18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਸਕੂਲਾਂ ਦੇ ਖਾਤਿਆਂ ’ਚ ਗ੍ਰਾਂਟ ਦੀ ਰਕਮ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪਾਈ ਜਾਵੇ– ਡੀ. ਟੀ. ਐੱਫ.

ਮਾਨਸਾ, 18 ਨਵੰਬਰ (ਧਾਲੀਵਾਲ)- ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਦਾ ਦਾਅਵਾ ਕਰ ਕੇ ਸੱਤਾ ’ਚ ਆਈ ‘ਆਪ’ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਦਾ ਲਗਭਗ ਸਵਾ ਕੁ ਮਹੀਨਾ ਰਹਿ ਗਿਆ ਹੈ, ਜਿਸ ਕਾਰਨ ਸਕੂਲ ਮੁਖੀਆਂ ਦੇ ਸਾਹ ਸੁੱਕੇ ਪਏ ਹਨ। ਇਹ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਤੇ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਕੀਤਾ।

Ad Position 21
No active advertisement
ਅਜੀਤ ਡੈਸਕ 19-11-2026
ਮਾਨਸਾ, 18 ਨਵੰਬਰ (ਧਾਲੀਵਾਲ)- ਸਿੱਖਿਆ ਦੇ ਖੇਤਰ ਨੂੰ ਉੱਚਾ ਚੁੱਕਣ ਦਾ ਦਾਅਵਾ ਕਰ ਕੇ ਸੱਤਾ ’ਚ ਆਈ ‘ਆਪ’ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਦਾ ਲਗਭਗ ਸਵਾ ਕੁ ਮਹੀਨਾ ਰਹਿ ਗਿਆ ਹੈ, ਜਿਸ ਕਾਰਨ ਸਕੂਲ ਮੁਖੀਆਂ ਦੇ ਸਾਹ ਸੁੱਕੇ ਪਏ ਹਨ। ਇਹ ਪ੍ਰਗਟਾਵਾ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਤੇ ਹਰਜਿੰਦਰ ਸਿੰਘ ਅਨੂਪਗੜ੍ਹ ਨੇ ਕੀਤਾ। ਉਨ੍ਹਾਂ ਦੱਸਿਆ ਕਿ ਸਕੂਲਾਂ ’ਚ ਚਾਰਦੀਵਾਰੀ, ਕਮਰਿਆਂ ਦੀ ਮੁਰੰਮਤ ਸਮੇਤ ਹੋਰ ਕੰਮਾਂ ਲਈ ਆਈਆਂ ਗ੍ਰਾਂਟਾਂ ਦੇ ਕਰੋੜਾਂ ਰੁਪਏ ਡੀ.ਐੱਸ.ਈ., ਡੀ.ਈ.ਓਜ਼. ਅਤੇ ਖਜ਼ਾਨਾ ਦਫਤਰਾਂ ਦੀਆਂ ਫ਼ਾਇਲਾਂ ’ਚ ਫਸਿਆ ਪਿਆ ਹੈ, ਜਿਸ ਕਾਰਨ ਅਧਿਆਪਕ ਆਪਣੀਆਂ ਜੇਬਾਂ ’ਚੋ ਕਰੋੜਾਂ ਰੁਪਏ ਖਰਚ ਕੇ ਇਹ ਕੰਮ ਕਰਵਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੇਲੇ ਵੀ ਚੋਣ ਜ਼ਾਬਤਾ ਲੱਗ ਸਕਦਾ ਹੈ, ਜਿਸ ਕਾਰਨ ਅਧਿਆਪਕ ਵੀ ਚਿੰਤਾ ’ਚ ਹਨ ਕਿ ਇਸ ਪੈਸੇ ਦਾ ਜਿੰਮੇਵਾਰ ਕੌਣ ਹੋਵੇਗਾ। ਉਨ੍ਹਾਂ ਦੱਸਿਆ ਕਿ ਜਿਲ੍ਹੇ ਦੇ ਪਿੰਡ ਸਮਾਓਂ, ਭਾਈ ਦੇਸਾ, ਪੈਰੋਂ, ਕੋਟ ਲੱਲੂ, ਨਰਿੰਦਰਪੁਰਾ, ਦੁੱਲੋਵਾਲ, ਫਫੜੇ ਭਾਈਕੇ, ਗੰਢੂ ਖੁਰਦ, ਖਿਆਲਾ ਕਲਾਂ, ਖੀਵਾ ਕਲਾਂ ਆਦਿ ਦੇ ਸਰਕਾਰੀ ਸਕੂਲਾਂ ਦੀਆਂ ਗ੍ਰਾਂਟਾਂ ਬਕਾਇਆ ਪਈਆਂ ਹਨ। ਉਕਤ ਤੋਂ ਇਲਾਵਾ ਮਿਡ-ਡੇ-ਮੀਲ ਦੀ ਰਾਸ਼ੀ ਵੀ ਦਫਤਰਾਂ ਦੇ ਚੱਕਰ ਕੱਟ ਰਹੀ ਹੈ ਅਤੇ ਅਧਿਆਪਕਾਂ ਵਲੋਂ ਜੇਬਾਂ ’ਚੋਂ ਖਰਚ ਕੀਤੇ ਮਿਡ-ਡੇ-ਮੀਲ ਦੇ ਲੱਖਾਂ ਰੁਪਏ ਵੀ ਸਰਕਾਰੀ ਘੁੰਮਣ-ਘੇਰੀ ’ਚ ਫਸੇ ਹੋਏ ਹਨ। ਉਨ੍ਹਾਂ ਮੰਗ ਕੀਤੀ ਕਿ ਨਵੇਂ ਸਿਸਟਮ ਨੂੰ ਬੰਦ ਕਰ ਕੇ ਸਕੂਲਾਂ ਦੇ ਖਾਤਿਆਂ ’ਚ ਗ੍ਰਾਂਟ ਦੀ ਰਕਮ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਪਾਈ ਜਾਵੇ, ਅਧਿਆਪਕਾਂ ਵਲੋਂ ਸਕੂਲਾਂ ਦੇ ਵਿਕਾਸ ਅਤੇ ਮਿਡ-ਡੇ-ਮੀਲ ਲਈ ਖਰਚ ਕੀਤੇ ਪੈਸੇ ਤੁਰੰਤ ਸਕੂਲਾਂ ਦੇ ਖਾਤਿਆਂ ’ਚ ਜਮ੍ਹਾਂ ਕਰਵਾਏ ਜਾਣ।
Ad Position 22
No active advertisement
ਪਿਛਲੀ ਖ਼ਬਰ ਇਸ ਵਾਰ ਕੌਣ ਬਣੇਗਾ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ? ਪ੍ਰਧਾਨ ਦੇ ਅਹੁਦੇ ਲਈ ਨਾਂਅ ਦਾ ਅੱਜ ਹੋ ਸਕਦਾ ਖ਼ੁਲਾਸਾ ਅਗਲੀ ਖ਼ਬਰ ਸੜਕ ਦਾ ਕੰਮ ਅੱਧ-ਵਿਚਾਲੇ ਲਟਕਿਆ, ਲੋਕ ਪ੍ਰੇਸ਼ਾਨ
Ad Position 24