11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸ਼ਰਵਣ ਨਾਈਟ ਨੇ ਦਰਸ਼ਕਾਂ ਦੀਆਂ ਅੱਖਾਂ ਕੀਤੀਆਂ ਨਮ

ਬੁਢਲਾਡਾ, 11 ਅਕਤੂਬਰ (ਸਵਰਨ ਸਿੰਘ ਰਾਹੀ)- ਸ੍ਰੀ ਮਹਾਵੀਰ ਰਾਮ ਲੀਲ੍ਹਾ ਕਲੱਬ ਬੁਢਲਾਡਾ ਵਲੋਂ ਸਥਾਨਕ ਸ਼ਹਿਰ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮ ਲੀਲ੍ਹਾ ਦੇ ਦੂਜੇ ਦਿਨ ਸ਼ਰਵਣ ਨਾਈਟ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ। ਸਮਾਗਮ ਦੀ ਸ਼ੁਰੂਆਤ ਡਾ.

Ad Position 21
No active advertisement
ਅਜੀਤ ਡੈਸਕ 12-10-2026
ਬੁਢਲਾਡਾ, 11 ਅਕਤੂਬਰ (ਸਵਰਨ ਸਿੰਘ ਰਾਹੀ)- ਸ੍ਰੀ ਮਹਾਵੀਰ ਰਾਮ ਲੀਲ੍ਹਾ ਕਲੱਬ ਬੁਢਲਾਡਾ ਵਲੋਂ ਸਥਾਨਕ ਸ਼ਹਿਰ ਵਿਖੇ ਕਰਵਾਈ ਜਾ ਰਹੀ ਸ੍ਰੀ ਰਾਮ ਲੀਲ੍ਹਾ ਦੇ ਦੂਜੇ ਦਿਨ ਸ਼ਰਵਣ ਨਾਈਟ ਨੇ ਦਰਸ਼ਕਾਂ ਦੀਆਂ ਅੱਖਾਂ ਨਮ ਕੀਤੀਆਂ। ਸਮਾਗਮ ਦੀ ਸ਼ੁਰੂਆਤ ਡਾ. ਕ੍ਰਿਸ਼ਨ ਲਾਲ ਵਲੋਂ ਰਿਬਨ ਕੱਟਣ ਦੀ ਰਸਮ ਅਦਾ ਕਰ ਕੇ ਕੀਤੀ ਗਈ। ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਰਾਮ ਲੀਲ੍ਹਾ ਸਿਰਫ਼ ਨਾਟਕ ਨਹੀਂ ਹੈ, ਸਗੋਂ ਇਹ ਸਾਡੇ ਅਮੀਰ ਵਿਰਸੇ, ਸੰਸਕਾਰਾਂ ਅਤੇ ਜੀਵਨ ਜਾਂਚ ਦਾ ਇਕ ਜਿਉਂਦਾ-ਜਾਗਦਾ ਰੂਪ ਹੈ। ਪ੍ਰਭੂ ਸ੍ਰੀ ਰਾਮ ਦਾ ਪਵਿੱਤਰ ਜੀਵਨ ਸਾਨੂੰ ਧਰਮ, ਸਚਾਈ, ਮਰਿਆਦਾ ਅਤੇ ਕਰਤੱਵ ਦਾ ਸੱਚਾ ਪਾਠ ਪੜ੍ਹਾਉਂਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਰਾਮ ਦਾ ਪਿਤਾ ਪ੍ਰਤੀ ਆਗਿਆਕਾਰੀ ਹੋਣਾ, ਭਰਾ ਭਰਤ ਦਾ ਅਨੋਖਾ ਪ੍ਰੇਮ ਤੇ ਤਿਆਗ, ਮਾਤਾ ਸੀਤਾ ਦਾ ਪਵਿੱਤਰ ਤੇ ਧੀਰਜ ਵਾਲਾ ਸੁਭਾਅ ਅਤੇ ਸ੍ਰੀ ਹਨੂੰਮਾਨ ਦੀ ਨਿਸ਼ਕਾਮ ਸੇਵਾ ਸਾਡੇ ਜੀਵਨ ਨੂੰ ਸਹੀ ਰਾਹ ਦਿਖਾਉਂਦੀ ਹੈ। ਸਮਾਗਮ ਦੇ ਮੁੱਖ ਆਕਰਸ਼ਨ ਵਜੋਂ ਕਲਾਕਾਰਾਂ ਵਲੋਂ ਸ਼ਰਵਣ ਨਾਈਟ ਦਾ ਬੇਹੱਦ ਭਾਵੁਕ ਮੰਚਨ ਕੀਤਾ ਗਿਆ। ਇਸ ਦੌਰਾਨ ਕਲਾਕਾਰਾਂ ਨੇ ਸਰਵਣ ਕੁਮਾਰ ਵਲੋਂ ਮਾਤਾ-ਪਿਤਾ ਪ੍ਰਤੀ ਅਥਾਹ ਸੇਵਾ ਭਾਵਨਾ ਅਤੇ ਸਮਰਪਣ ਦਾ ਸੁੰਦਰ ਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਰਾਮ ਲੀਲ੍ਹਾ ਦਾ ਮੰਚਨ ਜਾਰੀ ਅਗਲੀ ਖ਼ਬਰ ਰਿਸ਼ਤਿਆਂ ਦੀ ਅਹਿਮੀਅਤ ਦਾ ਸੁਨੇਹਾ ਦਿੰਦਾ ਨੈਸ਼ਨਲ ਥੀਏਟਰ ਫ਼ੈਸਟੀਵਲ ਸਮਾਪਤ
Ad Position 24