09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਨਾਵਲਕਾਰ ਪ੍ਰਗਟ ਸਿੰਘ ਸਤੌਜ ਨਾਲ ਰੂ-ਬਰੂ ਸਮਾਗਮ ਕਰਵਾਇਆ

ਬੋਹਾ, 8 ਸਤੰਬਰ (ਰਮੇਸ਼ ਤਾਂਗੜੀ)- ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਵਿਖੇ ਨਾਵਲਕਾਰ ਪ੍ਰਗਟ ਸਿੰਘ ਸਤੌਜ ਨਾਲ ਰੂ-ਬਰੂ ਸਮਾਗਮ ਕਰਵਾਇਆ ਗਿਆ। ਕੋਆਰਡੀਨੇਟਰ ਸੁਖਵਿੰਦਰ ਕੌਰ ਮੰਘਾਣੀਆਂ ਨੇ ਸਤੌਜ ਦੀਆਂ ਸਾਹਿਤਕ ਕਿਰਤਾਂ ਦਾ ਜ਼ਿਕਰ ਕਰਦਿਆਂ ਸਤੌਜ ਦੀ ਜ਼ਰਖੇਜ਼ ਧਰਤੀ ਤੋਂ ਆਗਾਜ਼ ਕਰਦਿਆਂ ਪੰਜਾਬੀਅਤ ਨੂੰ ਪੂਰੇ ਵਿਸ਼ਵ ’ਚ ਰੌਸ਼ਨ ਕੀਤਾ।

Ad Position 21
repet_subhas-goyals [Copy P29]
ਨਾਵਲਕਾਰ ਪ੍ਰਗਟ ਸਿੰਘ ਸਤੌਜ ਨੂੰ ਸਨਮਾਨਿਤ ਕਰਦੇ ਹੋਏ ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਦੇ ਅਧਿਆਪਕ। ਤਸਵੀਰ : ਰਮੇਸ਼ ਤਾਂਗੜੀ 09-09-2026
ਬੋਹਾ, 8 ਸਤੰਬਰ (ਰਮੇਸ਼ ਤਾਂਗੜੀ)- ਸਰਕਾਰੀ ਸੈਕੰਡਰੀ ਸਕੂਲ ਰਾਮਗੜ੍ਹ ਸ਼ਾਹਪੁਰੀਆ ਵਿਖੇ ਨਾਵਲਕਾਰ ਪ੍ਰਗਟ ਸਿੰਘ ਸਤੌਜ ਨਾਲ ਰੂ-ਬਰੂ ਸਮਾਗਮ ਕਰਵਾਇਆ ਗਿਆ। ਕੋਆਰਡੀਨੇਟਰ ਸੁਖਵਿੰਦਰ ਕੌਰ ਮੰਘਾਣੀਆਂ ਨੇ ਸਤੌਜ ਦੀਆਂ ਸਾਹਿਤਕ ਕਿਰਤਾਂ ਦਾ ਜ਼ਿਕਰ ਕਰਦਿਆਂ ਸਤੌਜ ਦੀ ਜ਼ਰਖੇਜ਼ ਧਰਤੀ ਤੋਂ ਆਗਾਜ਼ ਕਰਦਿਆਂ ਪੰਜਾਬੀਅਤ ਨੂੰ ਪੂਰੇ ਵਿਸ਼ਵ ’ਚ ਰੌਸ਼ਨ ਕੀਤਾ। ਗੁਰਪ੍ਰੀਤ ਅਚਾਨਕ ਨੇ ਉਨ੍ਹਾਂ ਦੀ ਹਮਸਫ਼ਰ ਅੰਮ੍ਰਿਤਪਾਲ ਕੌਰ ਨੂੰ ਜੀ ਆਇਆ ਆਖਦਿਆਂ ਕਿਹਾ ਕਿ ਸਤੌਜ ਸਾਹਿਤਕ ਗਤੀਵਿਧੀਆਂ ਦਾ ਚਮਕਦਾ ਧਰੂ-ਤਾਰਾ ਹੈ, ਜਿਸ ਦੇ ਨਾਵਲਾਂ ’ਚ ਪੇਂਡੂ ਧਰਾਤਲ ਨੂੰ ਸੋਹਣੇ ਸ਼ਬਦਾਂ ’ਚ ਪਰੋਇਆ ਹੈ। ਸੁਰਜੀਤ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਅਤੇ ਗਤੀਵਿਧੀਆਂ ਦੀ ਗੱਲ ਕਰਦਿਆਂ ਸਕੂਲ ਵਲੋਂ ਇੱਕਮੁੱਠ ਹੋ ਕੇ ਸਾਹਿਤਕ ਕਿਰਤਾਂ ਦੇ ਅੱਗੇ ਵਧਣ ਬਾਰੇ ਵਿਸਥਾਰ ਨਾਲ ਦੱਸਿਆ। ਸਤੌਜ ਨੇ ਵਿਦਿਆਰਥੀਆਂ ਦੇ ਰੂ-ਬਰੂ ਹੁੰਦਿਆਂ ਬੜੇ ਹੀ ਕਲਾਤਮਿਕ ਢੰਗ ਨਾਲ ਵਿਦਿਆਰਥੀਆਂ ਨੂੰ ਸ਼ੁਰੂ ਤੋਂ ਅਖੀਰ ਤੱਕ ਆਪਣੇ ਨਾਲ ਜੋੜੀ ਰੱਖਿਆ। ਉਨ੍ਹਾਂ ਇਨ੍ਹਾਂ ਦੀ ਵਿਰਾਸਤ ਦੀ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਘਰਾਂ ਦੇ ਹਾਲਾਤ ਬਹੁਤ ਮਾੜੇ ਦੌਰ ’ਚੋਂ ਗੁਜ਼ਰੇ ਹਨ। ਔਖੇ ਦੌਰ ’ਚ ਤੰਗੀਆਂ ਤੁਰਸ਼ੀਆਂ ਨਾਲ ਜੂਝਦਿਆਂ ਕਿਤਾਬਾਂ ਪੜ੍ਹਨ ਦਾ ਕੰਮ ਸ਼ੁਰੂ ਕੀਤਾ। ਕਵਿਤਾ ਲਿਖਦਿਆਂ ਇਕਦਮ ਨਾਵਲ ਵੱਲ ਮੋੜਾ ਕੱਟਿਆ। ਉਨ੍ਹਾਂ ਵਿਦਿਆਰਥੀਆਂ ਨੂੰ ਕਿਤਾਬਾਂ ਦੀ ਸੰਗਤ ਕਰਨ, ਘਰ ’ਚ ਕਿਤਾਬਾਂ ਰੱਖਣ, ਖ਼ਰੀਦਣ ਦੀਆਂ ਆਦਤਾਂ ਵਿਕਸਿਤ ਕਰਨ ਦਾ ਸੰਦੇਸ਼ ਦਿੱਤਾ। ਸਕੂਲ ਮੁਖੀ ਦਿਲਬਾਗ ਰਿਉਂਦ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਤੌਜ ਇਨਾਮਾਂ ਸਨਮਾਨਾਂ ਦੀ ਦੌੜ ’ਚ ਨਾ ਪੈ ਕੇ ਉਸਾਰੂ ਸਾਹਿਤ ਸਿਰਜਣ ਵਿਚ ਜੁਟਿਆ ਹੋਇਆ ਹੈ। ਇਸ ਮੌਕੇ ਅਤੇ ਹਰਵਿੰਦਰ ਭਖੜਿਆਲ, ਦਲਜੀਤ ਸਿੰਘ ਮੰਘਾਣੀਆਂ, ਲਲਿਤ ਕੁਮਾਰ, ਨਰਿੰਦਰ ਸਿੰਘ, ਮਨਜਿੰਦਰ ਸਿੰਘ, ਜਸਪ੍ਰੀਤ ਕੋਰ, ਰਾਜਦੀਪ ਕੌਰ, ਰੂਪ ਸਿੰਘ, ਗੁਰਦੀਪ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਹਿਰੀ ਖਾਲ ’ਚ ਠੇਕੇਦਾਰ ’ਤੇ ਮਿਲੀਭੁਗਤ ਨਾਲ ਘਟੀਆ ਮਟੀਰੀਅਲ ਵਰਤਣ ਦੇ ਦੋਸ਼ ਅਗਲੀ ਖ਼ਬਰ ਪਲੇਸਮੈਂਟ ਡਰਾਈਵ ’ਚ ਰੌਇਲ ਕਾਲਜ ਦੇ 24 ਵਿਦਿਆਰਥੀਆਂ ਦੀ ਚੋਣ
Ad Position 24