ਚੇਅਰਮੈਨ ਦੀ ਏਜੰਸੀ ’ਚ ਭੰਨ-ਤੋੜ ਕਰਨ ਦੇ ਮਾਮਲੇ ’ਚ 25 ਅਣਪਛਾਤਿਆਂ ਖ਼ਿਲਾਫ਼ ਮੁਕੱਦਮਾ ਦਰਜ
ਬੁਢਲਾਡਾ , 1 ਨਵੰਬਰ ( ਸੁਨੀਲ ਮਨਚੰਦਾ )- ਸਥਾਨਕ ਸ਼ਹਿਰ ਦੇ ਆਈ . ਟੀ .
ਬੁਢਲਾਡਾ , 1 ਨਵੰਬਰ ( ਸੁਨੀਲ ਮਨਚੰਦਾ )- ਸਥਾਨਕ ਸ਼ਹਿਰ ਦੇ ਆਈ . ਟੀ . ਆਈ ਚੌਂਕ ਵਿਖੇ ਇੱਕ ਥਾਣੇਦਾਰ ਨੂੰ ਪਬਲਿਕ ਪਖਾਨੇ ’ ਚ ਨਸ਼ਾ ਕਰਨ ਦੇ ਦੋਸ਼ਾਂ ਹੇਠ ਹੋਏ ਹੰਗਾਮੇ ਤੋਂ ਬਾਅਦ ਸਥਾਨਕ ਸ਼ਹਿਰੀ ਪੁਲਿਸ ਨੇ ਮਾਰਕਿਟ ਕਮੇਟੀ ਦੇ ਚੇਅਰਮੈਨ ਦੀ ਏਜੰਸੀ ਦੀ ਭੰਨਤੋੜ ਕਰਨ ਦੇ ਮਾਮਲੇ ’ ਚ 25 ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ । ਐਫ . ਆਈ . ਆਰ . ’ ਚ ਦਰਜ ਸ਼ਿਕਾਇਤ ਅਨੁਸਾਰ ਸ਼ਿਕਾਇਤਕਰਤਾ ਸਤੀਸ਼ ਕੁਮਾਰ ਸਿੰਗਲਾ ਨੇ ਪੁਲਿਸ ਨੂੰ ਦੱਸਿਆ ਹੈ ਕਿ 30 ਅਕਤੂਬਰ ਨੂੰ ਕਰੀਬ 11 ਵਜੇ ਕੁਝ ਵਿਅਕਤੀਆਂ ਵਲੋਂ ਉਸ ਦੀ ਸਕੂਟਰ ਮੋਟਰਸਾਈਕਲ ਏਜੰਸੀ ’ ਤੇ ਆ ਕੇ ਹੰਗਾਮਾ ਕੀਤਾ ਗਿਆ ਅਤੇ ਉਸ ਦੇ ਸ਼ੋ - ਰੂਮ ’ ਚ ਦਾਖ਼ਲ ਹੋ ਕੇ ਭੰਨ - ਤੋੜ ਵੀ ਕੀਤੀ ਗਈ । ਪੁਲਿਸ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਕੇ ਘਟਨਾ ਨਾਲ ਸਬੰਧਿਤ ਤੱਥਾਂ ਦੀ ਪੜਤਾਲ ਕੀਤੀ ਜਾ ਰਹੀ ਹੈ । ਫਿਲਹਾਲ ਇਸ ਮਾਮਲੇ ’ ਚ ਪੁਲਿਸ ਦੀ ਅਗਲੀ ਕਾਰਵਾਈ ਅਤੇ ਜਾਂਚ ਦੇ ਨਤੀਜਿਆਂ ’ ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ।