10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਅਧਿਆਪਕਾਂ ਨੂੰ ਬੈੱਸਟ ਟੀਚਰ ਐਵਾਰਡ ਨਾਲ ਕੀਤਾ ਸਨਮਾਨਿਤ

ਰਾਮਾਂ ਮੰਡੀ, 9 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਸਥਾਨਕ ਸ਼ਹਿਰ ਦੇ ਨਾਮਵਰ ਸਿੱਖਿਆ ਅਦਾਰੇ ਸਟਾਰ ਪਲੱਸ ਕਾਨਵੈਂਟ ਸਕੂਲ, ਰਾਮਾਂ ਲਈ ਇਹ ਬੇਹੱਦ ਮਾਣ ਅਤੇ ਗੌਰਵ ਦਾ ਪਲ ਹੈ ਕਿ ਸਕੂਲ ਦੀਆਂ ਤਿੰਨ ਹੋਣਹਾਰ ਅਤੇ ਤਜਰਬੇਕਾਰ ਅਧਿਆਪਕਾਵਾਂ ਰਿੰਕੂ ਬਾਲਾ, ਰਚਨਾ ਗਰਗ ਅਤੇ ਵੀਨੂੰ ਬਾਘਲਾ ਨੂੰ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਬੇਮਿਸਾਲ, ਸ਼ਾਨਦਾਰ ਸੇਵਾਵਾਂ, ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਨੂੰ ਮੁੱਖ ਰੱਖਦੇ ਹੋਏ ਰੋਟਰੀ ਕਲੱਬ ਵਲੋਂ ਬੈੱਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰੋਟਰੀ ਕਲੱਬ ਵਲੋਂ ਅਧਿਆਪਕ ਦਿਵਸ ਦੇ ਸਬੰਧ ਵਿਚ ਕਰਵਾਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਇਹ ਸਨਮਾਨ ਦਿੱਤਾ ਗਿਆ।

Ad Position 21
repet_subhas-goyals [Copy P29]
ਅਧਿਆਪਕਾਂ ਨੂੰ ਵੈਸਟ ਟੀਚਰ ਐਵਾਰਡ ਨਾਲ ਸਨਮਾਨ ਕਰਦੇ ਹੋਏ। ਤਸਵੀਰ : ਗੁਰਪ੍ਰੀਤ ਸਿੰਘ ਅਰੋੜਾ 10-09-2026
ਰਾਮਾਂ ਮੰਡੀ, 9 ਸਤੰਬਰ (ਗੁਰਪ੍ਰੀਤ ਸਿੰਘ ਅਰੋੜਾ)- ਸਥਾਨਕ ਸ਼ਹਿਰ ਦੇ ਨਾਮਵਰ ਸਿੱਖਿਆ ਅਦਾਰੇ ਸਟਾਰ ਪਲੱਸ ਕਾਨਵੈਂਟ ਸਕੂਲ, ਰਾਮਾਂ ਲਈ ਇਹ ਬੇਹੱਦ ਮਾਣ ਅਤੇ ਗੌਰਵ ਦਾ ਪਲ ਹੈ ਕਿ ਸਕੂਲ ਦੀਆਂ ਤਿੰਨ ਹੋਣਹਾਰ ਅਤੇ ਤਜਰਬੇਕਾਰ ਅਧਿਆਪਕਾਵਾਂ ਰਿੰਕੂ ਬਾਲਾ, ਰਚਨਾ ਗਰਗ ਅਤੇ ਵੀਨੂੰ ਬਾਘਲਾ ਨੂੰ ਉਨ੍ਹਾਂ ਦੀਆਂ ਸਿੱਖਿਆ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਬੇਮਿਸਾਲ, ਸ਼ਾਨਦਾਰ ਸੇਵਾਵਾਂ, ਸਖ਼ਤ ਮਿਹਨਤ ਅਤੇ ਸਮਰਪਣ ਭਾਵਨਾ ਨੂੰ ਮੁੱਖ ਰੱਖਦੇ ਹੋਏ ਰੋਟਰੀ ਕਲੱਬ ਵਲੋਂ ਬੈੱਸਟ ਟੀਚਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਰੋਟਰੀ ਕਲੱਬ ਵਲੋਂ ਅਧਿਆਪਕ ਦਿਵਸ ਦੇ ਸਬੰਧ ਵਿਚ ਕਰਵਾਏ ਵਿਸ਼ੇਸ਼ ਸਨਮਾਨ ਸਮਾਰੋਹ ਦੌਰਾਨ ਇਹ ਸਨਮਾਨ ਦਿੱਤਾ ਗਿਆ। ਸਮਾਰੋਹ ਦੌਰਾਨ ਤਿੰਨਾਂ ਅਧਿਆਪਕਾਵਾਂ ਨੂੰ ਸਨਮਾਨ ਚਿੰਨ੍ਹ, ਪ੍ਰਸ਼ੰਸਾ ਪੱਤਰ ਅਤੇ ਸਿਰੋਪਾਓ ਭੇਂਟ ਕਰਕੇ ਉਨ੍ਹਾਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਸਟਾਰ ਪਲੱਸ ਸਕੂਲ ਦੀਆਂ ਇਹ ਅਧਿਆਪਕਾਵਾਂ ਆਪਣੇ ਵਿਦਿਆਰਥੀਆਂ ਨੂੰ ਸਿਰਫ਼ ਕਿਤਾਬੀ ਗਿਆਨ ਹੀ ਨਹੀਂ ਸਗੋਂ ਚੰਗੇ ਸੰਸਕਾਰ ਅਤੇ ਨੈਤਿਕ ਕਦਰਾਂ-ਕੀਮਤਾਂ ਵੀ ਦੇ ਰਹੀਆਂ ਹਨ ਅਤੇ ਸਿੱਖਿਆ ਦੇ ਖੇਤਰ ਵਿਚ ਉਨ੍ਹਾਂ ਦੀ ਭੂਮਿਕਾ ਸੱਚਮੁੱਚ ਸ਼ਲਾਘਾਯੋਗ ਹੈ। ਸਕੂਲ ਚੇਅਰਮੈਨ ਵਿਜੇ ਕੁਮਾਰ ਲਹਿਰੀ ਨੇ ਤਿੰਨਾਂ ਅਧਿਆਪਕਾਵਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਸਨਮਾਨ ਸਾਡੇ ਪੂਰੇ ਸਕੂਲ ਪਰਿਵਾਰ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਵਲੋਂ ਰੋਟਰੀ ਕਲੱਬ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਵਿਸ਼ੇਸ਼ ਅਤੇ ਖ਼ੁਸ਼ੀ ਦੇ ਮੌਕੇ ’ਤੇ ਸਕੂਲ ਚੇਅਰਮੈਨ ਵਿਜੇ ਕੁਮਾਰ ਲਹਿਰੀ, ਪ੍ਰਧਾਨ ਤੇਲੂ ਰਾਮ ਲਹਿਰੀ, ਫਾਈਨਾਂਸ ਸਕੱਤਰ ਭੂਸ਼ਨ ਕੁਮਾਰ ਲਹਿਰੀ, ਵਾਈਸ ਚੇਅਰਮੈਨ ਰਜਤ ਗਰਗ, ਵਾਈਸ ਪ੍ਰਧਾਨ ਰਘੂ ਨੰਦਨ ਗਰਗ, ਵਾਈਸ ਫਾਈਨਾਂਸ ਸਕੱਤਰ ਸ਼ੁਭਮ ਗਰਗ, ਸਕੂਲ ਡਾਇਰੈਕਟਰ ਅਕਾਦਮਿਕ ਕਾਰਤਿਕਾ ਗਰਗ, ਵਾਈਸ ਪ੍ਰਧਾਨ ਰੁਚਿਕਾ ਗਰਗ, ਪ੍ਰਿੰਸੀਪਲ ਕੋਮਲ ਅਗਰਵਾਲ ਸਮੇਤ ਸਮੂਹ ਸਟਾਫ਼ ਵਲੋਂ ਸਨਮਾਨਿਤ ਅਧਿਆਪਕਾਵਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਅਮਿਤ ਕਪੂਰ ਨੇ ਅਸ਼ੋਕ ਬਾਲਿਆਂਵਾਲੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦਾ ਸਕੱਤਰ ਨਿਯੁਕਤ ਅਗਲੀ ਖ਼ਬਰ ਮੋਹਨਜੀਤ ਸਿੰਘ ਸ਼ੇਰੋਂ ’ਤੇ ਪੁਲਿਸ ਦੇ ਵਹਿਸ਼ੀਆਨਾ ਤਸ਼ੱਦਦ ਦੀ ਵੱਖ-ਵੱਖ ਜਥੇਬੰਦੀਆਂ ਵਲੋਂ ਸਖ਼ਤ ਨਿਖੇਧੀ
Ad Position 24