25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਘਨੌਲੀ ਵਿਖੇ 45ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ <br/>

Ad Position 21
No active advertisement
ਜਗਰਾਤਾ ਮਹਾਮਾਈ ਲੰਗਰ ਕਮੇਟੀ ਘਨੌਲੀ ਵਲੋਂ ਕਰਵਾਏ ਜਾਗਰਣ ਦਾ ਦਿ੍ਸ਼ | ਤਸਵੀਰ: ਜਸਵੀਰ ਸਿੰਘ ਸੈਣੀ <br/> 02-04-2026
ਘਨੌਲੀ, 1 ਅਪ੍ਰੈਲ (ਜਸਵੀਰ ਸਿੰਘ ਸੈਣੀ)-ਜਾਗਰਣ ਮਹਾਮਾਈ ਲੰਗਰ ਕਮੇਟੀ ਘਨੌਲੀ ਤੇ ਸਰਕਾਰੀ ਸਕੂਲ ਮਾਰਕੀਟ ਦੇ ਸਮੂਹ ਦੁਕਾਨਦਾਰਾਂ ਵਲੋਂ ਮਾਤਾ ਸਲੋਚਨਾ ਦੇਵੀ ਦੀ ਯਾਦ 'ਚ 45ਵਾਂ ਵਿਸ਼ਾਲ ਭਗਵਤੀ ਜਾਗਰਣ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਘਨੌਲੀ ਦੇ ਸਾਹਮਣੇ ਮਾਰਕੀਟ 'ਚ ਕਰਵਾਇਆ ਗਿਆ | ਇਸ ਸਬੰਧੀ ਪ੍ਰਬੰਧਕਾਂ ਨਾਲ ਦੱਸਿਆ ਕਿ ਹਵਨ ਪੂਜਾ ਅਰਚਨਾ ਤੋਂ ਬਾਅਦ ਦੁਪਹਿਰ 12 ਵਜੇ ਤੋਂ ਸੰਗਤਾਂ ਲਈ ਭੰਡਾਰਾ ਲਗਾਇਆ ਗਿਆ | ਉਨ੍ਹਾਂ ਨੇ ਕਿਹਾ ਕਿ ਸ਼ਾਮ 8 ਵਜੇ ਤੋਂ ਅਗਲੀ ਸਵੇਰ ਤੱਕ ਚੱਲੇ ਇਸ ਜਾਗਰਣ ਦੌਰਾਨ ਜਾਗਰਨ ਕਲਾਕਾਰ ਪਰਵੀਨ ਰਾਣਾ ਬੀਨੇਵਾਲ ਅਤੇ ਪ੍ਰਕਾਸ਼ ਪ੍ਰੇਮੀ ਭਵਾਨੀਪੁਰ ਵਾਲਿਆਂ ਨੇ ਸੰਗਤਾਂ ਨੂੰ ਮਾਤਾ ਦੀ ਭੇਟਾਂ ਨਾਲ ਜੋੜਿਆ | ਇਸ ਦੌਰਾਨ ਹਿਮਾਚਲ ਤੋਂ ਆਈ ਟੀਮ ਵਲੋਂ ਕਿ੍ਸ਼ਨ ਭਗਵਾਨ ਦੀਆਂ ਸੁੰਦਰ ਝਾਕੀਆਂ ਵੀ ਪੇਸ਼ ਕੀਤੀਆਂ ਗਈਆਂ | ਇਸ ਜਾਗਰਨ ਦੌਰਾਨ ਉਚੇਚੇ ਤੌਰ 'ਤੇ ਸ਼ਿਵ ਸੈਨਾ ਪ੍ਰਧਾਨ ਸੰਜੀਵ ਘਨੌਲੀ ਉਚੇਚੇ ਤੌਰ 'ਤੇ ਪਹੁੰਚੇ | ਉਨ੍ਹਾਂ ਨੇ ਪ੍ਰਬੰਧਕਾਂ ਨੂੰ ਜਾਗਰਣ ਕਰਵਾਉਣ ਦੀ ਮੁਬਾਰਕਬਾਦ ਦਿੱਤੀ | ਇਸ ਮੌਕੇ ਨਰਿੰਦਰ ਸਿੰਘ ਪੇਂਟਰ , ਸੀਏ ਸਤਪਾਲ ਸ਼ਰਮਾ, ਵਿਜੇ ਕੁਮਾਰ, ਡਿੰਪਲ ਕੁਮਾਰ, ਕੁਮਾਰ ਸਟੂਡੀਓ, ਤੇ ਹੋਰ ਪ੍ਰਬੰਧਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੱਲਾਂ ਮਾਰਨ ਵਾਲੇ ਵਿਦਿਆਰਥੀ ਸਨਮਾਨਿਤ ਕੀਤੇ <br/> ਅਗਲੀ ਖ਼ਬਰ ਨੈਸ਼ਨਲ ਹਾਈਵੇ 'ਤੇ ਟੋਲ ਟੈਕਸ ਗੈਰ ਕਾਨੂੰਨੀ, ਕੇਂਦਰ ਤੱਕ ਮਾਮਲਾ ਲਿਜਾਇਆ ਜਾਵੇਗਾ-ਡਾ. ਸੁਭਾਸ਼ ਸ਼ਰਮਾ
Ad Position 24