਮ ਸਿੰਘ ਸੱਤੀ)-ਰੂਪਨਗਰ ਦੀ ਸਭ ਤੋਂ ਵਧੀਆ ਅਤੇ ਸਾਫ਼-ਸੁਥਰੀ ਕਲੋਨੀਆਂ ਵਿਚ ਸ਼ੁਮਾਰ ਰਣਜੀਤ ਐਵਨਿਊ ਕਲੋਨੀ ਦੇ ਵਸਨੀਕ ਇਨ੍ਹੀਂ ਦਿਨੀਂ ਬਰਸਾਤੀ ਪਾਣੀ ਦੀ ਗੰਭੀਰ ਸਮੱਸਿਆ ਨਾਲ ਜੂਝ ਰਹੇ ਹਨ। ਨਗਰ ਸੁਧਾਰ ਟਰੱਸਟ ਵਲੋਂ ਆਧੁਨਿਕ ਸਹੂਲਤਾਂ ਨਾਲ ਵਿਕਸਤ ਕੀਤੀ ਗਈ ਇਸ ਕਲੋਨੀ ਦੀਆਂ ਸਾਰੀਆਂ ਸੜਕਾਂ ਅੱਜ ਅਤੇ ਕੱਲ੍ਹ ਹੋਈ ਭਾਰੀ ਬਾਰਸ਼ ਕਾਰਨ ਜਲਥਲ ਹੋ ਗਈਆਂ। ਹਾਲਾਤ ਇਹ ਹਨ ਕਿ ਬਾਹਰੀ ਕਲੋਨੀਆਂ ਦਾ ਪਾਣੀ ਵੀ ਰਣਜੀਤ ਐਵੇਨਿਊ ਵੱਲ ਆਉਣ ਕਾਰਨ ਘਰਾਂ ਵਿਚ ਪਾਣੀ ਦਾਖਲ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਸਥਿਤੀ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬੇਲਾ ਰੋਡ ਨਾਲ ਲੱਗਦੇ ਰਣਜੀਤ ਐਵਨਿਊ ਦੇ ਮਕਾਨ ਨੰਬਰ 25 ਦੇ ਬਾਹਰ ਬਰਸਾਤੀ ਪਾਣੀ ਦੇ ਤੇਜ਼ ਵਹਾਅ ਕਾਰਨ ਕਰੀਬ 8 ਗੁਣਾ 5 ਫੁੱਟ ਦਾ ਖੱਡਾ ਪੈ ਗਿਆ। ਪਾਣੀ ਮਿੱਟੀ ਨੂੰ ਅੰਦਰੋਂ ਖੋਰਦਾ ਹੋਇਆ ਇਸ ਤਿੰਨ ਮੰਜ਼ਿਲਾਂ ਮਕਾਨ ਦੀਆਂ ਨੀਂਹਾਂ ਤੱਕ ਪਹੁੰਚ ਗਿਆ ਅਤੇ ਘਰ ਦੇ ਬਾਹਰੀ ਲਾਅਨ ਵਿੱਚੋਂ ਪਾਣੀ ਨਿਕਲਣਾ ਸ਼ੁਰੂ ਹੋ ਗਿਆ। ਇਸ ਕਾਰਨ ਤਿੰਨ ਮੰਜ਼ਿਲਾ ਮਕਾਨ ਦੀ ਸੁਰੱਖਿਆ ਨੂੰ ਲੈ ਕੇ ਪਰਿਵਾਰ ਵਿਚ ਚਿੰਤਾ ਪੈਦਾ ਹੋ ਗਈ ਹੈ। ਕਲੋਨੀ ਐਸੋਸੀਏਸ਼ਨ ਦੇ ਪ੍ਰਧਾਨ ਰਾਜਿੰਦਰ ਸਿੰਘ ਨੰਨੂਆਂ ਅਤੇ ਯੋਗੇਸ਼ ਮੋਹਨ ਪੰਕਜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੁਝਾਰ ਨਗਰ, ਸ਼ਹੀਦ ਭਗਤ ਸਿੰਘ ਨਗਰ, ਅੰਬੇਦਕਰ ਨਗਰ, ਪ੍ਰੀਤ ਕਲੋਨੀ ਅਤੇ ਹੋਰ ਨਾਲ ਲੱਗਦੀਆਂ ਕਲੋਨੀਆਂ ਦਾ ਬਰਸਾਤੀ ਪਾਣੀ ਜਰਸੀ ਫਾਰਮ ਨਾਲ ਲੱਗਦੇ ਬੰਦ ਪਏ ਨਾਲੇ ਵਿਚ ਪਾਇਆ ਜਾ ਰਿਹਾ ਹੈ। ਨਵੀਆਂ ਕਲੋਨੀਆਂ ਸਥਾਪਿਤ ਹੋਣ ਨਾਲ ਇਸ ਨਾਲੇ ਦੀ ਅੱਗੇ ਨਿਕਾਸੀ ਬੰਦ ਹੋਣ ਕਾਰਨ ਇਹ ਸਾਰਾ ਪਾਣੀ ਰਣਜੀਤ ਐਵਨਿਊ, ਦਸ਼ਮੇਸ਼ ਨਗਰ, ਹਰਗੋਬਿੰਦ ਨਗਰ ਅਤੇ ਹੋਰ ਹੇਠਲੀਆਂ ਕਲੋਨੀਆਂ ਵੱਲ ਮੁੜ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਸ਼ਹਿਰ ਦਾ ਬਰਸਾਤੀ ਪਾਣੀ ਵੀ ਬੇਲਾ ਚੌਂਕ ਰਾਹੀਂ ਬੇਲਾ ਰੋਡ ਵੱਲ ਆਉਂਦਾ ਹੋਇਆ ਇਨ੍ਹਾਂ ਕਲੋਨੀਆਂ ਵਿਚ ਦਾਖਲ ਹੋ ਜਾਂਦਾ ਹੈ। ਬਰਸਾਤੀ ਪਾਣੀ ਦੀ ਨਿਕਾਸੀ ਲਈ ਪਹਿਲਾਂ ਵੀ ਪਾਈਪ ਲਾਈਨਾਂ ਅਤੇ ਵੱਡੇ ਨਾਲਿਆਂ ਦੇ ਕਈ ਪ੍ਰਸਤਾਵ ਤੇ ਐਸਟੀਮੇਟ ਤਿਆਰ ਕੀਤੇ ਗਏ ਹਨ, ਪਰ ਸਮੱਸਿਆ ਦਾ ਸਥਾਈ ਹੱਲ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਕਲੋਨੀ ਵਾਸੀਆਂ ਵੱਲੋਂ ਪਿਛਲੇ ਚਾਰ-ਪੰਜ ਸਾਲਾਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਲਿਖਤੀ ਅਤੇ ਜ਼ਬਾਨੀ ਤੌਰ ’ਤੇ ਅਨੇਕਾਂ ਵਾਰ ਬੇਨਤੀਆਂ ਕੀਤੀਆਂ ਜਾ ਚੁੱਕੀਆਂ ਹਨ। ਦੱਸਣਯੋਗ ਹੈ ਕਿ ਬੇਲਾ ਚੌਂਕ ਤੋਂ ਸਰਹਿੰਦ ਨਹਿਰ ਵੱਲ ਬਰਸਾਤੀ ਪਾਣੀ ਦੀ ਨਿਕਾਸੀ ਲਈ ਕਰੀਬ ਦੋ ਕਰੋੜ ਰੁਪਏ ਦੀ ਲਾਗਤ ਨਾਲ ਪਾਈਪਲਾਈਨ ਵਿਛਾਈ ਗਈ ਸੀ, ਪਰ ਪਿੰਡ ਰੈਲੋਂ ਨੇੜੇ ਇਹ ਨਿਕਾਸੀ ਰੁਕ ਗਈ। ਨਹਿਰੀ ਵਿਭਾਗ ਵਲੋਂ ਨਹਿਰ ਵਿਚ ਪਾਣੀ ਪਾਉਣ ਦੀ ਮਨਜ਼ੂਰੀ ਨਾ ਮਿਲਣ ਕਾਰਨ ਇਹ ਯੋਜਨਾ ਪ੍ਰਭਾਵਿਤ ਹੋਈ ਅਤੇ ਹੁਣ ਪਾਈਪਲਾਈਨ ਵੀ ਗੰਦਗੀ ਕਾਰਨ ਬੰਦ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਤੋਂ ਇਲਾਵਾ ਲਗਭਗ 14.70 ਕਰੋੜ ਰੁਪਏ ਦੇ ਇੱਕ ਹੋਰ ਨਿਕਾਸੀ ਪ੍ਰੋਜੈਕਟ ਦੀ ਯੋਜਨਾ ਵੀ ਲੰਮੇ ਸਮੇਂ ਤੋਂ ਅਮਲ ਦੀ ਉਡੀਕ ਕਰ ਰਹੀ ਹੈ। ਇਸੇ ਦੌਰਾਨ ਨਗਰ ਕੌਂਸਲ ਦੇ ਪ੍ਰਧਾਨ ਇੰਦਰਪਾਲ ਸਿੰਘ ਰਾਜੂ ਸਤਿਆਲ ਨੇ ਮੌਕੇ ਦਾ ਦੌਰਾ ਕਰਕੇ ਕਲੋਨੀ ਵਾਸੀਆਂ ਦੀ ਸਮੱਸਿਆ ਸੁਣੀ ਅਤੇ ਇਸ ਦੇ ਹੱਲ ਦਾ ਭਰੋਸਾ ਦਿੱਤਾ। ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਵਲੋਂ ਬੇਲਾ ਰੋਡ ਦੇ ਨਾਲ ਵੱਡਾ ਨਿਕਾਸੀ ਨਾਲਾ ਬਣਾਕੇ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਯੋਜਨਾ ’ਤੇ ਕੰਮ ਕੀਤਾ ਜਾ ਰਿਹਾ ਹੈ। ਕਲੋਨੀ ਵਾਸੀਆਂ ਨੇ ਮੰਗ ਕੀਤੀ ਕਿ ਨਿਕਾਸੀ ਨਾਲਿਆਂ ਅਤੇ ਪਾਈਪ ਲਾਈਨਾਂ ਦੀ ਤੁਰੰਤ ਸਫ਼ਾਈ ਕਰਵਾਉਣ ਦੇ ਨਾਲ ਪਾਣੀ ਦੇ ਕੁਦਰਤੀ ਰਸਤਿਆਂ ਤੋਂ ਰੁਕਾਵਟਾਂ ਹਟਾਈਆਂ ਜਾਣ ਅਤੇ ਸਥਾਈ ਨਿਕਾਸੀ ਪ੍ਰੋਜੈਕਟ ਨੂੰ ਜਲਦ ਲਾਗੂ ਕੀਤਾ ਜਾਵੇ, ਤਾਂ ਜੋ ਭਵਿੱਖ ਵਿਚ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਹੋ ਸਕੇ। ਇਸ ਮੌਕੇ ਕੇ.ਐਲ. ਚੋਪੜਾ, ਧਰਮਵੀਰ ਸ਼ਰਮਾ, ਮਾ. ਕਰਨੈਲ ਸਿੰਘ, ਬਲਵਿੰਦਰ ਸਿੰਘ ਲਾਲਪੁਰਾ, ਪਰਮਜੀਤ ਸਿੰਘ ਸੈਣੀ, ਅਸ਼ਵਨੀ ਚੋਪੜਾ, ਦੀਪਕ ਚੋਪੜਾ, ਤਨੂ ਚੋਪੜਾ, ਮਨੂ ਚੋਪੜਾ, ਕੁਲਵਿੰਦਰ ਕੌਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਰਸਾਤ ਨੇ ਮੁੜ ਖੋਲ੍ਹੀ ਰੂਪਨਗਰ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਅਗਲੀ ਖ਼ਬਰ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਵਿਸ਼ਾਲ ਕਾਰ ਸੇਵਾ ਦਾ ਸ਼ੁੱਭ ਆਗਾਜ਼
Ad Position 24