ਬਾਲ ਭਵਨ ਵਿਖੇ ‘ਮਾਵਾਂ ਧੀਆਂ ਦੀ ਹੱਟੀ’ ਤਹਿਤ ਭਲਕੇ ਲੱਗੇਗੀ ਮੰਡੀ
ਮਾਨਸਾ , 8 ਸਤੰਬਰ ( ਵਿ . ਪ੍ਰਤੀ )- ‘ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ’ ਅਧੀਨ ਔਰਤਾਂ ਨੂੰ ਆਰਥਿਕ ਤੌਰ ’ ਤੇ ਆਤਮ - ਨਿਰਭਰ ਬਣਾਉਣ ਦੇ ਉਦੇਸ਼ ਨਾਲ ‘ ਮਾਵਾਂ ਧੀਆਂ ਦੀ ਹੱਟੀ ’ ਸਥਾਨਕ ਬਾਲ ਭਵਨ ਪਾਰਕ ਵਿਖੇ 10 ਸਤੰਬਰ ਨੂੰ ਸਵੇਰੇ 11 ਤੋਂ ਸ਼ਾਮ 7 ਵਜੇ ਤੱਕ ਲਗਾਈ ਜਾਵੇਗੀ ।
ਮਾਨਸਾ , 8 ਸਤੰਬਰ ( ਵਿ . ਪ੍ਰਤੀ )- ‘ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ’ ਅਧੀਨ ਔਰਤਾਂ ਨੂੰ ਆਰਥਿਕ ਤੌਰ ’ ਤੇ ਆਤਮ - ਨਿਰਭਰ ਬਣਾਉਣ ਦੇ ਉਦੇਸ਼ ਨਾਲ ‘ ਮਾਵਾਂ ਧੀਆਂ ਦੀ ਹੱਟੀ ’ ਸਥਾਨਕ ਬਾਲ ਭਵਨ ਪਾਰਕ ਵਿਖੇ 10 ਸਤੰਬਰ ਨੂੰ ਸਵੇਰੇ 11 ਤੋਂ ਸ਼ਾਮ 7 ਵਜੇ ਤੱਕ ਲਗਾਈ ਜਾਵੇਗੀ । ਵਧੀਕ ਡਿਪਟੀ ਕਮਿਸ਼ਨਰ ( ਪੇਂਡੂ ਵਿਕਾਸ ) ਕ੍ਰਿਤਿਕਾ ਗੋਇਲ ਨੇ ਦੱਸਿਆ ਕਿ ਇਸ ਮੰਡੀ ’ ਚ ਲੋਕਾਂ ਦੀ ਸਿਹਤ ਨੂੰ ਮੁੱਖ ਰੱਖਦਿਆਂ ਆਰਗੈਨਿਕ ਆਟਾ , ਲੱਕੜ ਦੇ ਕੋਹਲੂ ਤੋਂ ਤਿਆਰ ਸ਼ੁੱਧ ਤੇਲ , ਮਿਲਟਸ ਪ੍ਰੋਡਕਟਸ , ਆਰਗੈਨਿਕ ਮਸਾਲੇ , ਮਿਲਟਸ ਬਿਸਕੁਟ , ਘਰੇਲੂ ਆਚਾਰ , ਮੁਰੱਬੇ , ਚਟਣੀਆਂ , ਆਰਗੈਨਿਕ ਸਬਜ਼ੀਆਂ ਤੋਂ ਇਲਾਵਾ ਘਰੇਲੂ ਸਾਬਣ , ਉਬਟਨ ਅਤੇ ਔਰਤਾਂ ਵਲੋਂ ਤਿਆਰ ਕੀਤੇ ਕਢਾਈ ਵਾਲੇ ਸੂਟ ਵੀ ਉਪਲਬਧ ਹੋਣਗੇ । ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਸ ਮੰਡੀ ’ ਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਔਰਤਾਂ ਦੁਆਰਾ ਤਿਆਰ ਕੀਤੇ ਮਿਆਰੀ ਉਤਪਾਦਾਂ ਦੀ ਖ਼ਰੀਦਦਾਰੀ ਕਰ ਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨ ।