23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਅੰਤਰ ਜ਼ਿਲ੍ਹਾ ਸਕੂਲ ਹਾਕੀ ਤੇ ਸਾਫ਼ਟਬਾਲ ਖੇਡਾਂ ਹਾਕੀ ’ਚ ਲੁਧਿਆਣਾ, ਪੀ.ਆਈ.ਐਸ. ਮੁਹਾਲੀ, ਮਲੇਰਕੋਟਲਾ, ਤਰਨ ਤਾਰਨ ਵਿੰਗ ਅਤੇ ਬਠਿੰਡਾ ਜਿੱਤੇ

ਬਠਿੰਡਾ, 23 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਇੱਥੇ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਹੋਏ ਅੰਡਰ-14 ਸਾਲ ਹਾਕੀ ਮੁਕਾਬਲਿਆਂ ਵਿਚ ਲੁਧਿਆਣਾ, ਪੀ. ਆਈ.

Ad Position 21
No active advertisement
ਅਜੀਤ ਡੈਸਕ 24-09-2026
ਬਠਿੰਡਾ, 23 ਸਤੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ)- ਇੱਥੇ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਹੋਏ ਅੰਡਰ-14 ਸਾਲ ਹਾਕੀ ਮੁਕਾਬਲਿਆਂ ਵਿਚ ਲੁਧਿਆਣਾ, ਪੀ.ਆਈ.ਐਸ. ਮੋਹਾਲੀ, ਮਲੇਰਕੋਟਲਾ, ਤਰਨਤਾਰਨ ਵਿੰਗ ਅਤੇ ਬਠਿੰਡਾ ਦੀਆਂ ਲੜਕੀਆਂ ਨੇ ਜਿੱਤਾਂ ਦਰਜ ਕੀਤੀਆਂ ਹਨ। ਜਦਕਿ ਸਾਫ਼ਟਬਾਲ ਵਿਚ ਫ਼ਿਰੋਜ਼ਪੁਰ, ਫ਼ਾਜ਼ਿਲਕਾ ਤੇ ਸੰਗਰੂਰ ਜੇਤੂ ਰਹੇ ਹਨ। ਇਸ ਤੋਂ ਪਹਿਲਾਂ ਖੇਡਾਂ ਦੇ ਦੂਜੇ ਦਿਨ ਮੁੱਖ ਮਹਿਮਾਨ ਵਜੋਂ ਸਟੇਟ ਟੂਰਨਾਮੈਂਟ ਕਮੇਟੀ ਦੇ ਮੈਂਬਰ ਹਰਿੰਦਰ ਸਿੰਘ ਗਰੇਵਾਲ, ਜ਼ਿਲ੍ਹਾ ਪਟਿਆਲਾ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ। ਉਨ੍ਹਾਂ ਦਾ ਬਠਿੰਡਾ ਪਹੁੰਚਣ ‘ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ, ਕਨਵੀਨਰ ਰਣਧੀਰ ਸਿੰਘ, ਜਗਮੋਹਨ ਸਿੰਘ ਅਤੇ ਰਹਿੰਦਰ ਸਿੰਘ ਵਲੋਂ ਬੁੱਕੇ ਭੇਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਹਰਿੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਸਾਫਟਬਾਲ ਸਿਰਫ਼ ਇਕ ਖੇਡ ਨਹੀਂ, ਸਗੋਂ ਹਿੰਮਤ, ਫੁਰਤੀ, ਅਨੁਸ਼ਾਸਨ ਅਤੇ ਟੀਮ ਭਾਵਨਾ ਪੈਦਾ ਕਰਨ ਵਾਲੀ ਖੇਡ ਹੈ। ਇਸ ਖੇਡ ਵਿਚ ਹਰ ਗੇਂਦ, ਹਰ ਦੌੜ ਅਤੇ ਹਰ ਪਲ ਖਿਡਾਰੀਆਂ ਦੀ ਮਿਹਨਤ, ਕਾਬਲੀਅਤ ਅਤੇ ਹੌਸਲੇ ਨੂੰ ਦਰਸਾਉਂਦਾ ਹੈ। ਅੱਜ ਹੋਏ ਹਾਕੀ ਮੁਕਾਬਲਿਆਂ ਵਿਚ ਲੁਧਿਆਣਾ ਨੇ ਗੁਰਦਾਸਪੁਰ ਨੂੰ 7-0 ਨਾਲ, ਪੀ.ਆਈ.ਐਸ. ਮੋਹਾਲੀ ਨੇ ਮਾਨਸਾ ਨੂੰ 13-0, ਮਲੇਰਕੋਟਲਾ ਨੇ ਅੰਮ੍ਰਿਤਸਰ ਸਾਹਿਬ ਨੂੰ 11-1, ਤਰਨਤਾਰਨ ਵਿੰਗ ਨੇ ਫ਼ਰੀਦਕੋਟ ਨੂੰ 3-0, ਸੰਗਰੂਰ ਨੇ ਮੁਕਤਸਰ ਸਾਹਿਬ ਨੂੰ 2-0 ਅਤੇ ਬਠਿੰਡਾ ਨੇ ਤਰਨਤਾਰਨ ਨੂੰ 2-0 ਨਾਲ ਹਰਾਇਆ। ਪੀ.ਆਈ.ਐਸ. ਬਾਦਲ ਤੇ ਮੋਗਾ ਵਿਚਕਾਰ ਮੁਕਾਬਲਾ 0-0 ਨਾਲ ਬਰਾਬਰ ਰਿਹਾ, ਜਦਕਿ ਫ਼ਰੀਦਕੋਟ ਅਤੇ ਅੰਮ੍ਰਿਤਸਰ ਸਾਹਿਬ ਦੀਆਂ ਟੀਮਾਂ 2-2 ਨਾਲ ਬਰਾਬਰੀ ‘ਤੇ ਰਹੀਆਂ।ਅੰਡਰ-14 ਲੜਕਿਆਂ ਦੇ ਸਾਫ਼ਟਬਾਲ ਮੁਕਾਬਲਿਆਂ ਵਿਚ ਫ਼ਿਰੋਜ਼ਪੁਰ ਨੇ ਪਟਿਆਲਾ ਨੂੰ 5-4, ਫ਼ਾਜ਼ਿਲਕਾ ਨੇ ਜਲੰਧਰ ਨੂੰ 7-2, ਸੰਗਰੂਰ ਨੇ ਮੋਗਾ ਨੂੰ 11-1 ਅਤੇ ਫ਼ਿਰੋਜ਼ਪੁਰ ਨੇ ਮੋਹਾਲੀ ਨੂੰ 9-0, ਪਟਿਆਲਾ ਨੇ ਮੋਹਾਲੀ ਨੂੰ 9-0 ਨਾਲ ਹਰਾ ਕੇ ਜਿੱਤ ਦਰਜ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਲੈਕਚਰਾਰ ਫਿਜ਼ੀਕਲ, ਜਗਦੀਸ਼ ਕੁਮਾਰ ਲੈਕਚਰਾਰ ਫਿਜ਼ੀਕਲ, ਗੁਰਿੰਦਰਜੀਤ ਸਿੰਘ ਡੀ.ਪੀ.ਈ., ਰੇਸ਼ਮ ਸਿੰਘ ਡੀ.ਪੀ.ਈ., ਸੰਦੀਪ ਕੌਰ ਡੀ.ਪੀ.ਈ., ਰਾਜਪ੍ਰੀਤ ਕੌਰ ਪੀ.ਟੀ.ਆਈ., ਸਰਬਜੀਤ ਕੌਰ ਡੀ.ਪੀ.ਈ. ਅਤੇ ਹਰਭਗਵਾਨ ਦਾਸ ਪੀ.ਟੀ.ਆਈ. ਸਮੇਤ ਹੋਰ ਅਧਿਆਪਕ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦੁਕਾਨਦਾਰ ਦੀ ਕੁੱਟਮਾਰ ਮਾਮਲੇ ’ਚ ਮਹੀਨਾ ਬੀਤਣ ਬਾਅਦ ਵੀ ਦੋਸ਼ੀ ਪੁਲਿਸ ਗ੍ਰਿਫ਼ਤ ਤੋਂ ਬਾਹਰ ਅਗਲੀ ਖ਼ਬਰ ਆਂਗਣਵਾੜੀ ਵਰਕਰਾਂ ਨੇ ਵਿਧਾਇਕ ਬੁੱਧ ਰਾਮ ਨੂੰ ਮੰਗ-ਪੱਤਰ ਦਿੱਤਾ
Ad Position 24