23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਵਿਧਾਇਕ ਅਤੇ ਸੰਸਦ ਮੈਂਬਰ ਘੱਟ ਗਿਣਤੀਆਂ ਦੇ ਮੁੱਦਿਆਂ ਪ੍ਰਤੀ ਗੰਭੀਰ ਨਹੀਂ- ਲਾਰੈਂਸ ਚੌਧਰੀ

ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਸੀਹੀ ਭਾਈਚਾਰੇ ਵਲੋਂ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਦੀ ਅਗਵਾਈ ’ਚ ਇੱਥੇ ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ ਬੈਨਰ ਹੇਠ ਰੈਲੀ ਕੀਤੀ ਗਈ। ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਤੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਬੱਤਰਾ ਨੇ ਕਿਹਾ ਕਿ ਆਰਥਿਕ, ਸਮਾਜਿਕ , ਧਾਰਮਿਕ ਅਤੇ ਰਾਜਨੀਤਕ ਪੱਖੋਂ ਕਮਜ਼ੋਰ ਵਰਗ ਹਾਲੇ ਤੱਕ ਆਜ਼ਾਦ ਨਹੀਂ।

Ad Position 21
No active advertisement
ਮਾਨਸਾ ਵਿਖੇ ਰੈਲੀ ਮੌਕੇ ਮੰਚ ’ਤੇ ਲਾਰੈਂਸ ਚੌਧਰੀ, ਤਰਸੇਮ ਬੱਤਰਾ ਤੇ ਹੋਰ। ਅਜੀਤ ਤਸਵੀਰ 24-09-2026
ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਮਸੀਹੀ ਭਾਈਚਾਰੇ ਵਲੋਂ ਕ੍ਰਿਸਚੀਅਨ ਨੈਸ਼ਨਲ ਫ਼ਰੰਟ ਦੀ ਅਗਵਾਈ ’ਚ ਇੱਥੇ ਅਣਖ ਜਗਾਓ, ਆਜ਼ਾਦੀ ਪਾਓ, ਰਾਜ ਲਿਆਓ ਬੈਨਰ ਹੇਠ ਰੈਲੀ ਕੀਤੀ ਗਈ। ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਲਾਰੈਂਸ ਚੌਧਰੀ ਤੇ ਸੀਨੀਅਰ ਮੀਤ ਪ੍ਰਧਾਨ ਤਰਸੇਮ ਬੱਤਰਾ ਨੇ ਕਿਹਾ ਕਿ ਆਰਥਿਕ, ਸਮਾਜਿਕ , ਧਾਰਮਿਕ ਅਤੇ ਰਾਜਨੀਤਕ ਪੱਖੋਂ ਕਮਜ਼ੋਰ ਵਰਗ ਹਾਲੇ ਤੱਕ ਆਜ਼ਾਦ ਨਹੀਂ। ਉਨ੍ਹਾਂ ਕਿਹਾ ਕਿ ਜਿਹੜਾ ਵਰਗ ਆਜ਼ਾਦੀ ਦੇ 80 ਸਾਲ ਬਾਅਦ ਵੀ ਮੁੱਢਲੀਆਂ ਸਹੂਲਤਾਂ ਤੋਂ ਵਿਰਵਾਂ ਹੋਵੇ, ਲਈ ਆਜ਼ਾਦੀ ਕੋਈ ਮਾਅਨੇ ਨਹੀਂ ਰੱਖਦੀ। ਉਨ੍ਹਾਂ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਸੰਘਰਸ਼ ਦੇ ਪਿੜ ’ਚ ਕੁੱਦਣ ਅਤੇ ਸਰਕਾਰਾਂ ਨੂੰ ਝੁਕਣ ਲਈ ਮਜਬੂਰ ਕਰਨ। ਉਨ੍ਹਾਂ ਕਿਹਾ ਕਿ ਅਸਲ ਵਿਚ ਵਿਧਾਇਕ ਤੇ ਸੰਸਦ ਮੈਂਬਰ ਵਿਧਾਨ ਸਭਾਵਾਂ ਤੇ ਪਾਰਲੀਮੈਂਟ ’ਚ ਘੱਟ ਗਿਣਤੀਆਂ ਦੇ ਮੁੱਦੇ ਨਹੀਂ ਉਠਾਉਂਦੇ, ਜਿਸ ਕਰ ਕੇ ਇਹ ਵਰਗ ਨੂੰ ਸਹੂਲਤਾਂ ਨਹੀਂ ਮਿਲੀਆਂ। ਉਨ੍ਹਾਂ ਦੋਸ਼ ਲਗਾਇਆ ਕਿ ਮਸੀਹ ਭਾਈਚਾਰੇ ਪ੍ਰਤੀ ਸਿਆਸੀ ਲੋਕਾਂ ਦੇ ਨਕਾਰਾਤਮਿਕ ਰਵੱਈਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਾਸਟਰਾਂ ਦਾ ਸਨਮਾਨ, ਕਬਰਸਤਾਨਾਂ ਲਈ ਜ਼ਮੀਨ, ਰਾਖਵਾਂਕਰਨ, ਕ੍ਰਿਸਚੀਅਨ ਰੈਜੀਮੈਂਟ ਦੀ ਬਹਾਲੀ, ਯਰੁਸ਼ਲਮ ਯਾਤਰਾ, ਲੋੜਵੰਦ ਵਿਦਿਆਰਥੀਆਂ ਦੇ ਵਜ਼ੀਫ਼ੇ ਅਤੇ ਬੇਘਰ ਲੋਕਾਂ ਲਈ ਘਰਾਂ ਦੇ ਮੁੱਦੇ ’ਤੇ ਜਥੇਬੰਦੀ ਤਿੱਖਾ ਸੰਘਰਸ਼ ਲੜੇਗੀ। ਉਨ੍ਹਾਂ ਭਾਈਚਾਰੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਇੱਕ ਮੰਚ ’ ਤੇ ਲਾਮਬੰਦ ਹੋਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੇਜਰ ਮਸੀਹ, ਕੁਲਵਿੰਦਰ ਮਸੀਹ, ਲਖਵਿੰਦਰ ਮਸੀਹ, ਗੁਰਭਜਨ ਬੋਹਾ, ਅਨਿਲ ਕੁਮਾਰ, ਬੁੱਕੀ ਰਾਮ, ਰਾਜਵੀਰ ਕੌਰ, ਤਰਸੇਮ ਸਿੰਗਲਾ, ਬਿਸ਼ਪ ਸੁਖਚੈਨ ਮਸੀਹ, ਗੁਰਪਿਆਰ ਸਿੰਘ, ਸੈਮਪੌਲ ਸੰਗਰੂਰ, ਸੁਲੱਖਣ ਮਸੀਹ, ਜੌਹਨ ਬੱਤਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜਦੋਂ ਭਾਜਪਾ ਦੀ ‘ਨਸ਼ਾ ਛੱਡੋ ਸੰਕਲਪ’ ਯਾਤਰਾ ’ਚ ਮਾਤਮ ਛਾ ਗਿਆ ਭਾਜਪਾ ਕਾਰਕੁਨ ਦੀ ਹਾਦਸੇ ’ਚ ਮੌਤ ਮਗਰੋਂ ਪੁੱਜੇ ਲੋਕਾਂ ਨ... ਅਗਲੀ ਖ਼ਬਰ ਪਿੰਡ ਮੰਡੇਰ ਵਿਖੇ ਅੰਮ੍ਰਿਤ ਸੰਚਾਰ ਭਲਕੇ
Ad Position 24