12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਮਾਨਸਾ ਜ਼ਿਲ੍ਹੇ ਦੇ ਕਈ ਹਿੱਸਿਆਂ ’ਚ ਪਏ ਮੀਂਹ ਨੇ ਕਿਸਾਨਾਂ ਨੂੰ ਚਿੰਤਾ ’ਚ ਪਾਇਆ ਸ਼ਹਿਰ ’ ਚ ਸੀਵਰੇਜ ਪ੍ਰਬੰਧਾਂ ਦੀ ਖੁੱਲ੍ਹੀ ਪੋਲ , ਨੀਵੀਆਂ ਥਾਵਾਂ ’ ਚ ਗੋਡੇ - ਗੋਡੇ ਪਾਣੀ ਭਰਿਆ

ਮਾਨਸਾ, 11 ਅਕਤੂਬਰ (ਰਾਵਿੰਦਰ ਸਿੰਘ ਰਵੀ)- ਮਾਨਸਾ ਜ਼ਿਲ੍ਹੇ ਦੇ ਕਈ ਹਿੱਸਿਆਂ ’ਚ ਸਵੇਰ ਸਮੇਂ ਪਈ ਭਰਵੀਂ ਬਾਰਸ਼ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਦੱਸ ਦੇਈਏ ਕਿ ਝੋਨੇ ਦੀ ਵਾਢੀ ਅਤੇ ਨਰਮੇਂ ਦੀ ਚੁਗਾਈ ਦਾ ਸੀਜ਼ਨ ਚੱਲ ਰਿਹਾ ਹੈ ਪਰ ਬੇਮੌਸਮੇ ਮੀਂਹ ਨੇ ਫ਼ਸਲ ਦੀ ਖ਼ਰੀਦ ਨੂੰ ਪ੍ਰਭਾਵਿਤ ਕਰ ਦਿੱਤਾ ਹੈ।

Ad Position 21
No active advertisement
ਅਜੀਤ ਡੈਸਕ 12-10-2026
ਮਾਨਸਾ, 11 ਅਕਤੂਬਰ (ਰਾਵਿੰਦਰ ਸਿੰਘ ਰਵੀ)- ਮਾਨਸਾ ਜ਼ਿਲ੍ਹੇ ਦੇ ਕਈ ਹਿੱਸਿਆਂ ’ਚ ਸਵੇਰ ਸਮੇਂ ਪਈ ਭਰਵੀਂ ਬਾਰਸ਼ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ। ਦੱਸ ਦੇਈਏ ਕਿ ਝੋਨੇ ਦੀ ਵਾਢੀ ਅਤੇ ਨਰਮੇਂ ਦੀ ਚੁਗਾਈ ਦਾ ਸੀਜ਼ਨ ਚੱਲ ਰਿਹਾ ਹੈ ਪਰ ਬੇਮੌਸਮੇ ਮੀਂਹ ਨੇ ਫ਼ਸਲ ਦੀ ਖ਼ਰੀਦ ਨੂੰ ਪ੍ਰਭਾਵਿਤ ਕਰ ਦਿੱਤਾ ਹੈ। ਕਈ ਥਾਵਾਂ ’ਤੇ ਤੇਜ਼ ਹਵਾਵਾਂ ਚੱਲਣ ਨਾਲ ਫ਼ਸਲ ਧਰਤੀ ’ਤੇ ਵਿਛਣ ਦੀਆਂ ਖ਼ਬਰਾਂ ਵੀ ਪ੍ਰਾਪਤ ਹੋਈਆਂ ਹਨ। ਜੇਕਰ ਇੰਦਰ ਦੇਵਤਾ ਇਸੇ ਤਰ੍ਹਾਂ ਬਰਸਦਾ ਰਿਹਾ ਤਾਂ ਕਿਸਾਨਾਂ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਬਾਰਸ਼ ਨਾਲ ਕਿਸਾਨਾਂ ਦੀਆਂ ਫ਼ਸਲਾਂ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਮੰਡੀਆਂ ’ਚ ਵਿਕਣ ਲਈ ਆਈ ਝੋਨੇ ਦੀ ਫ਼ਸਲ ਭਿੱਜ ਗਈ ਹੈ, ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਮੰਡੀ ਫ਼ੀਸ ਦੇ ਨਾਂਅ ’ਤੇ ਲੱਖਾਂ ਰੁਪਏ ਇਕੱਠੇ ਕੀਤੇ ਜਾਂਦੇ ਹਨ ਪਰ ਮੰਡੀਆਂ ’ਚ ਸ਼ੈੱਡਾਂ ਦਾ ਪ੍ਰਬੰਧ ਨਾ ਹੋਣ ਕਾਰਨ ਮੀਂਹ ਨਾਲ ਫ਼ਸਲਾਂ ਦਾ ਵੱਡਾ ਨੁਕਸਾਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਫ਼ਸਲ ਦੀ ਕਟਾਈ ਵੀ ਦੇਰੀ ਨਾਲ ਹੋਵੇਗੀ ਅਤੇ ਨਰਮੇ ਦੀ ਫ਼ਸਲ ਦੀ ਗੁਣਵੱਤਾ ’ਤੇ ਵੀ ਅਸਰ ਪਵੇਗਾ। ਕਿਸਾਨਾਂ ਨੇ ਮੰਗ ਕਿ ਝੋਨੇ ਦੀ ਫ਼ਸਲ ਲਈ ਨਮੀ ਦੀ ਮਾਤਰਾ 17 ਦੀ ਬਜਾਏ 22 ਪ੍ਰਤੀਸ਼ਤ ਕੀਤੀ ਜਾਵੇ। ਉੱਧਰ ਦੂਸਰੇ ਪਾਸੇ ਮੀਂਹ ਨਾਲ ਸ਼ਹਿਰਾਂ ’ਚ ਸੀਵਰੇਜ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੁੱਲ੍ਹ ਗਈ ਹੈ ਕਿਉਂਕਿ ਕਈ ਵਾਰਡ ਦੀਆਂ ਗਲੀਆਂ ’ਚ ਓਵਰਫ਼ਲੋ ਹੋਣ ਨਾਲ ਸੀਵਰੇਜ ਦਾ ਗੰਦਾ ਪਾਣੀ ਫੈਲ ਗਿਆ ਹੈ। ਦੱਸਣਾ ਬਣਦਾ ਹੈ ਕਿ ਕਾਫ਼ੀ ਲੰਬੇ ਸਮੇਂ ਤੋਂ ਲੋਕ ਸੀਵਰੇਜ ਦੀਆਂ ਸਮੱਸਿਆਵਾਂ ਨਾਲ ਦੋ-ਚਾਰ ਹੋ ਰਹੇ ਹਨ ਅਤੇ ਕਈ ਥਾਵਾਂ ’ਤੇ ਮਹੀਨਿਆਂ ਬੱਧੀ ਗੰਦਾ ਪਾਣੀ ਖੜ੍ਹਾ ਹੋਣ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਵੀ ਬਣਿਆ ਹੋਇਆ ਹੈ। ਬਾਰਸ਼ ਨਾਲ ਸਥਿਤੀ ਬਦ-ਨਾਲੋਂ ਬਦਤਰ ਹੋ ਜਾਂਦੀ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ ਤੋਂ ਇਲਾਵਾ ਵੀਰ ਨਗਰ ਮੁਹੱਲਾ, ਪ੍ਰੀਤ ਨਗਰ, ਅੰਡਰ ਬ੍ਰਿਜ, ਮਾਈ ਨਿੱਕੋ ਦੇਵੀ ਮਾਡਲ ਸਕੂਲ ਅਤੇ ਓਵਰ ਬ੍ਰਿਜ ਨਜ਼ਦੀਕ ਆਦਿ ਥਾਵਾਂ ’ਤੇ ਮੀਂਹ ਦਾ ਪਾਣੀ ਭਰ ਗਿਆ, ਜਿਸ ਨਾਲ ਰਾਹਗੀਰਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਮੁੱਖ ਬਾਜ਼ਾਰਾਂ ਦੀਆਂ ਸੜਕਾਂ ’ਤੇ ਗੋਡੇ-ਗੋਡੇ ਪਾਣੀ ਸੀ, ਜਿਸ ਨਾਲ ਚਾਰ-ਪਹੀਆ ਅਤੇ ਦੋਪਹੀਆ ਵਾਹਨ ਬੰਦ ਹੁੰਦੇ ਵੇਖੇ ਗਏ। ਕਈ ਦੁਕਾਨਾਂ ’ਚ ਵੀ ਮੀਂਹ ਦਾ ਪਾਣੀ ਭਰ ਗਿਆ। ਸ਼ਹਿਰ ’ਚ ਕਈ ਸੜਕਾਂ ਨਵੀਨੀਕਰਨ ਲਈ ਕਈ ਮਹੀਨਿਆਂ ਤੋਂ ਪੁੱਟੀਆਂ ਪਈਆਂ ਹਨ, ਦਾ ਨਿਰਮਾਣ ਨਾ ਹੋਣ ਕਾਰਨ ਇੱਥੇ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
Ad Position 22
No active advertisement
ਪਿਛਲੀ ਖ਼ਬਰ ਪਹਿਲੇ ਨਵਰਾਤਰੇ ਮੌਕੇ ਮਾਤਾ ਸ਼ੈਲ ਪੁੱਤਰੀ ਦਾ ਪੂਜਨ ਕੀਤਾ ਅਗਲੀ ਖ਼ਬਰ ਕਿਸਾਨਾਂ-ਮਜ਼ਦੂਰਾਂ ਦੀ ਜ਼ਿੰਦਗੀ ਦੇ ਹਾਲਾਤ ਬਦਲਣ ਲਈ ਸਿਰੜੀ ਸੰਘਰਸ਼ਾਂ ਦੀ ਲੋੜ-ਧਨੇਰ
Ad Position 24