08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਰੋੜੂਆਣਾ ਵਿਖੇ ਮੁੱਖ ਮੰਤਰੀ 10 ਲੱਖ ਬੀਮਾ ਯੋਜਨਾ ਤਹਿਤ ਕਾਰਡ ਬਣਾਏ <br/>

Ad Position 21
No active advertisement
ਕਾਰਡ ਬਣਾਉਂਦੀ ਹੋਈ ਟੀਮ | ਤਸਵੀਰ: ਗੁਰਬੀਰ ਵਾਲੀਆ <br/> 02-03-2026
ਕਾਹਨਪੁਰ ਖੂਹੀ, 1 ਮਾਰਚ (ਗੁਰਬੀਰ ਸਿੰਘ ਵਾਲੀਆ)-ਪੰਜਾਬ ਸਰਕਾਰ ਵਲੋਂ ਸੂਬੇ ਭਰ ਦੇ ਲੋਕਾਂ ਦੇ ਇਲਾਜ ਲਈ ਚਲਾਈ ਜਾ ਰਹੀ 10 ਲੱਖ ਰੁਪਏ ਦੀ ਮੁੱਖ ਮੰਤਰੀ ਮੁਫ਼ਤ ਬੀਮਾ ਯੋਜਨਾ ਤਹਿਤ ਜਿੱਥੇ ਹਰੇਕ ਪਿੰਡ ਵਿਚ ਕਾਰਡ ਬਣਾਏ ਜਾ ਰਹੇ ਹਨ, ਇਸੇ ਤਹਿਤ ਅੱਜ ਨਜ਼ਦੀਕੀ ਪਿੰਡ ਰੋੜੂਆਣਾ ਵਿਖੇ ਉਕਤ ਕਾਰਡ ਬਣਾਉਣ ਲਈ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿਚ 150 ਦੇ ਕਰੀਬ ਨਵੇਂ ਕਾਰਡ ਬਣਾਏ ਗਏ | ਇਸ ਸਬੰਧੀ ਗੱਲਬਾਤ ਕਰਦਿਆਂ ਸਰਪੰਚ ਚੰਨਣ ਲਾਲ ਚੇਚੀ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉੱਥੇ ਸਮੂਹ ਪਿੰਡ ਵਾਸੀਆਂ ਨੂੰ ਇਸ ਕੈਂਪ ਦਾ ਲਾਭ ਉਠਾਉਂਦਿਆਂ ਸਾਰਿਆਂ ਨੂੰ ਆਪਣਾ ਨਾਮ ਰਜਿਸਟਰਡ ਕਰਵਾਉਣ ਲਈ ਪ੍ਰੇਰਿਆ | ਇਸ ਮੌਕੇ ਅਨੰਤ ਰਾਮ, ਜੋਗਿੰਦਰ ਬਜਾੜ, ਕਮਲਜੀਤ, ਕਾਲਾ ਮੈਸੀ, ਬਿੰਦੂ, ਨੰਦ ਲਾਲ ਚੇਚੀ, ਪੱਪੂ ਚੇਚੀ, ਬਿੰਦਰ ਚੇਚੀ, ਪਰਮਾਨੰਦ, ਕਮਲਜੀਤ ਬਜਾੜ, ਮਹਿੰਦਰ ਚੇਚੀ, ਰਾਮ ਸ਼ਾਹ ਮੈਸੀ, ਮਦਨ ਲਾਲ, ਜਿੰਦਾ ਦੇਦੜ, ਦੇਵ ਸੂਬੇਦਾਰ, ਦਰਸ਼ਨ ਦੇਦੜ, ਹਰਬੰਸ ਬਜਾੜ, ਦਵਿੰਦਰ ਮੈਸੀ, ਕਿਸ਼ਨ ਮੈਸੀ, ਨੰਦ ਮੈਸੀ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਾਬਾ ਗੁਰਦਿੱਤਾ ਪਬਲਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਦਿੱਤੀ ਵਿਦਾਇਗੀ ਪਾਰਟੀ <br/> ਅਗਲੀ ਖ਼ਬਰ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਖ਼ੂਨਦਾਨ ਕੈਂਪ 'ਚ ਕੀਤੀ ਸ਼ਿਰਕਤ <br/>
Ad Position 24