23-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਮਜ਼ਦੂਰ ਮੁਕਤੀ ਮੋਰਚਾ ਵਲੋਂ ਕਾਲੋਨੀਆਂ ਦੀ ਮਾਲਕੀ ਨਾ ਦੇਣ ’ਤੇ ਸੰਘਰਸ਼ ਦਾ ਐਲਾਨ

ਮਾਨਸਾ, 23 ਨਵੰਬਰ (ਰਾਵਿੰਦਰ ਸਿੰਘ ਰਵੀ)- ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਵਲੋਂ ਪਿੰਡ ਰੱਲਾ ਵਿਖੇ 50 ਸਾਲ ਪਹਿਲਾਂ ਬਣੀਆਂ ਕਾਲੋਨੀਆਂ ਦੀ ਮਾਲਕੀ ਹੱਕ ਲੈਣ ਲਈ ਲਾਮਬੰਦੀ ਇਕੱਤਰਤਾ ਕੀਤੀ ਗਈ। ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਇੰਦਰਾ ਆਵਾਸ ਯੋਜਨਾ ਤਹਿਤ ਕੇਂਦਰ ਸਰਕਾਰ ਵਲੋਂ ਬੇਜ਼ਮੀਨੇ ਦਲਿਤਾਂ ਨੂੰ ਘਰ ਦੇਣ ਦੀ ਸਕੀਮ ਤਹਿਤ 400 ਦਲਿਤ ਪਰਿਵਾਰਾਂ ਲਈ ਪੰਚਾਇਤੀ ਜ਼ਮੀਨ ’ਚ ਕਾਲੋਨੀਆਂ ਬਣਾ ਤਾਂ ਦਿੱਤੀਆਂ ਪਰ ਕਬਜ਼ਾ ਕਿਸੇ ਸਰਕਾਰ ਨੇ ਨਹੀਂ ਦਿੱਤਾ।

Ad Position 21
No active advertisement
ਪਿੰਡ ਰੱਲਾ ਵਿਖੇ ਮੀਟਿੰਗ ਮੌਕੇ ਇੱਕਜੁੱਟਤਾ ਜ਼ਾਹਿਰ ਕਰਦੇ ਹੋਏ ਮਜ਼ਦੂਰ ਮੁਕਤੀ ਮੋਰਚਾ ਦੇ ਕਾਰਕੁੰਨ। ਅਜੀਤ ਤਸਵੀਰ 24-11-2026
ਮਾਨਸਾ, 23 ਨਵੰਬਰ (ਰਾਵਿੰਦਰ ਸਿੰਘ ਰਵੀ)- ਮਜ਼ਦੂਰ ਮੁਕਤੀ ਮੋਰਚਾ (ਆਜ਼ਾਦ) ਵਲੋਂ ਪਿੰਡ ਰੱਲਾ ਵਿਖੇ 50 ਸਾਲ ਪਹਿਲਾਂ ਬਣੀਆਂ ਕਾਲੋਨੀਆਂ ਦੀ ਮਾਲਕੀ ਹੱਕ ਲੈਣ ਲਈ ਲਾਮਬੰਦੀ ਇਕੱਤਰਤਾ ਕੀਤੀ ਗਈ। ਮੋਰਚਾ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓਂ ਨੇ ਕਿਹਾ ਕਿ ਇੰਦਰਾ ਆਵਾਸ ਯੋਜਨਾ ਤਹਿਤ ਕੇਂਦਰ ਸਰਕਾਰ ਵਲੋਂ ਬੇਜ਼ਮੀਨੇ ਦਲਿਤਾਂ ਨੂੰ ਘਰ ਦੇਣ ਦੀ ਸਕੀਮ ਤਹਿਤ 400 ਦਲਿਤ ਪਰਿਵਾਰਾਂ ਲਈ ਪੰਚਾਇਤੀ ਜ਼ਮੀਨ ’ਚ ਕਾਲੋਨੀਆਂ ਬਣਾ ਤਾਂ ਦਿੱਤੀਆਂ ਪਰ ਕਬਜ਼ਾ ਕਿਸੇ ਸਰਕਾਰ ਨੇ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਅਤੇ 23 ਨਵੰਬਰ ਨੂੰ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਦੌਰਾਨ 15 ਸੰਘਰਸ਼ ਕਮੇਟੀ ਦਾ ਗਠਨ ਵੀ ਕੀਤਾ ਗਿਆ। ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਮਾਲਕੀ ਨਾ ਦਿੱਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਮਨਜੀਤ ਕੌਰ ਜੋਗਾ, ਭੋਲਾ ਸਿੰਘ ਝੱਬਰ, ਜੱਗਾ ਸਿੰਘ ਉੱਭਾ, ਲਾਡੀ ਸਿੰਘ ਰੱਲਾ, ਜੀਤੀ ਸਿੰਘ, ਰੋਹੀ ਖਾਨ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੋਹਾ ਵਿਖੇ ਖਾਟੂ ਸ਼ਿਆਮ ਦਾ ਜਨਮ ਉਤਸਵ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਅਗਲੀ ਖ਼ਬਰ ਨਸ਼ਾ ਤਸਕਰਾਂ ਅਤੇ ਮਾੜੇ ਅਨਸਰਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਡੀ.ਐੱਸ.ਪੀ.
Ad Position 24