20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਪੁਰਾਤਨ ਮੰਦਰ ਦੇ ਦਰਸ਼ਨਾਂ ਲਈ ਪ੍ਰਧਾਨ ਜਗਸੀਰ ਪੰਨੂੰ ਵਲੋਂ ਬੱਸ ਰਵਾਨਾ

ਭਗਤਾ ਭਾਈਕਾ, 19 ਅਕਤੂਬਰ (ਸੁਖਪਾਲ ਸਿੰਘ ਸੋਨੀ)-ਨਵਰਾਤਰਿਆਂ ਨੂੰ ਸਮਰਪਿਤ ਮਾਲਵੇ ਦੇ ਪ੍ਰਸਿੱਧ ਤੇ ਪੁਰਾਤਨ ਮੰਦਰ ਮਾਈਸਰਖਾਨਾ ਦੇ ਦਰਸ਼ਨਾਂ ਲਈ ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂ ਵਲੋਂ ਗੀਤਾ ਭਵਨ ਤੋਂ ਸੰਗਤਾਂ ਨਾਲ ਭਰੀ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਜਗਸੀਰ ਸਿੰਘ ਪੰਨੂ ਨੇ ਦੱਸਿਆ ਕਿ ਹਰ ਇਨਸਾਨ ਨੂੰ ਅਜਿਹੇ ਕਦਮ ਜ਼ਰੂਰ ਚੁੱਕਣੇ ਚਾਹੀਦੇ ਹਨ ਤਾਂ ਕਿ ਸਾਡੀ ਅਵਾਮ ਧਾਰਮਿਕ ਪ੍ਰਵਿਰਤੀ ਨਾਲ ਜੁੜੀ ਰਹੇ।

Ad Position 21
No active advertisement
ਅਜੀਤ ਡੈਸਕ 20-10-2026
ਭਗਤਾ ਭਾਈਕਾ, 19 ਅਕਤੂਬਰ (ਸੁਖਪਾਲ ਸਿੰਘ ਸੋਨੀ)-ਨਵਰਾਤਰਿਆਂ ਨੂੰ ਸਮਰਪਿਤ ਮਾਲਵੇ ਦੇ ਪ੍ਰਸਿੱਧ ਤੇ ਪੁਰਾਤਨ ਮੰਦਰ ਮਾਈਸਰਖਾਨਾ ਦੇ ਦਰਸ਼ਨਾਂ ਲਈ ਨਗਰ ਪੰਚਾਇਤ ਭਗਤਾ ਭਾਈਕਾ ਦੇ ਪ੍ਰਧਾਨ ਜਗਸੀਰ ਸਿੰਘ ਸੀਰਾ ਪੰਨੂ ਵਲੋਂ ਗੀਤਾ ਭਵਨ ਤੋਂ ਸੰਗਤਾਂ ਨਾਲ ਭਰੀ ਬੱਸ ਨੂੰ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਇਸ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਜਗਸੀਰ ਸਿੰਘ ਪੰਨੂ ਨੇ ਦੱਸਿਆ ਕਿ ਹਰ ਇਨਸਾਨ ਨੂੰ ਅਜਿਹੇ ਕਦਮ ਜ਼ਰੂਰ ਚੁੱਕਣੇ ਚਾਹੀਦੇ ਹਨ ਤਾਂ ਕਿ ਸਾਡੀ ਅਵਾਮ ਧਾਰਮਿਕ ਪ੍ਰਵਿਰਤੀ ਨਾਲ ਜੁੜੀ ਰਹੇ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੀ ਅਜਿਹੇ ਕਾਰਜਾਂ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ ਤਾਂ ਕਿ ਉਹ ਵੀ ਮਾੜੀਆਂ ਕਰੀਤੀਆਂ ਤੋਂ ਬਚੇ ਰਹਿਣ। ਉਨ੍ਹਾਂ ਕਿਹਾ ਕਿ ਇਹ ਬੱਸ ਸੰਗਤ ਲਈ ਨਿਸ਼ੁਲਕ ਭੇਜੀ ਗਈ ਹੈ। ਇਸ ਮੌਕੇ ਪੱਤਰਕਾਰ ਰਾਜੀਵ ਗੋਇਲ, ਅਸ਼ਵਨੀ ਕੁਮਾਰ ਭਦੌੜੀਆ, ਮਹਿੰਦਰਪਾਲ ਪਿੰਟੂ, ਰਣਜੀਤ ਕੁਮਾਰ, ਰੁਲਦੂ ਰਾਮ ਸਮੇਤ ਸਮੂਹ ਸੰਗਤ ਅਤੇ ਬੱਸ ਦੇ ਅਧਿਕਾਰੀ ਅਤੇ ਗੀਤਾ ਭਵਨ ਦੇ ਪੁਜਾਰੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚ 20 ਹਜ਼ਾਰ 814 ਮੀਟ੍ਰਿਕ ਟਨ ਝੋਨੇ ਦੀ ਆਮਦ- ਡੀ.ਸੀ. ਅਗਲੀ ਖ਼ਬਰ ਮੈਡੀਕਲ ਨਸ਼ਿਆਂ ਨੂੰ ਰੋਕਣ ’ਚ ਅਸਫਲ ਸਿਹਤ ਮੰਤਰੀ ਅਸਤੀਫ਼ਾ ਦੇਣ-ਕਾ. ਅਰਸ਼ੀ
Ad Position 24