09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚੇਅਰਮੈਨ ਸਿੰਗਲਾ ਨੇ ਨਰਮੇ ਦੀ ਖ਼ਰੀਦ ਸ਼ੁਰੂ ਕਰਵਾਈ ਪਹਿਲੀ ਢੇਰੀ 8825 ਰੁਪਏ ਪ੍ਰਤੀ ਕੁਇੰਟਲ ਵਿਕੀ

ਬੁਢਲਾਡਾ, 8 ਸਤੰਬਰ (ਸਵਰਨ ਸਿੰਘ ਰਾਹੀ)- ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਅੱਜ ਅੰਦਰਲੀ ਅਨਾਜ ਮੰਡੀ ਤੋਂ ਨਰਮੇ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ ਵਲੈਤੀ ਲਾਲ, ਅੰਮ੍ਰਿਤ ਪਾਲ ਫ਼ਰਮ ’ਤੇ ਕਿਸਾਨ ਹਰਜਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਸ਼ੇਰਖਾਂ ਦਾ ਨਰਮਾ 8825 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲਖੀ ਰਾਮ ਐਂਡ ਕੰਪਨੀ ਵਲੋਂ ਖ਼ਰੀਦ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਬੁਢਲਾਡਾ, 8 ਸਤੰਬਰ (ਸਵਰਨ ਸਿੰਘ ਰਾਹੀ)- ਮਾਰਕਿਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਅੱਜ ਅੰਦਰਲੀ ਅਨਾਜ ਮੰਡੀ ਤੋਂ ਨਰਮੇ ਦੀ ਖ਼ਰੀਦ ਸ਼ੁਰੂ ਕਰਵਾਈ। ਉਨ੍ਹਾਂ ਦੱਸਿਆ ਕਿ ਵਲੈਤੀ ਲਾਲ, ਅੰਮ੍ਰਿਤ ਪਾਲ ਫ਼ਰਮ ’ਤੇ ਕਿਸਾਨ ਹਰਜਿੰਦਰ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਸ਼ੇਰਖਾਂ ਦਾ ਨਰਮਾ 8825 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮਿਲਖੀ ਰਾਮ ਐਂਡ ਕੰਪਨੀ ਵਲੋਂ ਖ਼ਰੀਦ ਕੀਤੀ ਗਈ। ਉਨ੍ਹਾਂ ਕਿਹਾ ਕਿ ਨਰਮੇ ਦੀ ਫ਼ਸਲ ਦੇ ਚੰਗੇ ਮੁੱਲ ਮਿਲਣ ’ਤੇ ਕਿਸਾਨਾਂ ’ਚ ਖ਼ੁਸ਼ੀ ਪਾਈ ਜਾ ਰਹੀ ਹੈ। ਉਨ੍ਹਾਂ ਬੋਲੀ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸਾਡੇ ਕਿਸਾਨ ਵੀਰ ਆਪਣੀ ਫ਼ਸਲਾਂ ਦੇ ਚੰਗੇ ਭਾਅ ਖੱਟ ਕੇ ਆਉਣ ਵਾਲੇ ਤਿੱਥ ਤਿਉਹਾਰਾਂ ਨੂੰ ਹੱਸ ਖੇਡ ਕੇ ਆਪਣੇ ਪਰਿਵਾਰਾਂ ਨਾਲ ਰਲ ਮਿਲ ਕੇ ਮਨਾ ਸਕਣ। ਮਾਰਕੀਟ ਕਮੇਟੀ ਦੇ ਬੁਢਲਾਡਾ ਦੇ ਸਕੱਤਰ ਹਰਿੰਦਰ ਸਿੰਘ, ਮੰਡੀ ਸੁਪਰਵਾਈਜ਼ਰ ਕੁਲਦੀਪ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ’ਚ ਸਾਫ਼ ਸੁਥਰੀ ਤੇ ਸੁੱਕੀ ਜਿਣਸ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਆੜ੍ਹਤੀਆ ਐਸੋਸੀਏਸ਼ਨ ਬੁਢਲਾਡਾ ਦੇ ਪ੍ਰਧਾਨ ਰਜਿੰਦਰ ਸਿੰਘ ਕੋਹਲੀ ਅਤੇ ਹੋਰ ਆੜ੍ਹਤੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਾਨਸਾ ਪੁਲਿਸ ਵਲੋਂ 5 ਪਿਸਟਲਾਂ ਤੇ ਕਾਰਤੂਸਾਂ ਸਮੇਤ 2 ਨੌਜਵਾਨ ਕਾਬੂ ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਦੇ ਅਖ਼ਤਿਆਰੀ ਫ਼ੰਡ ’ ਚੋਂ ਸਹਿਕਾਰੀ ਸਭਾ ਮੱਤੀ ਨੂੰ 7 ਲੱਖ ਦੀ ਗ੍ਰਾਂਟ ਜਾਰੀ
Ad Position 24