ਸਕਿਉਰਿਟੀ ਗਾਰਡ ਸਿਖਲਾਈ ਕੋਰਸ ਲਈ ਰਜਿਸਟਰੇਸ਼ਨ ਸ਼ੁਰੂ
ਮਾਨਸਾ, 25 ਨਵੰਬਰ (ਵਿ. ਪ੍ਰਤੀ.)
ਮਾਨਸਾ, 25 ਨਵੰਬਰ (ਵਿ.ਪ੍ਰਤੀ.)- ਸੀ ਪਾਈਟ ਕੈਂਪ ਬੋੜਾਵਾਲ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਸਕਿਉਰਿਟੀ ਸਿਖਲਾਈ ਕੋਰਸ ਕਰਵਾਉਣ ਲਈ ਰਜਿਸਟਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਟਰੇਨਿੰਗ ਅਫ਼ਸਰ ਕੈਪਟਨ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਕੋਰਸ ਦਸੰਬਰ ਮਹੀਨੇ ਦੇ ਪਹਿਲੇ ਹਫ਼ਤੇ ਚਲਾਇਆ ਜਾਵੇਗਾ। ਸਿਖਲਾਈ ਹਾਸਲ ਕਰਨ ਵਾਲੇ ਚਾਹਵਾਨ ਸਵੇਰੇ 9 ਵਜੇ ਬੋੜਾਵਾਲ ਵਿਖੇ ਜ਼ਰੂਰੀ ਦਸਤਾਵੇਜ਼ਾਂ ਨਾਲ ਸੰਪਰਕ ਕਰ ਸਕਦੇ ਹਨ।