ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਮੌਕੇ ਵਿੱਦਿਆ ਮੰਦਰ ਵਿਖੇ ਸਮੂਹਿਕ ਗਾਇਨ ਅਭਿਆਸ ਸ਼ੁਰੂ
ਭੀਖੀ, 22 ਸਤੰਬਰ (ਸਹੋਤਾ)- ‘ਵੰਦੇ ਮਾਤਰਮ-ਨਮਾਮਿ ਭਾਰਤਮ’ ਤਹਿਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ. ਬੀ.
ਭੀਖੀ, 22 ਸਤੰਬਰ (ਸਹੋਤਾ)- ‘ਵੰਦੇ ਮਾਤਰਮ-ਨਮਾਮਿ ਭਾਰਤਮ’ ਤਹਿਤ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਸਰਵਹਿੱਤਕਾਰੀ ਵਿੱਦਿਆ ਮੰਦਰ (ਸੀ.ਬੀ.ਐਸ.ਈ.) ਭੀਖੀ ਵਿਖੇ ਪਿਛਲੇ ਦੋ ਹਫ਼ਤਿਆਂ ਤੋਂ ਵਿਸ਼ੇਸ਼ ਸਮੂਹਿਕ ਗਾਇਨ ਅਭਿਆਸ ਕਰਵਾਏ ਜਾ ਰਹੇ ਹਨ। ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਇਹ ਸਮੂਹਿਕ ਗਾਇਨ ਅਭਿਆਸ ਦੇਸ਼ ਭਰ ਦੇ ਵਿੱਦਿਆ ਭਾਰਤੀ ਸਕੂਲਾਂ ’ਚ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ‘ਵੰਦੇ ਮਾਤਰਮ’ ਦੀ ਰਚਨਾ ਪ੍ਰਸਿੱਧ ਸਾਹਿਤਕਾਰ ਬੰਕਿਮ ਚੰਦਰ ਚੱਟੋਪਾਧਿਆਏ ਵਲੋਂ ਕੀਤੀ ਗਈ ਸੀ। ਇਹ ਗੀਤ ਉਨ੍ਹਾਂ ਦੇ ਪ੍ਰਸਿੱਧ ਨਾਵਲ ‘ਆਨੰਦ ਮਠ’ ਤੋਂ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਵੰਦੇ ਮਾਤਰਮ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿੱਦਿਆ ਭਾਰਤੀ ਸੰਸਥਾ ਵਲੋਂ 25 ਸਤੰਬਰ ਨੂੰ ਸਵੇਰੇ 11 ਵਜੇ ਸਮੂਹਿਕ ਗਾਇਨ ਕਰਵਾਇਆ ਜਾਵੇਗਾ।