22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਬੋਹਾ, ਬਰ੍ਹੇ, ਮਾਨਸਾ ਸੜਕ ਥਾਂ-ਥਾਂ ਤੋਂ ਟੁੱਟਣ ਕਾਰਨ ਆਵਾਜਾਈ ਪ੍ਰਭਾਵਿਤ

ਬੋਹਾ, 22 ਅਕਤੂਬਰ (ਰਮੇਸ਼ ਤਾਂਗੜੀ)- ਬੋਹਾ, ਬਰ੍ਹੇ, ਮਾਨਸਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਬਣਿਆ ਕਈ ਵਰ੍ਹੇ ਬੀਤ ਗਏ ਹਨ। ਇਸ ਸੜਕ ’ਤੇ ਬੋਹਾ ਤੋਂ ਅੱਗੇ ਮੱਲ ਸਿੰਘ ਵਾਲਾ, ਪਿਪਲੀਆਂ, ਕਾਸਮਪੁਰ ਛੀਨਾ, ਖਾਰਾ, ਬਰਨਾਲਾ-ਮਾਨਸਾ ਪਿੰਡ ਪੈਂਦੇ ਹਨ।

Ad Position 21
No active advertisement
ਅਜੀਤ ਡੈਸਕ 23-10-2026
ਬੋਹਾ, 22 ਅਕਤੂਬਰ (ਰਮੇਸ਼ ਤਾਂਗੜੀ)- ਬੋਹਾ, ਬਰ੍ਹੇ, ਮਾਨਸਾ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਬਣਿਆ ਕਈ ਵਰ੍ਹੇ ਬੀਤ ਗਏ ਹਨ। ਇਸ ਸੜਕ ’ਤੇ ਬੋਹਾ ਤੋਂ ਅੱਗੇ ਮੱਲ ਸਿੰਘ ਵਾਲਾ, ਪਿਪਲੀਆਂ, ਕਾਸਮਪੁਰ ਛੀਨਾ, ਖਾਰਾ, ਬਰਨਾਲਾ-ਮਾਨਸਾ ਪਿੰਡ ਪੈਂਦੇ ਹਨ। ਇਸ ਸੜਕ ਦੇ ਬਣਨ ਨਾਲ ਜਿੱਥੇ ਉਕਤ ਪਿੰਡਾਂ ਤੋਂ ਇਲਾਵਾ ਖੇਤਰ ਦੇ 2 ਦਰਜਨ ਪਿੰਡਾਂ ਨਾਲ ਸੜਕਾਂ ਜੁੜਦੀਆਂ ਹਨ। ਪਿੰਡ ਬਰ੍ਹੇ ਦੇ ਸਾਬਕਾ ਸਰਪੰਚ ਚੂਹੜ ਸਿੰਘ ਬਰ੍ਹੇ ਅਤੇ ਪਰਮਜੀਤ ਸਿੰਘ ਆਦਿ ਨੇ ਦੱਸਿਆ ਕਿ ਪਿੰਡ ਬਰ੍ਹੇ, ਨਜ਼ਦੀਕੀ ਕਈ ਪਿੰਡਾਂ ਵਲੋਂ ਰਲ ਕੇ ਸੜਕ ਵਾਲੀ ਥਾਂ ਮਿੱਟੀ ਪਾ ਕੇ ਉੱਚਾ ਕੀਤਾ ਗਿਆ ਸੀ ਅਤੇ ਬਾਅਦ ’ਚ ਹਰਸਿਮਰਤ ਕੌਰ ਬਾਦਲ ਦੀ ਸਿਫ਼ਾਰਸ਼ ’ਤੇ ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਦੇ ਤਹਿਤ ਇਹ ਸੜਕ ਬਣਾਈ ਗਈ ਸੀ। ਭਾਵੇਂ ਇਸ ਸੜਕ ਦੇ ਬਣਨ ਨਾਲ ਬੋਹਾ ਖੇਤਰ ਦੇ ਲੋਕਾਂ ਨੂੰ ਮਾਨਸਾ ਜ਼ਿਲ੍ਹਾ ਪੱਧਰ ਤੱਕ ਜਾਣ-ਆਉਣ ਦੀ ਸੌਖ ਹੋਈ ਸੀ ਪਰ ਸੜਕ ’ਤੇ ਸਰਕਾਰੀ ਤੇ ਪ੍ਰਾਈਵੇਟ ਬੱਸ ਆਵਾਜਾਈ ਚਾਲੂ ਹੀ ਨਹੀਂ ਕੀਤੀ ਗਈ, ਜਿਸ ਕਰ ਕੇ ਲੋਕ ਆਪੋ ਆਪਣੇ ਨਿੱਜੀ ਵਾਹਨਾਂ ਰਾਹੀਂ ਮਾਨਸਾ, ਬਠਿੰਡਾ ਅਤੇ ਹੋਰ ਸ਼ਹਿਰਾਂ ਵੱਲ ਚਲੇ ਜਾਂਦੇ ਹਨ। ਇਹ ਸੜਕ ਬੋਹਾ ਤੋਂ ਹੀ ਰੇਲਵੇ ਫਾਟਕ ਤਹਿਤ ਹੈ ਅਤੇ ਖੇਤਰ ਦੇ 30-35 ਪਿੰਡਾਂ ਤੋਂ ਲੋਕ ਰਾਤ ਬਰਾਤੇ ਆਪਣੇ ਬਿਮਾਰ ਮਰੀਜ਼ਾਂ ਨੂੰ ਐਮਰਜੈਂਸੀ ਹਾਲਾਤਾਂ ’ਚ ਸ਼ਹਿਰਾਂ ਦੇ ਹਸਪਤਾਲ ਦਾਖਲ ਕਰਵਾ ਸਕਦੇ ਹਨ। ਪਹਿਲਾਂ ਇਹ ਸੜਕ ਬਰ੍ਹੇ, ਤੋਂ ਪਿਪਲੀਆਂ, ਖਾਰਾ, ਬਰਨਾਲਾ ਰਾਹੀਂ ਬਣੀ ਸੀ। ਬਾਅਦ ’ਚ ਲੋਕਾਂ ਨੇ ਬਰ੍ਹੇ ਦੇ ਗੁਰੂ ਘਰ ’ਚ ਹਰ ਸਾਲ ਮੇਲੇ ’ਤੇ ਹਜ਼ਾਰਾਂ ਲੋਕ ਪਹੁੰਚਦੇ ਹਨ। ਦੂਜੇ ਪਾਸੇ ਬਰ੍ਹੇ, ਪਿਪਲੀਆਂ ਸੜਕਾਂ ’ਤੇ ਪ੍ਰਾਈਵੇਟ ਕੰਪਨੀ ਵਲੋਂ ਬਣਵਾਏ ਗੋਦਾਮ ’ਚ ਕਈ ਫ਼ਰਮਾਂ ਵਲੋਂ ਆਪਣਾ ਮਾਲ ਰੱਖਿਆ ਜਾਂਦਾ ਹੈ, ਜਿਸ ਕਰ ਕੇ ਟਰੱਕ, ਟਰਾਲੇ ਚੱਲਣ ਕਾਰਨ ਇਹ ਸੜਕ ਥਾਂ-ਥਾਂ ਟੁੱਟ ਗਈ ਹੈ। ਕਈ ਸਾਲ ਬੀਤ ਜਾਣ ’ਤੇ ਵੀ ਇਸ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ ਅਤੇ ਆਵਾਜਾਈ ਦਿਨੋ ਦਿਨ ਪ੍ਰਭਾਵਿਤ ਹੋ ਰਹੀ ਹੈ। ਲੋਕਾਂ ਦੀ ਮੰਗ ਹੈ ਕਿ ਬੋਹਾ-ਮਾਨਸਾ ਇਸ ਸੜਕ ਨੂੰ ਮੁਰੰਮਤ ਕੀਤਾ ਜਾਵੇ ਤਾਂ ਜੋ ਲੋਕ ਮਾਨਸਾ, ਬਠਿੰਡਾ ਵੱਲ ਬਿਨਾਂ ਕਿਸੇ ਰੁਕਾਵਟ ਆ-ਜਾ ਸਕਣ।
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਤੋਂ ਪਹਿਲਾਂ ਪੋਟਾਸ਼ ਦੀ ਗੈਰ-ਕਾਨੂੰਨੀ ਸਟੋਰੇਜ ਦਾ ਖ਼ਦਸ਼ਾ ਅਗਲੀ ਖ਼ਬਰ ਕਿਸਾਨ ਆਗੂ ਰਾਕੇਸ਼ ਟਿਕੈਤ ਕੱਲ੍ਹ ਮਾਨਸਾ ਧਰਨੇ ’ਚ ਹੋਣਗੇ ਸ਼ਾਮਿਲ
Ad Position 24